pTron ਨੇ ਭਾਰਤ ’ਚ ਲਾਂਚ ਕੀਤੇ ਨਵੇਂ ਈਅਰਬਡਸ, ਕੀਮਤ 1,000 ਰੁਪਏ ਤੋਂ ਵੀ ਘੱਟ

03/18/2021 4:54:29 PM

ਗੈਜੇਟ ਡੈਸਕ– ਭਾਰਤ ਦੀ ਸਮਾਰਟਫੋਨ ਅਸੈਸਰੀਜ਼ ਨਿਰਮਾਤਾ ਕੰਪਨੀ pTron ਨੇ ਨਵੇਂ ਬਾਸਬਡਸ ਜੈਟਸ ਈਅਰਬਡਸ ਲਾਂਚ ਕਰ ਦਿੱਤੇ ਹਨ। ਇਨ੍ਹਾਂ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਨ੍ਹਾਂ ’ਚੋਂ ਹਾਈ ਕੁਆਲਿਟੀ ਆਡੀਓ ਮਿਲਦੀ ਹੈ ਅਤੇ ਇਨ੍ਹਾਂ ਨੂੰ ਪਤਲੇ ਡਿਜ਼ਾਇਨ ਨਾਲ ਲਿਆਇਆ ਗਿਆ ਹੈ। ਇਨ੍ਹਾਂ ਦੀ ਕੀਮਤ 999 ਰੁਪਏ ਰੱਖੀ ਗਈ ਹੈ ਅਤੇ ਗਾਹਕ ਇਨ੍ਹਾਂ ਨੂੰ ਤਿੰਨ ਰੰਗਾਂ ’ਚ ਖ਼ਰੀਦ ਸਕਣਗੇ। 

ਇਨ੍ਹਾਂ ਦੀ ਇਕ ਹੋਰ ਖਾਸੀਅਤ ਇਹ ਵੀ ਹੈ ਕਿ ਇਨ੍ਹਾਂ ’ਚ ਤੁਹਾਨੂੰ ਟੱਚ ਕੰਟਰੋਲਸ ਮਿਲਦੇ ਅਤੇ ਇਨ੍ਹਾਂ ਦੇ ਕੇਸ ’ਚ ਡਿਜੀਟਲ ਬੈਟਰੀ ਇੰਡੀਕੇਟਰ ਵੀ ਦਿੱਤਾ ਗਿਆ ਹੈ। pTron ਨੇ ਇਨ੍ਹਾਂ ’ਚ 10 mm ਦੇ ਡਾਈਨਾਮਿਕ ਡਰਾਈਵਰਸ ਦਾ ਇਸਤੇਮਾਲ ਕੀਤਾ ਹੈ ਜੋ ਕਿ ਟਰੂਲੀ ਨੈਚੁਰਲ ਸਾਊਂਡ ਅਨੁਭਵ ਦਿੰਦੇ ਹਨ। ਬਾਸਬਡਸ ਜੈਟਸ ਈਅਰਬਡਸ ਬਲੂਟੂਥ 5.0 ਕੁਨੈਕਟੀਵਿਟੀ ਤਕਨੀਕ ’ਤੇ ਕੰਮ ਕਰਦੇ ਹਨ ਅਤੇ ਇਨ੍ਹਾਂ ਨੂੰ ਤੁਸੀਂ ਇਕ ਵਾਰ ਫੁਲ ਚਾਰਜ ਕਰਕੇ 5 ਘੰਟਿਆਂ ਤਕ ਇਸਤੇਮਾਲ ਕਰ ਸਕਦੇ ਹੋ। ਵੌਇਸ ਅਸਿਸਟੈਂਸ ਦੀ ਸੁਪੋਰਟ ਵੀ ਇਨ੍ਹਾਂ ’ਚ ਮਿਲਦੀ ਹੈ। ਇਨ੍ਹਾਂ ਨੂੰ IPX4 ਰੇਟਿੰਗ ਵੀ ਪ੍ਰਾਪਤ ਹੈ ਯਾਨੀ ਤੁਸੀਂ ਇਨ੍ਹਾਂ ਨੂੰ ਜਿਮ ਆਦਿ ’ਚ ਵੀ ਇਸਤੇਮਾਲ ਕਰ ਸਕਦੇ ਹੋ। 

pTron Bassbuds Jets ਦੇ ਫੀਚਰਜ਼
- BT 5.0 ਰਾਹੀਂ ਸਟ੍ਰੋਂਗ 10 ਮੀਟਰ ਤਕ ਵਾਇਰਲੈੱਸ ਪੇਅਰਿੰਗ
- ਚਾਰਜਿੰਗ ਕੇਸ ’ਤੇ ਮਿਲੇਗੀ ਡਿਜੀਟਲ ਪਾਵਰ ਸਕਰੀਨ
- A2DP ਹਾਈ ਕੁਆਲਿਟੀ ਆਡੀਓ
- ਵੌਇਸ ਅਸਿਸਟੈਂਟ+ ਡਿਊਲ ਮਾਈਕ
- IPX4 ਰੇਟਿੰਗ, ਸਵੈਟ ਰਜਿਸਟੈਂਟ
- 10mm ਡਾਈਨਾਮਿਕ ਡਰਾਈਵਰਸ ਦੇ ਨਾਲ ਪਾਵਰਫੁਲ ਬਾਸ ਪਰਫਾਰਮੈਂਸ


Rakesh

Content Editor

Related News