ਹੋਲੀ ਖੇਡਦੇ ਸਮੇਂ ਰੰਗ ਤੇ ਪਾਣੀ ਤੋਂ ਇੰਝ ਬਚਾਓ ਆਪਣਾ ਫੋਨ, ਅੱਜ ਹੀ ਕਰ ਲਓ ਇਹ ਇੰਤਜ਼ਾਮ

Monday, Mar 06, 2023 - 04:44 PM (IST)

ਹੋਲੀ ਖੇਡਦੇ ਸਮੇਂ ਰੰਗ ਤੇ ਪਾਣੀ ਤੋਂ ਇੰਝ ਬਚਾਓ ਆਪਣਾ ਫੋਨ, ਅੱਜ ਹੀ ਕਰ ਲਓ ਇਹ ਇੰਤਜ਼ਾਮ

ਗੈਜੇਟ ਡੈਸਕ- ਹੋਲੀ ਦਾ ਤਿਉਹਾਰ ਬਿਨਾਂ ਰੰਗ ਦੇ ਫਿੱਕਾ ਰਹਿੰਦਾ ਹੈ। ਹੋਲੀ ਹੈ ਤਾਂ ਰੰਗ ਅਤੇ ਗੁਲਾਲ ਵੀ ਹੋਵੇਗਾ ਪਰ ਕੌਣ ਕਿਸ ਹਾਲਤ 'ਚ ਤੁਹਾਡੇ 'ਤੇ ਪਾਣੀ ਜਾਂ ਰੰਗ ਸੁੱਟ ਦੇਵੇ, ਇਸਦੀ ਗਾਰੰਟੀ ਨਹੀਂ ਹੈ ਪਰ ਇਸ ਗੱਲ ਦੀ ਗਾਰੰਟੀ ਹੈ ਕਿ ਹੋਲੀ ਖੇਡਦੇ ਸਮੇਂ ਤੁਹਾਡਾ ਫੋਨ ਗਿੱਲਾ ਜ਼ਰੂਰ ਹੋ ਸਕਦਾ ਹੈ ਅਤੇ ਉਹ ਖ਼ਰਾਬ ਵੀ ਹੋ ਸਕਦਾ ਹੈ। ਅਜਿਹੇ 'ਚ ਤੁਹਾਡੇ ਲਈ ਜ਼ਰੂਰੀ ਹੈ ਕਿ ਹੋਲੀ ਖੇਡਦੇ ਸਮੇਂ ਪਹਿਲਾਂ ਫੋਨ ਲਈ ਸੁਰੱਖਿਆ ਦੇ ਜ਼ਰੂਰੀ ਇੰਤਜ਼ਾਮ ਕਰ ਲਓ। ਚਲੇ ਇਸ ਲਈ ਅਸੀਂ ਤੁਹਾਨੂੰ ਕੁਝ ਟਿਪਸ ਦੱਸਦੇ ਹਾਂ। 

ਇਹ ਵੀ ਪੜ੍ਹੋ– ਸਸਤਾ ਆਈਫੋਨ ਖ਼ਰੀਦਣ ਦੇ ਚੱਕਰ 'ਚ ਲੱਗਾ 29 ਲੱਖ ਰੁਪਏ ਦਾ ਚੂਨਾ, ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ

ਜ਼ਿਪ ਲਾਕ ਬੈਗ ਦੀ ਵਰਤੋਂ ਕਰੋ
ਬਾਜ਼ਾਰ 'ਚ ਕੁਝ ਅਜਿਹੇ ਲਿਕੁਇਡ ਪ੍ਰੋਟੈਕਸ਼ਨ ਉਪਲੱਬਧ ਹਨ ਜਿਨ੍ਹਾਂ ਦੀ ਵਰਤੋਂ ਤੁਸੀਂ ਫੋਨ ਨੂੰ ਸੁਰੱਖਿਅਤ ਰੱਖਣ ਲਈ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਤਰ੍ਹਾਂ ਕੋਈ ਖ਼ਰਚ ਨਹੀਂ ਕਰਨਾ ਚਾਹੁੰਦੇ ਤਾਂ ਇਕ ਛੋਟਾ ਜਿਹਾ ਪਲਾਸਟਿਕ ਦਾ ਪਾਊਚ ਤਾਂ ਜੇਬ 'ਚ ਰੱਖ ਹੀ ਸਕਦੇ ਹੋ। ਹੋਲੀ ਦੌਰਾਨ ਜਾਂ ਹੋਲੀ ਤੋਂ ਪਹਿਲਾਂ ਤਕ ਆਪਣੇ ਫੋਨ ਨੂੰ ਪਲਾਸਟਿਕ ਪਾਊਚ 'ਚ ਰੱਖ ਕੇ ਉਸਨੂੰ ਕਾਫੀ ਹੱਦ ਤਕ ਬਚਾਅ ਸਕਦੇ ਹੋ। ਅਜਿਹੇ ਪਲਾਸਟਿਕ ਬੈਗ ਤੁਹਾਨੂੰ 99 ਰੁਪਏ 'ਚ ਆਨਲਾਈਨ ਮਿਲ ਜਾਣਗੇ।

