PVR ਨਵੀਆਂ 40 ਸਕ੍ਰੀਨਾਂ 'ਤੇ ਖ਼ਰਚ ਕਰੇਗਾ 150 ਕਰੋੜ ਰੁਪਏ, ਤਿੰਨ ਸਾਲਾਂ ਵਿਚ 1000 ਸਕ੍ਰੀਨਾਂ ਦਾ ਟੀਚਾ
Monday, Mar 08, 2021 - 08:12 AM (IST)
ਨਵੀਂ ਦਿੱਲੀ - ਪੀ.ਵੀ.ਆਰ. ਸਿਨੇਮਾ ਅਗਲੇ ਇਕ ਸਾਲ ਵਿਚ ਭਾਰਤ ਵਿਚ ਮਲਟੀਪਲੈਕਸ ਸਕ੍ਰੀਨਾਂ ਦੀ ਗਿਣਤੀ 40 ਤੱਕ ਹੋਰ ਵਧਾਏਗਾ। ਇਸ ਦੇ ਲਈ ਪੀਵੀਆਰ 150 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਿਹਾ ਹੈ। ਇਸ ਦੇ ਨਾਲ ਹੀ ਕੰਪਨੀ ਦੀ ਰਣਨੀਤੀ ਸਾਰੇ ਦੇਸ਼ ਵਿਚ 1000 ਸਕ੍ਰੀਨਾਂ ਹੋਰ ਕਰਨ ਦੀ ਸੀ ਪਰ ਇਹ ਪਿਛਲੇ ਸਾਲ ਕੋਵਿਡ ਅਤੇ ਮਹਾਂਮਾਰੀ ਦੇ ਕਾਰਨ ਬੰਦ ਹੋ ਗਈ ਸੀ ਅਤੇ ਹੁਣ ਇਸ ਨੂੰ ਅਗਲੇ ਸਾਲ ਵਿਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਮਹਿਲਾ ਦਿਵਸ: ਨੀਤਾ ਅੰਬਾਨੀ ਨੇ ਲਾਂਚ ਕੀਤਾ 'Her Circle' , ਜਾਣੋ ਖ਼ਾਸੀਅਤ
ਪੀਵੀਆਰ ਲਿਮਟਿਡ ਦੇ ਸੰਯੁਕਤ ਪ੍ਰਬੰਧ ਨਿਰਦੇਸ਼ਕ ਸੰਜੀਵ ਕੁਮਾਰ ਬਿਜਲੀ ਨੇ ਕਿਹਾ ਕਿ ਕੰਪਨੀ ਨੇ ਇਸ ਹਫਤੇ ਮੈਸੂਰ ਅਤੇ ਕਾਨਪੁਰ ਵਿਚ 9 ਨਵੀਂ ਸਕ੍ਰੀਨਾਂ ਲਾਂਚ ਕੀਤੀਆਂ ਹਨ, ਜਦੋਂ ਕਿ ਯੋਜਨਾ 30 ਤੋਂ 40 ਹੋਰ ਸਕ੍ਰੀਨਾਂ ਲਈ ਹੈ ਜੋ ਅਗਲੇ ਸਾਲ ਅਪ੍ਰੈਲ ਤੱਕ ਮੁਕੰਮਲ ਹੋ ਜਾਏਗੀ। ਇਸ ਦੇ ਲਈ ਅਸੀਂ 150 ਕਰੋੜ ਰੁਪਏ ਖਰਚਣ ਜਾ ਰਹੇ ਹਾਂ।
ਪੀਵੀਆਰ ਕੋਲ ਇਸ ਸਮੇਂ ਭਾਰਤ ਅਤੇ ਸ਼੍ਰੀਲੰਕਾ ਸਮੇਤ 71 ਸ਼ਹਿਰਾਂ ਵਿਚ 844 ਸਕ੍ਰੀਨਾਂ ਅਤੇ 177 ਸੰਪਤੀਆਂ ਹਨ। ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਭਾਰਤ ਵਿਚ ਕੋਰੋਨਾ ਟੀਕਾਕਰਨ ਡਰਾਈਵ ਤੋਂ ਬਾਅਦ, ਸਾਨੂੰ ਉਮੀਦ ਹੈ ਕਿ ਇਕ ਵਾਰ ਫਿਰ ਦਰਸ਼ਕ ਖੇਤਰੀ, ਹਾਲੀਵੁੱਡ ਅਤੇ ਬਾਲੀਵੁੱਡ ਫਿਲਮਾਂ ਦੇਖਣ ਲਈ ਸਿਨੇਮਾ ਵਾਪਸ ਆਉਣਗੇ।
