PUBG Mobile ’ਚ Zombie ਮੋਡ ਖੇਡਣ ਲਈ ਕਰਨਾ ਹੋਵੇਗਾ ਥੋੜ੍ਹਾ ਇੰਤਜ਼ਾਰ

Wednesday, Feb 13, 2019 - 12:37 PM (IST)

PUBG Mobile ’ਚ Zombie ਮੋਡ ਖੇਡਣ ਲਈ ਕਰਨਾ ਹੋਵੇਗਾ ਥੋੜ੍ਹਾ ਇੰਤਜ਼ਾਰ

ਗੈਜੇਟ ਡੈਸਕ– ਪਬਜੀ ਮੋਬਾਇਲ ’ਚ ਸ਼ਾਮਲ ਹੋਣ ਵਾਲਾ Zombie ਮੋਡ ਸਟੇਬਲ ਸਰਵਰ ’ਤੇ 10 ਫਰਵਰੀ ਨੂੰ ਆਉਣ ਵਾਲਾ ਸੀ ਪਰ ਹੁਣ ਤਕ ਨਵੀਂ ਅਪਡੇਟ ਰੋਲ ਆਊਟ ਹੋਣੀ ਸ਼ੁਰੂ ਨਹੀਂ ਹੋਈ। Tencent Games ਇਸ ਮੋਡ ਨੂੰ ਨਵੀਂ 0.11.0 ਅਪਡੇਟ ’ਚ ਦੇਣ ਵਾਲੀ ਹੈ ਅਤੇ ਕੰਪਨੀ ਇਸ ਮੋਡ ਨੂੰ ਕਾਫੀ ਸਮੇਂ ਤੋਂ ਟੀਜ਼ ਵੀ ਕਰ ਰਹੀ ਹੈ। Tencent Games ਕਾਫੀ ਸਮੇਂ ਤੋਂ ਟਵੀਟ ਰਾਹੀਂ ਇਸ ਮੋਡ ਦੇ ਪੋਸਟਰ ਅਤੇ ਵੀਡੀਓ ਪੋਸਟ ਕਰ ਰਹੀ ਹੈ, ਜਿਸ ਨਾਲ ਪਲੇਅਜ਼ ’ਚ ਇਸ ਅਪਡੇਟ ਦੀ ਦਿਲਚਸਪੀ ਬਣੀ ਰਹੇ। 

ਹੁਣ ਨਵੀਂ ਰਿਪੋਰਟ ਇਸ ਅਪਡੇਟ ਦੇ ਰਿਲੀਜ਼ ’ਚ ਥੋੜ੍ਹੀ ਦੇਰੀ ਹੋਣ ਵਲ ਇਸ਼ਾਰਾ ਕਰ ਰਹੀ ਹੈ। ਰਿਪੋਰਟ ਮੁਤਾਬਕ, ਡਿਵੈਲਪਰਜ਼ ਇਸ ਅਪਡੇਟ ਨੂੰ ਫਰਵਰੀ ਦੇ ਅੰਤ ਤਕ ਰਿਲੀਜ਼ ਕਰ ਸਕਦੇ ਹਨ। ਇਸ ਦੇ ਪਿੱਛੇ ਦਾ ਕਾਰਨ ਡਿਵੈਲਪਰਜ਼ ਦਾ ਬੀਟਾ ਸਰਵਰ ਤੋਂ ਵੱਡੇ ਪਲੇਅਰਬੇਸ ਲਈ ਅਪਡੇਟ ਨੂੰ ਆਪਟੀਮਾਈਜ਼ ਕਰਨਾ ਦੱਸਿਆ ਜਾ ਰਿਹਾ ਹੈ। 

ਇਹ ਅਪਡੇਟ ਕਾਫੀ ਸਮੇਂ ਤੋਂ ਬੀਟਾ ਸਰਵਰ ’ਤੇ ਮੌਜੂਦ ਹੈ। ਬੀਟਾ ਯੂਜ਼ਰਜ਼ ਜ਼ੋਂਬੀ ਮੋਡ ਨੂੰ ਕਾਫੀ ਸਮੇਂ ਤੋਂ ਖੇਡ ਰਹੇ ਹਨ। ਇੰਨਾ ਹੀ ਨਹੀਂ ਇਸ ਅਪਡੇਟ ’ਚ ਵਿਕੈਂਦੀ ਮੈਪ ਲਈ ਮੂਨਲਾਈਟ ਮੋਡ ਵੀ ਸ਼ਾਮਲ ਹੋਵੇਗਾ। ਗੇਮ ’ਚ ਜ਼ੋਂਬੀ ਮੋਡ ਦੇ ਅੰਦਰ ਪਲੇਅਜ਼ ਨੂੰ ਜੋਂਬੀਜ਼ ਅਤੇ ਉਨ੍ਹਾਂ ਦੇ ਬੌਸ ਦੇ ਨਾਲ ਲੜਨਾ ਹੋਵੇਗਾ ਅਤੇ ਨਾਲ ਹੀ ਦੂਜੇ ਪਲੇਅਰਾਂ ਨਾਲ ਵੀ ਸਰਵਾਈਵ ਕਰਨਾ ਹੋਵੇਗਾ। ਇਹ ਮੋਡ ਅਰੈਂਗਲ ਮੈਪ ’ਚ ਉਪਲੱਬਧ ਹੋਵੇਗਾ। ਇਸ ਦੇ ਮੇਨ ਮੈਨਿਊ ’ਚ ਵੀ ਜ਼ੋਂਬੀ ਥੀਮ ਅਤੇ ਮਿਊਜ਼ਿਕ ਹੋਵੇਗਾ।


Related News