ਇਹ ਵੀ ਪੜ੍ਹੋ– Airtel ਦੇ ਗਾਹਕਾਂ ਨੂੰ ਲੱਗ ਸਕਦੈ ਵੱਡਾ ਝਟਕਾ, ਕੰਪਨੀ ਨੇ ਦਿੱਤੇ ਇਹ ਸੰਕੇਤ

ਈਅਰਬਡਸ ਜਾਂ ਬਲੂਟੁੱਥ ਸਪੀਕਰ ਦੀ ਵਰਤੋਂ ਕਰੋ
ਜੇਕਰ ਤੁਸੀਂ ਹੋਲੀ ਦੌਰਾਨ ਘਰ ਦੇ ਨੇੜੇ ਹੋ ਤਾਂ ਅਜਿਹੇ ਹਾਲਤ 'ਚ ਬਲੂਟੁੱਥ ਡਿਵਾਈਸ ਦੀ ਵਰਤੋਂ ਕਰ ਸਕਦੇ ਹੋ। ਜ਼ਿਆਦਾਤਰ ਬਲੂਟੁੱਥ ਵਾਟਰਪਰੂਫ ਹੁੰਦੇ ਹਨ ਅਤੇ ਫੋਨ ਬਚਿਆ ਰਹੇਗਾ, ਨਹੀਂ ਤਾਂ ਸਸਤਾ ਜਿਹਾ ਈਅਰਫੋਨ ਵੀ ਲੈ ਸਕਦੇ ਹੋ ਅਤੇ ਉਸ ਰਾਹੀਂ ਗੱਲ ਕਰ ਸਕਦੇ ਹੋ। ਜੇਕਰ ਖ਼ਰਾਬ ਵੀ ਹੁੰਦਾ ਹੈ ਤਾਂ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ।

ਇਹ ਵੀ ਪੜ੍ਹੋ- Vi ਨੇ ਲਾਂਚ ਕੀਤਾ ਨਵਾਂ ਰੀਚਾਰਜ ਪਲਾਨ, ਸਾਲ ਭਰ ਮਿਲੇਗਾ ਫ੍ਰੀ OTT ਦਾ ਮਜ਼ਾ

ਟੇਪਿੰਗ
ਆਪਣੇ ਫੋਨ ਦੇ ਸਾਰੇ ਖੁੱਲ੍ਹੇ ਹਿੱਸਿਆਂ ਨੂੰ ਟੇਪ ਲਗਾ ਕੇ ਢੱਕ ਦਿਓ। ਜਿਵੇਂ- ਮਾਈਕ, ਚਾਰਜਿੰਗ ਪੋਰਟ, ਹੈੱਡਫੋਨ ਜੈੱਕ, ਸਪੀਕਰ ਆਦਿ ਨੂੰ ਟੇਪ ਲਗਾ ਕੇ ਢੱਕ ਦਿਓ।

