ਅਪ੍ਰੈਲ ''ਚ ਸ਼ੁਰੂ ਹੋਵੇਗਾ 5-ਡੋਰ ਜਿਮਨੀ ਦਾ ਪ੍ਰੋਡਕਸ਼ਨ
Monday, Mar 06, 2023 - 01:58 PM (IST)
ਆਟੋ ਡੈਸਕ- ਮਾਰੂਤੀ ਸੁਜ਼ੂਕੀ ਨੇ ਆਟੋ ਐਕਸਪੋ 2023 'ਚ 5-ਡੋਰ ਜਿਮਨੀ ਨੂੰ ਅਨਵੀਲ ਕਰ ਦਿੱਤਾ ਸੀ। ਅਨਵੀਲਿੰਗ ਦੇ ਨਾਲ ਹੀ ਕੰਪਨੀ ਨੇ ਇਸ ਲਈ ਬੁਕਿੰਗਸ ਲੈਣਾ ਸ਼ੁਰੂ ਕਰ ਦਿੱਤਾ ਸੀ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਨਵੀਂ ਜਿਮਨੀ ਦੇ ਪ੍ਰੋਡਕਸ਼ਨ ਦਾ ਕੰਮ ਅਪ੍ਰੈਲ 'ਚ ਸ਼ੁਰੂ ਕੀਤਾ ਜਾਵੇਗਾ ਅਤੇ ਕੰਪਨੀ ਹਰ ਸਾਲ 1 ਲੱਖ ਇਕਾਈਆਂ ਬਣਾਏਗੀ। ਉੱਥੇ ਹੀ ਮਾਰੂਤੀ ਸੁਜ਼ੂਕੀ ਦਾ ਮਕਸਦ ਭਾਰਤੀ ਬਾਜ਼ਾਰ ਲਈ ਹਰ ਮਹੀਨੇ ਕਰੀਬ 7,000 ਇਕਾਈਆਂ ਬਣਾਉਣ ਦਾ ਹੈ।
ਜਿਮਨੀ ਸਿਰਫ 2 ਟ੍ਰਿਮਸ- ਜੀਟਾ ਅਤੇ ਅਲਪਾ 'ਚ ਉਪਲੱਬਧ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਜਿਮਨੀ ਦਾ ਇੰਟੀਰੀਅਰ ਕਈ ਫੀਚਰਜ਼ ਜਿਵੇਂ- ਆਟੋ ਹੈੱਡਲੈਂਪਸ, ਸਮਾਰਟ ਪਲੇਅ ਪ੍ਰੋ+ ਇੰਫੋਟੇਨਮੈਂਟ ਸਿਸਟਮ ਅਤੇ ਸਾਊਂਡ ਸਿਸਟਮ ਆਦਿ ਨਾਲ ਲੈਸ ਹੋਵੇਗਾ। ਉੱਥੇ ਹੀ ਸੇਫਟੀ ਲਈ ਇਸ ਵਿਚ 6 ਏਅਰਬੈਗ ਅਤੇ ਹਿੱਲ ਹੋਲਡ ਅਸਿਸਟ ਨੂੰ ਸ਼ਾਮਲ ਕੀਤਾ ਜਾਵੇਗਾ। ਜਿਮਨੀ 'ਚ 1.5 ਲੀਟਰ ਕੇ15ਬੀ ਪੈਟਰੋਲ ਇੰਜਣ ਦਿੱਤਾ ਜਾਵੇਗਾ, ਜਿਸਨੂੰ 5-ਸਪੀਡ ਮੈਨੁਅਲ ਜਾਂ 4-ਸਪੀਡ ਟਾਰਕ-ਕਨਵਰਟਰ ਆਟੋਮੈਟਿਕ ਗਿਅਰਬਾਕਸ ਦੇ ਨਾਲ ਜੋੜਿਆ ਜਾਵੇਗਾ।
ਦੱਸ ਦੇਈਏ ਕਿ ਜਿਮਨੀ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇਸਦੀ ਅਨੁਮਾਨਿਤ ਕੀਮਤ 12 ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ। ਇਸਦਾ ਮੁਕਾਬਲਾ ਮਹਿੰਦਰਾ ਥਾਰ ਅਤੇ ਫੋਰਸ ਗੁਰਖਾ ਨਾਲ ਹੋਵੇਗਾ।