ਇਹ ਵੀ ਪੜ੍ਹੋ : ਮਹਿਲਾ ਦਿਵਸ : ਇਸ ਸਰਕਾਰੀ ਕੰਪਨੀ ਵਿਚ ਹੋਵੇਗੀ ਸਿਰਫ਼ ਜਨਾਨੀ ਮੁਲਾਜ਼ਮਾਂ ਦੀ ਭਰਤੀ,
ਪਿਛਲਾ ਮਹੀਨਾ ਨਾ ਤਾਂ ਬਹੁਤ ਉਤਸ਼ਾਹਜਨਕ ਅਤੇ ਨਾ ਹੀ ਨਿਰਾਸ਼ਾਜਨਕ ਕਿਹਾ ਜਾ ਸਕਦਾ ਹੈ ਕਿਉਂਕਿ ਹਿੰਦੀ ਫਿਲਮ ਦੀ ਕੋਈ ਵੱਡੀ ਰਿਲੀਜ਼ ਨਹੀਂ ਹੈ। ਫਿਲਮਾਂ 11 ਮਾਰਚ ਤੋਂ ਰਿਲੀਜ਼ ਹੋਣਗੀਆਂ। ਜਿਸ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਇਹ ਅਤੇ ਅਗਲਾ ਸਾਲ ਹੋਰ ਵਧੀਆ ਹੋਵੇਗਾ।
ਸਰਕਾਰ ਨੇ 1 ਫਰਵਰੀ ਤੋਂ ਕੋਵਿਡ-19 ਦੇ ਸਾਰੇ ਸੁਰੱਖਿਆ ਮਾਪਦੰਡਾਂ ਨਾਲ ਸਿਨੇਮਾਘਰਾਂ ਨੂੰ ਪੂਰੀ ਸਮਰੱਥਾ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਹੈ। ਇਸ ਤੋਂ ਪਹਿਲਾਂ ਅਨਲੌਕ 5 ਦੇ ਸਮੇਂ ਮਲਟੀਪਲੈਕਸਸ ਅਤੇ ਸਿਨੇਮਾਘਰਾਂ ਦੀ ਵਰਤੋਂ 50 ਪ੍ਰਤੀਸ਼ਤ ਸਮਰੱਥਾ ਨਾਲ ਖੋਲਣ ਦੀ ਆਗਿਆ ਦਿੱਤੀ ਗਈ ਸੀ। ਕੋਰੋਨਾ ਆਫ਼ਤ ਕਾਰਨ ਸਿਨੇਮਾ ਹਾਲ ਪੂਰੇ ਸੱਤ ਮਹੀਨਿਆਂ ਲਈ ਬੰਦ ਰਹੇ ਅਤੇ ਪਿਛਲੇ ਸਾਲ ਅਕਤੂਬਰ ਤੋਂ ਖੁੱਲ੍ਹੇ ਹਨ।
ਇਸ ਕਾਰਨ ਪੀਵੀਆਰ ਨੂੰ 49.10 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਜਦੋਂ ਕਿ ਕੰਪਨੀ ਨੇ ਆਪਣੇ ਪਿਛਲੇ ਸਾਲ ਵਿਚ 36.34 ਕਰੋੜ ਦਾ ਮੁਨਾਫਾ ਕਮਾਇਆ ਸੀ। ਸਾਲ 2019 ਦੇ ਮੁਕਾਬਲੇ ਸਾਲ 2020 ਵਿਚ ਪੀਵੀਆਰ ਨੂੰ ਲਗਭਗ 95.04 ਪ੍ਰਤੀਸ਼ਤ ਦਾ ਘਾਟਾ ਹੋਇਆ ਹੈ।
ਇਹ ਵੀ ਪੜ੍ਹੋ : ਸੋਨੇ- ਚਾਂਦੀ ਦੀਆਂ ਕੀਮਤਾਂ 13,000 ਰੁਪਏ ਤੋਂ ਵੀ ਜ਼ਿਆਦਾ ਡਿੱਗੀਆਂ, ਜਾਣੋ ਕੀਮਤੀ ਧਾਤੂਆਂ ਦਾ ਰੁਝਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।