ਹੁਣ ਬਿਨਾਂ ਇੰਟਰਨੈੱਟ ਦੇ ਵੀ ਕੰਮ ਕਰੇਗੀ ਇਹ ਲੋਕਪ੍ਰਿਅ ਐਪ
Wednesday, Aug 24, 2016 - 01:23 PM (IST)

ਜਲੰਧਰ- ਫੋਟੋ ਨੂੰ ਕ੍ਰਿਏਟਿਵ ਆਰਟ ''ਚ ਬਦਲਣ ਵਾਲੀ ਪ੍ਰਿਜ਼ਮਾ ਐਪ ਬੇਹੱਦ ਘੱਟ ਸਮੇਂ ''ਚ ਬਹੁਤ ਲੋਕਪ੍ਰਿਅ ਹੋ ਗਈ ਹੈ ਪਰ ਇਸ ਨੂੰ ਚੱਲਾਉਣ ਲਈ ਇੰਟਰਨੈੱਟ ਦੀ ਲੋੜ ਪੈਂਦੀ ਹੈ ਜਿਸ ਨੂੰ ਇਕ ਸਮੱਸਿਆ ਦੇ ਤੌਰ ''ਤੇ ਦੇਖਿਆ ਜਾ ਸਕਦਾ ਹੈ। ਪ੍ਰਿਜ਼ਮਾ ਦੇ ਨਵੇਂ ਅਪਡੇਟ ਨਾਲ ਇਹ ਸਮੱਸਿਆ ਵੀ ਖਤਮ ਹੋ ਜਾਵੇਗੀ। ਪ੍ਰਿਜ਼ਮਾ ਨੇ 2.4 ਵਰਜ਼ਨ ਨੂੰ ਆਈ.ਓ.ਐੱਸ. ਡਿਵਾਈਜ਼ਰ ਲਈ ਪੇਸ਼ ਕੀਤਾ ਹੈ ਜਿਸ ਨਾਲ ਇਹ ਐਪ ਆਫਲਾਈਨ ਵੀ ਕੰਮ ਕਰੇਗੀ।
ਪ੍ਰਿਜ਼ਮਾ ਐਪ ਦੇ ਨਾਲ ਇਕ ਇਹ ਸਮੱਸਿਆ ਵੀ ਸੀ ਕਿ ਫੋਟੋ ਨੂੰ ਆਰਟਵਰਕ ਦੇਣ ਲਈ ਕਾਫੀ ਸਮਾਂ ਲੱਗਦਾ ਸੀ ਪਰ ਆਫਲਾਈਨ ਮੋਡ ਨਾਲ ਇਹ ਕੰਮ ਵੀ ਜਲਦੀ ਹੋ ਜਾਵੇਗਾ। ਹਾਲਾਂਕਿ ਪ੍ਰਿਜ਼ਮਾ ਦੇ ਨਵੇਂ ਵਰਜ਼ਨ ''ਚ ਅੱਧੇ ਫਿਲਟਰ ਹੀ ਦਿੱਤੇ ਗਏ ਹਨ ਅਤੇ ਆਉਣ ਵਾਲੇ ਸਮੇਂ ''ਚ ਬਾਕੀ ਦੇ ਫਿਲਟਰਾਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ 52 ਮਿਲੀਅਨ ਯੂਜ਼ਰਸ ਨੇ ਪ੍ਰਿਜ਼ਮਾ ਐਪ ਨੂੰ ਡਾਊਨਲੋਡ ਕੀਤਾ ਹੈ ਅਤੇ 4 ਮਿਲੀਅਨ ਯੂਜ਼ਰ ਹਰ ਰੋਜ਼ ਇਸ ਐਪ ਦੀ ਵਰਤੋਂ ਕਰਦੇ ਹਨ।