ਲੈਮੀਨੇਸ਼ਨ
ਸਭ ਤੋਂ ਪਹਿਲਾ ਅਤੇ ਪੁਰਾਣਾ ਆਪਸ਼ਨ ਹੈ ਕਿ ਤੁਸੀਂ ਫੋਨ ਨੂੰ ਲੈਮੀਨੇਸ਼ਨ ਕਰਵਾ ਲਓ। ਹਾਲਾਂਕਿ ਇਸ ਨਾਲ ਫੋਨ ਦੀ ਸ਼ਕਲ ਥੋੜ੍ਹੀ ਖ਼ਰਾਬ ਹੋ ਜਾਂਦੀ ਹੈ ਪਰ ਮਹਿੰਗੇ ਫੋਨ ਨੂੰ ਬਚਾਉਣ ਲਈ ਕੁਝ ਦਿਨ ਜੇਕਰ ਲੈਮੀਨੇਸ਼ਨ 'ਚ ਹੀ ਰਹੇ ਤਾਂ ਕੋਈ ਹਰਜ਼ ਨਹੀਂ। ਉੱਥੇ ਹੀ ਲੈਮੀਨੇਸ਼ਨ ਦਾ ਖਰਚਾ ਵੀ ਕਾਫੀ ਘੱਟ ਹੈ। 

ਇਹ ਵੀ ਪੜ੍ਹੋ– ਦੇਸ਼ ’ਚ ਵਧ ਰਹੇ ਹਨ ਸਪ੍ਰਿੰਗ ਇਨਫਲੂਏਂਜਾ ਦੇ ਮਾਮਲੇ, ਕਿੰਨਾ ਖਤਰਨਾਕ ਤੇ ਕੀ ਹਨ ਇਸਦੇ ਲੱਛਣ!

ਜੇਕਰ ਫੋਨ 'ਚ ਪਾਣੀ ਚਲਾ ਹੀ ਜਾਵੇ ਤਾਂ ਇਕ ਪਾਂਡੇ 'ਚ ਕੱਚੇ ਚੋਲ ਲਓ ਅਤੇ ਉਸ ਵਿਚ ਮੋਬਾਇਲ ਰੱਖ ਦਿਓ ਅਤੇ ਪੂਰੀ ਰਾਤ ਲਈ ਇਸੇ ਤਰ੍ਹਾਂ ਰਹਿਣ ਦਿਓ। ਧਿਆਨ ਰਹੇ ਕਿ ਅਜਿਹਾ ਕਰਨ ਤੋਂ ਪਹਿਲਾਂ ਫੋਨ 'ਚੋਂ ਸਿਮ ਅਤੇ ਬਾਕੀ ਚੀਜ਼ਾਂ ਕੱਢ ਲਓ। ਵਿਚ-ਵਿਚ ਫੋਨ ਦੀ ਪੋਜੀਸ਼ਨ ਵੀ ਬਦਲਦੇ ਰਹੋ। ਅਜਿਹਾ ਕਰਨ ਨਾਲ ਤੁਹਾਡੇ ਫੋਨ ਦੇ ਅੰਦਰ ਪਿਆ ਸਾਰਾ ਪਾਣੀ ਨਿਕਲ ਜਾਵੇਗਾ। ਚੋਲ ਉਸ ਪਾਣੀ ਨੂੰ ਸੁਕਾ ਦੇਣਗੇ। ਜਦੋਂ ਵੀ ਫੋਨ 'ਚ ਪਾਣੀ ਚਲਾ ਜਾਵੇ ਤਾਂ ਪਾਣੀ ਸੁਕਾਏ ਬਿਨਾਂ ਉਸਨੂੰ ਆਨ ਕਰਨ ਦੀ ਗਲਤੀ ਨਾ ਕਰੋ ਨਹੀਂ ਤਾਂ ਸ਼ਾਰਟ ਸਰਕਿਲ ਹੋ ਸਕਦਾ ਹੈ। ਹੇਅਰ ਡਰਾਇਰ ਨਾਲ ਵੀ ਪਾਣੀ ਸੁਕਾਉਣ ਦੀ ਗਲਤੀ ਨਾ ਕਰੋ।

ਇਹ ਵੀ ਪੜ੍ਹੋ- ਦੁਨੀਆ ਦੀਆਂ 240 ਕਰੋੜ ਔਰਤਾਂ ਮਰਦਾਂ ਦੇ ਬਰਾਬਰ ਅਧਿਕਾਰਾਂ ਤੋਂ ਵਾਂਝੀਆਂ, ਸੰਤੁਲਨ ਬਣਾਉਣ ’ਚ ਲੱਗਣਗੇ 50 ਵਰ੍ਹੇ


author

Rakesh

Content Editor

Related News