599 ਰੁਪਏ ’ਚ ਦਮਦਾਰ ਸਾਊਂਡ ਤੇ ਨੌਇਜ਼ ਕੈਂਸਿਲੇਸ਼ਨ ਵਾਲਾ ਨੈੱਕਬੈਂਡ, 60 ਘੰਟੇ ਚੱਲੇਗੀ ਬੈਟਰੀ

11/28/2022 4:56:51 PM

ਗੈਜੇਟ ਡੈਸਕ– ਘਰੇਲੂ ਕੰਪਨੀ pTron ਨੇ ਆਪਣੇ ਨਵੇਂ ਆਡੀਓ ਪ੍ਰੋਡਕਟ pTron Tangent Sports ਨੈੱਕਬੈਂਡ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। pTron Tangent Sports ’ਚ ਬਲੂਟੁੱਥ 5.2 ਅਤੇ ਐਨਵਾਇਰਮੈਂਟਲ ਨੌਇਜ਼ ਕੈਂਸਿਲੇਸ਼ਨ ਦਾ ਸਪੋਰਟ ਦਿੱਤਾ ਗਿਆ ਹੈ। ਨੈੱਕਬੈਂਡ ਦੇ ਨਾਲ 40ms ਦੀ ਲੋ-ਲੇਟੈਂਸੀ ਮੋਡ ਦਾ ਸਪੋਰਟ ਵੀ ਹੈ। 

pTron Tangent Sports ਦੀ ਕੀਮਤ

pTron ਦੇ ਇਸ ਨੈੱਕਬੈਂਡ ਨੂੰ ਕਾਲੇ, ਨੀਲੇ, ਹਰੇਅਤੇ ਲਾਲ-ਨੀਲੇ ਰੰਗ ’ਚ ਲਾਂਚ ਕੀਤਾ ਗਿਆ ਹੈ। ਇਸ ਨੈੱਕਬੈਂਡ ਦੀ ਕੀਮਤ 799 ਰੁਪਏ ਹੈ ਪਰ ਲਾਂਚਿੰਗ ਆਫਰਸ ਤਹਿਤ ਇਸਨੂੰ ਫਿਲਹਾਲ 599 ਰੁਪਏ ’ਚ ਖਰੀਦਿਆ ਜਾ ਸਕਦਾ ਹੈ। pTron Tangent Sports ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਫਲਿਪਕਾਰਟ ਇੰਡੀਆ ’ਤੇ ਉਪਲੱਬਧ ਹੈ।

pTron Tangent Sports ਦੇ ਫੀਚਰਜ਼

ਇਸ ਨੈੱਕਬੈਂਡ ’ਚ 10mm ਦੇ ਡਾਇਨਾਮਿਕ ਆਡੀਓ ਡ੍ਰਾਈਵਰਸ ਦਿੱਤੇ ਗਏ ਹਨ। ਦੋ ਸ਼ਾਰਪ ਡਿਟੇਲ ਸਾਊਂਡ ਅਤੇ ਪੰਚੀ ਬਾਸ ਨੂੰ ਸਪੋਰਟ ਕਰਦਾ ਹੈ। ਨੈੱਕਡਬੈਂਡ ’ਚ ਐਨਵਾਇਰਮੈਂਟਲ ਨੌਇਜ਼ ਕੈਂਸਿਲੇਸ਼ਨ ਅਤੇ 40ms ਦੀ ਲੋ-ਲੇਟੈਂਸੀ ਮੋਡ ਦਾ ਸਪੋਰਟ ਹੈ। ਨੈੱਕਬੈਂਡ ’ਚ ਐੱਚ.ਡੀ ਮਾਈਕ ਦਾ ਸਪੋਰਟ ਮਿਲਦਾ ਹੈ। ਨੈੱਕਬੈਂਡ ’ਚ ਮੈਗਨੇਟਿਕ ਈਅਰਬਡਸ, ਵੌਇਸ ਅਸਿਸਟੈਂਟ, ਵੌਇਸ ਕਾਲਿੰਗ, ਪਲੇਅ ਅਤੇ ਕੰਟਰੋਲ ਮਿਊਜ਼ਿਕ ਵਰਗੇ ਫੀਚਰਜ਼ ਮਿਲਦੇ ਹਨ. ਨੈੱਕਬੈਂਡ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਨਾਲ ਕੁਨੈਕਟ ਕੀਤਾ ਜਾ ਸਕਦ ਾਹੈ। ਨੈੱਕਬੈਂਡ ਦੇ ਨਾਲ ਗੂਗਲ ਅਤੇ ਸਿਰੀ ਵੌਇਸ ਅਸਿਸਟੈਂਟ ਦਾ ਵੀ ਸਪੋਰਟ ਹੈ। 

ਇਸ ਵਿਚ 300mAh ਦੀ ਬੈਟਰੀ ਅਤੇ ਟਾਈਪ-ਸੀ ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ। ਬੈਟਰੀ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਨੈੱਕਬੈਂਡ ਦੇ ਨਾਲ 60 ਘੰਟਿਆਂ ਦਾ ਬੈਟਰੀ ਬੈਕਅਪ ਅਤੇ 10 ਮਿੰਟਾਂ ਦੀ ਚਾਰਜਿੰਗ ’ਚ 7  ਘੰਟੇ ਤਕ ਦਾ ਬੈਕਅਪ ਮਿਲਦਾ ਹੈ। pTron Tangent Sports ’ਚ ਵਾਟਰ ਰੈਸਿਸਟੈਂਟ ਲਈ IPX4 ਦੀ ਰੇਟਿੰਗ ਦਿੱਤੀ ਗਈ ਹੈ।


Rakesh

Content Editor

Related News