Prisma ਦੀ ਨਵੀਂ ਅਪਡੇਟ ''ਚ ਆਇਆ ਕਮਾਲ ਦਾ ਫੀਚਰ
Friday, Oct 07, 2016 - 03:21 PM (IST)

ਜਲੰਧਰ : ਪ੍ਰਿਜ਼ਮਾ ਵੱਲੋਂ ਐਂਡ੍ਰਾਇਡ ਤੇ ਆਈ. ਓ. ਐੱਸ. ਲਈ ਨਵੀਂ ਅਪਡੇਟ ਮੁਹੱਈਆ ਕਰਵਾਈ ਗਈ ਹੈ। ਇਸ ਨਵੀਂ ਅਪਡੇਟ ''ਚ ਯੂਜ਼ਰ ਛੋਟੀਆਂ ਵੀਡੀਓ ''ਤੇ ਫਿਲਟਰ ਅਪਲਾਈ ਕਰ ਸਕੇਗਾ। ਇਸ ''ਚ ਯੂਜ਼ਰ ਪ੍ਰਿਜ਼ਮਾ ਐਪ ''ਚ 15 ਸੈਕੇਂਡ ਦੀ ਸ਼ਾਰਟ ਵੀਡੀਓ ਬਣਾ ਕੇ ਉਸ ''ਤੇ ਫਿਲਟਰ ਅਪਲਾਈ ਕਰ ਸਕਦਾ ਹੈ। ਪ੍ਰਿਜ਼ਮਾ ਦੇ ਇਸ ਫੀਚਰ ਦੇ ਨਾਲ ਵੀਡੀਓ ਨੂੰ ਆਰਟਿਸਟਿਕ ਇਫੈਕਟ ਦੇਣ ਲਈ ਇੰਟਰਨੈੱਟ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਇਹ ਐਪ ਇਸ ਸਾਲ ਜੁਲਾਈ ''ਚ ਆਈ. ਓ. ਐੱਸ. ਲਈ ਲਾਂਚ ਹੋਈ ਸੀ ਤੇ ਇਸ ਤੋਂ ਬਾਅਦ ਇਹ ਐਂਡ੍ਰਾਇਡ ਪਲੈਟਫਾਰਮ ਲਈ ਅਵੇਲੇਬਲ ਹੋਇਆ ਸੀ ਇਸ ਤੋਂ ਬਾਅਦ ਪ੍ਰਿਜ਼ਮਾ ਨੂੰ ਕਈ ਅਪਡੇਟਸ ਮਿਲ ਰਹੀਆਂ ਹਨ। ਇਹ ਐਪ ਫ੍ਰੀ ਹੈ ਤੇ ਗੂਗਲ ਪਲੇਅ ਸਟੋਰ ਤੇ ਐਪਲ ਐਪ ਸਟੋਰ ''ਚ ਮੌਜਬਦ ਹੈ।