ਬਗ ਦਾ ਸ਼ਿਕਾਰ ਹੋਈ PUBG MOBILE ਗੇਮ

04/23/2019 12:56:06 AM

ਗੈਜੇਟ ਡੈਸਕ—PUBG (ਪਲੇਅਰ ਅਨਨੋਨ ਬੈਟਲਗ੍ਰਾਊਂਡ) ਗੇਮ ਨੂੰ ਅੱਜ ਦੇ ਦੌਰ 'ਚ ਕੋਣ ਨਹੀਂ ਜਾਣਦਾ। ਕਈ ਜਗ੍ਹਾ 'ਤੇ ਇਸ ਗੇਮ ਨੂੰ ਬੈਨ ਕਰ ਦੇਣ ਦੇ ਬਾਵਜੂਦ ਗੇਮ ਦੀ ਲੋਕਪ੍ਰਸਿੱਧਤਾ 'ਚ ਕੋਈ ਕਮੀ ਦੇਖਣ ਨੂੰ ਨਹੀਂ ਮਿਲ ਰਹੀ ਹੈ। ਹਾਲ ਹੀ ਗੇਮ ਨੇ ਨਵੀਂ ਅਪਡੇਟ ਨੂੰ ਜਾਰੀ ਕੀਤਾ ਹੈ ਜਿਸ ਤੋਂ ਬਾਅਦ ਯੂਜ਼ਰਸ ਨੇ ਟਵੀਟਰ 'ਤੇ ਸ਼ਿਕਾਇਤਾਂ ਦੀ ਝੜੀ ਲੱਗਾ ਦਿੱਤੀ ਹੈ। ਯੂਜ਼ਰਸ ਦਾ ਕਹਿਣਾ ਹੈ ਕਿ PUBG  ਮੋਬਾਇਲ ਗੇਮ ਨੂੰ ਅਪਡੇਟ ਕਰਨ ਤੋਂ ਬਾਅਦ ਇਹ ਇਕ ਅਜਿਹੇ ਬਗ ਨਾਲ ਪ੍ਰਭਾਵਿਤ ਹੋ ਗਈ ਹੈ ਜੋ ਗੇਮ ਦੇ ਸ਼ੁਰੂ ਹੁੰਦੇ ਹੀ ਪਲੇਨ ਨੂੰ ਗਾਇਬ ਕਰ ਦਿੰਦਾ ਹੈ। ਟੈਕਨਾਲੋਜੀ ਨਿਊਜ਼ ਵੈੱਬਸਾਈਟ ਫਰਸਟ ਪੋਸਟ ਦੀ ਰਿਪੋਰਟ ਮੁਤਾਬਕ PUBG Mobile ਯੂਜ਼ਰਸ ਨੇ ਸ਼ਿਕਾਇਤ ਕੀਤੀ ਹੈ ਕਿ ਗੇਮ 'ਚ ਦਿੱਤੇ ਗਏ ਮੈਪ 'ਚ ਦਾਖਲ ਹੋਣ ਤੋਂ ਪਹਿਲਾਂ ਹੀ ਜਹਾਜ਼ ਗਾਇਬ ਹੋ ਰਿਹਾ ਹੈ। ਉੱਥੇ ਕੁਝ ਉਪਭੋਗਤਾਵਾਂ ਨੇ ਗੇਮ ਦੇ ਰੂਕ-ਰੂਕ ਦੇ ਚੱਲਣ ਵਰਗੀਆਂ ਸਮੱਸਿਆਵਾਂ ਤੋਂ ਵੀ ਪਰਦਾ ਚੁੱਕਿਆ ਹੈ।

PunjabKesari

ਕੰਪਨੀ ਨੇ ਦਿੱਤਾ ਬਿਆਨ
ਯੂਜ਼ਰਸ ਦੀਆਂ ਸ਼ਿਕਾਇਤਾਂ ਤੋਂ ਬਾਅਦ ਕੰਪਨੀ ਨੇ ਟਵੀਟ ਰਾਹੀਂ ਦੱਸਿਆ ਹੈ ਕਿ ਸਾਨੂੰ ਪਤਾ ਲੱਗ ਗਿਆ ਹੈ ਕਿ ਗੇਮ ਦੇ ਸ਼ੁਰੂ ਹੁੰਦੇ ਹੀ ਜਹਾਜ਼ ਗਾਇਬ ਹੋ ਰਿਹਾ ਹੈ ਉੱਥੇ ਗੇਮ 'ਚ ਪੈਰਾਸ਼ੂਟ ਦੇ ਨਾ ਖੁਲਣ ਨੂੰ ਲੈ ਕੇ ਵੀ ਕੁਝ ਯੂਜ਼ਰਸ ਨੇ ਰਿਪੋਰਟ ਕੀਤੀ ਹੈ। ਕੰਪਨੀ ਇਸ ਸਮੱਸਿਆ ਦੀ ਜਾਂਚ ਕਰ ਰਹੀ ਹੈ ਅਤੇ ਇਸ ਨੂੰ ਜਲਦ ਠੀਕ ਕੀਤਾ ਜਾਵੇਗਾ। ਸਾਨੂੰ ਯੂਜ਼ਰਸ ਨੂੰ ਹੋਈਆਂ ਅਸੁਵਿਧਾਵਾਂ ਲਈ ਸਾਨੂੰ ਖੇਦ ਹੈ। 

PunjabKesari

ਰੀਸੈਂਟ ਅਪਡੇਟ ਨਾਲ ਤਾਂ ਨਹੀਂ ਆਈ ਗੇਮ 'ਚ ਸਮੱਸਿਆ?
ਤੁਹਾਨੂੰ ਦੱਸ ਦੇਈਏ ਕਿ PUBG  ਮੋਬਾਇਲ ਗੇਮ ਨੂੰ ਲੈ ਕੇ ਹਾਲ ਹੀ 'ਚ ਇਕ ਰੀਸੈਂਟ ਅਪਡੇਟ ਕੀਤਾ ਗਿਆ ਸੀ। ਜਿਸ 'ਚ 'ਡਾਰਕੇਸਟ ਨਾਈਟ' ਮੋਡ, ਟਿਲ ਡਾਊਨ 2.0, ਸਪ੍ਰਿੰਗ ਥੀਮ ਅਤੇ ਹੋਰ ਫੀਚਰਸ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਅਪਡੇਟ ਰਾਹੀਂ ਗੇਮ 'ਚ ਮੌਜੂਦ ਈਵੈਂਟ ਮੋਡ ਨੂੰ ਵੀ ਰਿਪਲੇਸ ਕੀਤਾ ਗਿਆ ਸੀ। ਅਜਿਹੇ 'ਚ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਕਿ ਹੋ ਸਕਦਾ ਹੈ ਕਿ ਇਸ ਅਪਡੇਟ 'ਚ ਕੁਝ ਸਮੱਸਿਆ ਰਹਿ ਗਈ ਹੈ ਜਿਸ ਨਾਲ ਯੂਜ਼ਰਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਕੰਪਨੀ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ 'ਚ ਅਪਡੇਟ ਰਾਹੀਂ ਇਸ ਸਮੱਸਿਆ ਨੂੰ ਠੀਕ ਕੀਤਾ ਜਾਵੇਗਾ।


Karan Kumar

Content Editor

Related News