ਟੇਨਸੈਂਟ ਗੇਮਸ ਦਾ ਨਵਾਂ ਆਫਰ, PUBG Mobile ਰਾਹੀਂ ਜਿੱਤੋ iPhone 11 Pro
Thursday, Apr 30, 2020 - 02:21 AM (IST)

ਗੈਜੇਟ ਡੈਸਕ—ਜੇਕਰ ਤੁਹਾਨੂੰ ਵੀ PUBG Mobile ਗੇਮ ਖੇਡਣੀ ਪਸੰਦ ਹੈ ਤਾਂ ਤੁਸੀਂ ਇਸ ਗੇਮ ਰਾਹੀਂ iPhone 11 Pro ਅਤੇ AirPods ਜਿੱਤ ਸਕਦੇ ਹੋ। ਇਸ ਗੇਮ ਦੀ ਨਿਰਮਾਤਾ ਕੰਪਨੀ ਟੇਨਸੈਂਟ ਗੇਮਸ ਨੇ ਪਬਜੀ ਸੀਜ਼ਨ 12 ਦੇ ਖਤਮ ਹੋਣ 'ਤੇ Lucky Money Tree ਈਵੈਂਟ ਦਾ ਐਲਾਨ ਕੀਤਾ ਹੈ। ਇਹ ਈਵੈਂਟ 2 ਮਈ ਤਕ ਚੱਲੇਗਾ ਜਿਸ 'ਚ ਪਲੇਅਰਸ ਨੂੰ ਵੱਡੇ ਇਨਾਮ ਜਿੱਤਣ ਲਈ ਲੱਕੀ ਮਨੀ ਟ੍ਰੀ ਨੂੰ ਹਿਲਾਨਾ ਹੋਵੇਗਾ। ਇਸ 'ਚ ਕੁਝ ਲੱਕੀ ਵੀਨਰਸ ਨੂੰ ਕੰਪਨੀ ਆਈਫੋਨ 11 ਪ੍ਰੋ ਅਤੇ ਐਪਲ ਏਅਰਪਾਡਸ ਵੀ ਦੇਵੇਗੀ।
ਯੂਜ਼ਰਸ ਨੂੰ ਮਿਲਣਗੇ ਦੋ ਮੌਕੇ
ਗੇਮ 'ਚ ਦਿਖਾਏ ਜਾ ਰਹੇ ਲੱਕੀ ਟ੍ਰੀ ਨੂੰ ਹਿਲਾਉਣ ਲਈ ਕੰਪਨੀ ਯੂਜ਼ਰਸ ਨੂੰ ਦੋ ਮੌਕ ਦੇਵੇਗੀ। ਦਿਨ ਦਾ ਪਹਿਲਾਂ ਚਾਂਸ ਤੁਹਾਨੂੰ ਪਬਜੀ 'ਚ ਲਾਗਇਨ ਕਰਨ ਦੇ ਨਾਲ ਹੀ ਮਿਲ ਜਾਵੇਗਾ। ਉੱਥੇ, ਦੂਜੇ ਚਾਂਸ ਲਈ ਤੁਹਾਨੂੰ ਆਪਣੀ ਪਸੰਦ ਦੇ ਹਿਸਾਬ ਨਾਲ ਕਿਸੇ ਮਿਸ਼ਨ ਨੂੰ ਪੂਰਾ ਕਰਨਾ ਹੋਵੇਗਾ। ਜਿਸ ਤੋਂ ਬਾਅਦ ਜੇਕਰ ਤੁਸੀਂ ਜਿੱਤਦੇ ਹੋ ਤਾਂ ਕੰਪਨੀ ਰੋਜ਼ਾਨਾ ਇਕ ਆਈਫੋਨ 11 ਪ੍ਰੋ ਅਤੇ ਦੋ ਐਪਲ ਏਅਰਪਾਡਸ ਗਿਫਟ 'ਚ ਦੇਵੇਗੀ। ਉੱਥੇ, ਜੇਕਰ ਤੁਸੀਂ ਕੁਝ ਵੀ ਨਹੀਂ ਜਿੱਤਦੇ ਤਾਂ ਵੀ ਤੁਹਾਨੂੰ ਗੇਮ ਦੌਰਾਨ ਵੱਖ ਇਨ-ਗੇਮ ਆਈਟਮਸ ਮਿਲਣਗੀਆਂ।
ਇਸ ਤਰ੍ਹਾਂ ਦਿਖਣਗੇ ਵੀਨਰਸ ਦੇ ਨਾਂ
ਰੋਜ਼ਾਨਾ ਲੱਕੀ ਵੀਨਰਸ ਦੇ ਨਾਂ ਨੂੰ ਲੱਕੀ ਟ੍ਰੀ ਪਾਪ-ਅਪ ਪੇਜ਼ 'ਤੇ ਡਿਸਪਲੇਅ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਥੇ ਉਨ੍ਹਾਂ ਮਿਸ਼ਨਸ ਦੀ ਵੀ ਜਾਣਕਾਰੀ ਮੌਜੂਦ ਰਹੇਗੀ ਜਿਨ੍ਹਾਂ ਨੂੰ ਪੂਰਾ ਕਰਨ ਤੋਂ ਬਾਅਦ ਲੱਕੀ ਟ੍ਰੀ ਨੂੰ ਸ਼ੇਕ ਕਰਨ ਦਾ ਚਾਂਸ ਮਿਲੇਗਾ। ਪਲੇਅਰਸ ਨੂੰ ਲੱਕੀ ਮਨੀ ਟ੍ਰੀ 8 ਵਾਰ ਹਿਲਾਉਣ 'ਤੇ ਸਪੈਸ਼ਲ ਇਨ-ਗੇਮ ਸਕਿਨ ਜਿੱਤਣ ਦਾ ਮੌਕਾ ਮਿਲੇਗਾ। ਇਸ ਸਕਿਨ ਨੂੰ ਪਾਉਣ ਲਈ ਪਲੇਅਰਸ ਨੂੰ ਚਾਰ ਦਿਨ ਤਕ ਰੋਜ਼ਾਨਾ ਦੋ ਵਾਰ ਲੱਕੀ ਟ੍ਰੀ ਨੂੰ ਹਿਲਾਉਣਾ ਹੋਵੇਗਾ।
ਤੁਹਾਡੇ ਘਰ ਤਕ ਪਹੁੰਚੇਗਾ ਇਨਾਮ
ਟੇਨਸੈਂਟ ਗੇਮ ਨੇ ਦੱਸਿਆ ਕਿ ਕੰਪਨੀ ਵੀਨਰਸ ਦੇ ਪ੍ਰਾਈਜ਼ ਨੂੰ ਉਨ੍ਹਾਂ ਦੇ ਘਰ 'ਤੇ ਡਿਲਿਵਰ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਬਜੀ 'ਚ Prosperous Spring ਈਵੈਂਟ ਦਾ ਆਯੋਜਨ ਹੋਇਆ ਸੀ। ਇਸ 'ਚ ਵੀ ਯੂਜ਼ਰਸ ਨੂੰ ਐਪਲ ਏਅਰਪਾਡਸ, ਐਮਾਜ਼ੋਨ ਗਿਫਟ ਕਾਰਡਸ ਨਾਲ ਹੋਰ ਵੀ ਕਈ ਆਈਮਟਜ਼ ਵੰਡੀਆਂ ਗਈਆਂ ਸਨ।