ਨਵੇਂ ਅਵਤਾਰ ’ਚ ਹੋਵੇਗੀ PUBG ਗੇਮ ਦੀ ਵਾਪਸੀ, 18 ਸਾਲਾਂ ਤੋਂ ਘੱਟ ਉਮਰ ਲਈ ਹੋਣਗੀਆਂ ਇਹ ਪਾਬੰਦੀਆਂ
Saturday, May 08, 2021 - 02:23 PM (IST)
ਗੈਜੇਟ ਡੈਸਕ– ਕਰੀਬ 8 ਮਹੀਨਿਆਂ ਬਾਅਦ ਪਬਜੀ ਮੋਬਾਇਲ ਦੀ ਵਾਪਸੀ ਹੋਣ ਜਾ ਰਹੀ ਹੈ। ਪਬਜੀ ਮੋਬਾਇਲ ਦੀ ਭਾਰਤ ’ਚ ਵਾਪਸੀ ਨਵੇਂ ਨਾਂ ਯਾਨੀ Battleground Mobile India ਨਾਲ ਹੋ ਰਹੀ ਹੈ। ਇਸ ਗੇਮ ਨੂੰ ਵੀ ਦੱਖਣ ਕੋਰੀਆ ਦੀ ਕੰਪਨੀ ‘ਕਰਾਫਟੋਨ’ ਲਾਂਚ ਕਰੇਗੀ। ਭਾਰਤ ’ਚ ਪਬਜੀ ਮੋਬਾਇਲ ਇੰਡੀਆ ਦੇ ਯੂਟਿਊਬ, ਫੇਸਬੁੱਕ ਅਤੇ ਤਮਾਮ ਸੋਸ਼ਲ ਮੀਡੀਆ ਪੇਜਾਂ ਦਾ ਨਾਂ ਵੀ ਬਦਲ ਕੇ Battleground Mobile India ਕਰ ਦਿੱਤਾ ਗਿਆ ਹੈ। ਪਬਜੀ ਮੋਬਾਇਲ ਦੀ ਭਾਰਤ ’ਚ ਨਵੇਂ ਨਾਂ ਨਾਲ ਵਾਪਸੀ ਤਾਂ ਹੋ ਹੀ ਰਹੀ ਹੈ, ਨਾਲ ਹੀ ਕੁਝ ਨਵੇਂ ਨਿਯਮ ਵੀ ਲਾਗੂ ਹੋਣਗੇ।
ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਵੱਡੀ ਰਾਹਤ, 15 ਮਈ ਤੋਂ ਬਾਅਦ ਵੀ ਡਿਲੀਟ ਨਹੀਂ ਹੋਵੇਗਾ ਅਕਾਊਂਟ
ਇਹ ਵੀ ਪੜ੍ਹੋ– ਹੁਣ WhatsApp ’ਤੇ ਮਿਲੇਗੀ ਨਜ਼ਦੀਕੀ ਕੋਰੋਨਾ ਟੀਕਾਕਰਨ ਸੈਂਟਰ ਦੀ ਜਾਣਕਾਰੀ, ਸੇਵ ਕਰਨਾ ਹੋਵੇਗਾ ਇਹ ਨੰਬਰ
ਬੈਟਲਗ੍ਰਾਊਂਡ ਮੋਬਾਇਲ ਇੰਡੀਆ ਦੇ ਨਿਯਮ
ਕੰਪਨੀ ਨੇ ਸਾਫਤੌਰ ’ਤੇ ਕਿਹਾ ਹੈ ਕਿ 18 ਸਾਲਾਂ ਤੋਂ ਘੱਟ ਉਮਰ ਦੇ ਬੱਚੇ ਗੇਮ ਨਹੀਂ ਖੇਡ ਸਕਣਗੇ ਅਤੇ ਜੇਕਰ ਉਹ ਖੇਡਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਦਾ ਮੋਬਾਇਲ ਨੰਬਰ ਕੰਪਨੀ ਨਾਲ ਸਾਂਝਾ ਕਰਨਾ ਹੋਵੇਗਾ। ਨਵੀਂ ਗੇਮ ਦੀ ਵਾਪਸੀ ’ਤੇ ਕੰਪਨੀ ਨੇ ਇਹ ਸਭ ਤੋਂ ਵੱਡਾ ਬਦਲਾਅ ਕੀਤਾ ਹੈ। ਕੰਪਨੀ ਦੇ ਇਸ ਫੈਸਲੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪਿਛਲੇ ਸਾਲ ਪਬਜੀ ਮੋਬਾਇਲ ਦੇ ਬੈਨ ਹੋਣ ਤੋਂ ਪਹਿਲਾਂ ਇਸ ਦੀ ਨਿੰਦਾ ਹਿੰਸਕ ਗੇਮ ਦੇ ਤੌਰ ’ਤੇ ਹੋ ਰਹੀ ਸੀ। ਇਸ ਤੋਂ ਇਲਾਵਾ ਨਵੀਂ ਪ੍ਰਾਈਵੇਸੀ ਪਾਲਿਸੀ ਤਹਿਤ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਵੀ ਕੰਟਰੋਲ ਹੋਵੇਗਾ। ਮਾਤਾ-ਪਿਤਾ ਨੂੰ ਇਸ ਗੱਲ ਦਾ ਵੀ ਅਧਿਕਾਰ ਹੋਵੇਗਾ ਕਿ ਉਹ ਆਪਣੇ ਬੱਚੇ ਨੂੰ ਗੇਮ ਖੇਡਣ ਦੇਣਾ ਚਾਹੁੰਦੇ ਹਨ ਜਾਂ ਨਹੀਂ। ਦੱਸ ਦੇਈਏ ਕਿ ਪਿਛਲੇ ਸਾਲ ਸਤੰਬਰ ਮਹੀਨੇ ’ਚ 117 ਗੇਮਾਂ ਨਾਲ ਪਬਜੀ ਨੂੰ ਵੀ ਭਾਰਤ ’ਚ ਬੈਨ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ– ਇੰਸਟਾਗ੍ਰਾਮ ’ਚ ਸ਼ਾਮਲ ਹੋਇਆ ਨਵਾਂ ਫੀਚਰ, ਹੁਣ ਸਟੋਰੀ ਨਾਲ ਆਪਣੇ-ਆਪ ਜੁੜ ਜਾਵੇਗੀ ਕੈਪਸ਼ਨ
ਕਰਾਫਟੋਨ ਨੇ ਪ੍ਰੈੱਸ ਰਿਲੀਜ਼ ’ਚ ਕਿਹਾ ਹੈ ਕਿ ਬੈਟਲਗ੍ਰਾਊਂਡ ਮੋਬਾਇਲ ਇੰਡੀਆ ਲਈ ਪਹਿਲਾਂ ਪ੍ਰੀ-ਰਜਿਸਟ੍ਰੇਸ਼ਨ ਹੋਵੇਗਾ ਅਤੇ ਉਸ ਤੋਂ ਬਾਅਦ ਗੇਮ ਭਾਰਤ ’ਚ ਲਾਂਚ ਕੀਤੀ ਜਾਵੇਗੀ। ਇਸ ਗੇਮ ਨੂੰ ਸਿਰਫ਼ ਭਾਰਤੀ ਹੀ ਖੇਡ ਸਕਣਗੇ। ਕਰਾਫਟੋਨ ਨੇ ਕਿਹਾ ਹੈ ਕਿ ਉਹ ਡਾਟਾ ਪ੍ਰਾਈਵੇਸੀ ਅਤੇ ਡਾਟਾ ਸਕਿਓਰਿਟੀ ਨੂੰ ਪਹਿਲੀ ਤਰਜੀਹ ਦੇ ਤੌਰ ’ਤੇ ਵੇਖ ਰਹੀ ਹੈ ਅਤੇ ਉਹ ਇਸ ਲਈ ਵਚਨਬੱਧ ਹੈ। ਡਾਟਾ ਸਕਿਓਰਿਟੀ ਲਈ ਕੰਪਨੀ ਕਈ ਹੋਰ ਕੰਪਨੀਆਂ ਨਾਲ ਵੀ ਕੰਮ ਕਰ ਰਹੀ ਹੈ। ਕੰਪਨੀ ਨੇ ਕਿਹਾ ਹੈ ਕਿ ਬੈਟਲਗ੍ਰਾਊਂਡ ਮੋਬਾਇਲ ਇੰਡੀਆ ਦੇ ਪਲੇਅਰਾਂ ਦਾ ਪੂਰਾ ਡਾਟਾ ਭਾਰਤੀ ਡਾਟਾ ਸੈਂਟਰ ’ਤੇ ਹੀ ਸਟੋਰ ਹੋਵੇਗਾ ਅਤੇ ਭਾਰਤ ਸਰਕਾਰ ਦੇ ਨਿਯਮਾਂ ਮੁਤਾਬਕ ਹੋਵੇਗਾ।
ਇਹ ਵੀ ਪੜ੍ਹੋ– ਕੋਰੋਨਾ: ਬੱਚੇ ਹੋ ਸਕਦੇ ਹਨ ਤੀਜੀ ਲਹਿਰ ਦੇ ਸ਼ਿਕਾਰ! ਹੁਣ ਤੋਂ ਹੀ ਵਰਤੋ ਇਹ ਸਾਵਧਾਨੀਆਂ