ਬੁਰੀ ਖ਼ਬਰ! 15 ਦਿਨਾਂ ਅੰਦਰ 7 ਬਾਈਕਸ ਤੇ ਕਾਰਾਂ ਦੀ ਕੀਮਤ 'ਚ ਭਾਰੀ ਵਾਧਾ
Tuesday, May 18, 2021 - 10:00 AM (IST)
ਨਵੀਂ ਦਿੱਲੀ- ਇਸ ਮਹੀਨੇ ਕਈ ਆਟੋ ਕੰਪਨੀਆਂ ਨੇ ਆਪਣੇ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਕਾਰਾਂ ਤੇ ਮੋਟਰਸਾਈਕਲਾਂ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ। ਇਨ੍ਹਾਂ ਵਿਚ ਟੀ. ਵੀ. ਐੱਸ. ਅਪਾਚੇ RTR 60 4V ਤੇ ਹੌਂਡਾ H'Ness ਸੀ. ਬੀ. 350 ਵਰਗੇ ਮੋਟਰਸਾਈਕਲਾਂ ਦੇ ਨਾਲ ਐੱਮ. ਜੀ. ਗਲੋਸਟਰ, ਰੇਨੋ ਕਿਗਰ, ਟਾਟਾ ਸਫਾਰੀ, ਟਾਟਾ ਅਲਟ੍ਰੋਜ ਅਤੇ ਟਾਟਾ ਨੈਕਸਨ ਕਾਰਾਂ ਸ਼ਾਮਲ ਹਨ।
ਟੀ. ਵੀ. ਐੱਸ. RTR 160 4V:
ਟੀ. ਵੀ. ਐੱਸ. ਮੋਟਰ ਕੰਪਨੀ ਨੇ ਅਪਾਚੇ ਆਰ. ਟੀ. ਆਰ. 160 4ਵੀ ਦੀ ਕੀਮਤ 1,250 ਰੁਪਏ ਤੱਕ ਵਧਾ ਦਿੱਤੀ ਹੈ। ਇਸ ਨਾਲ ਆਰ. ਟੀ. ਆਰ. 160 ਵੀ ਦੇ ਡ੍ਰਮ ਬ੍ਰੇਕ ਮਾਡਲ ਦੀ ਦਿੱਲੀ ਐਕਸ-ਸ਼ੋਅਰੂਮ ਕੀਮਤ ਵੱਧ ਕੇ 1,08,565 ਰੁਪਏ ਹੋ ਗਈ ਹੈ। ਡਿਸਕ ਬ੍ਰੇਕ ਮਾਡਲ ਦੀ ਕੀਮਤ 1,11,615 ਰੁਪਏ ਹੋ ਗਈ ਹੈ।
ਹੌਂਡਾ H'Ness:
ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (ਐੱਚ. ਐੱਮ. ਐੱਸ. ਆਈ.) ਨੇ H'Ness CB350 ਦੀ ਕੀਮਤ ਵਿਚ 3,405 ਰੁਪਏ ਵਾਧਾ ਕਰ ਦਿੱਤਾ ਹੈ। ਹੁਣ ਇਸ ਦੇ ਡੀਲਕਸ ਮਾਡਲ ਦੀ ਦਿੱਲੀ ਵਿਚ ਐਕਸ-ਸ਼ੋਅਰੂਮ ਕੀਮਤ 189,905 ਰੁਪਏ ਹੋ ਗਈ ਹੈ। ਪ੍ਰੋ ਮਾਡਲ ਦੀ ਕੀਮਤ 195,905 ਰੁਪਏ ਹੋ ਗਈ ਹੈ। ਲਾਂਚ ਹੋਣ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਕੰਪਨੀ ਨੇ ਆਪਣੇ ਫਲੈਗਸ਼ਿਪ ਮੋਟਰਸਾਈਕਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ।
MG ਗਲੋਸਟਰ, ਰੇਨੋ ਕਿਗਰ, ਟਾਟਾ ਅਲਟ੍ਰੋਜ, ਸਫਾਰੀ ਨੈਕਸਨ :
ਗਲੋਸਟਰ ਐੱਸ. ਯੂ. ਵੀ. 80,000 ਰੁਪਏ ਮਹਿੰਗੀ ਹੋਈ ਹੈ। ਹੁਣ ਇਸ ਦੀ ਦਿੱਲੀ ਵਿਚ ਐਕਸ-ਸ਼ੋਅਰੂਮ ਕੀਮਤ 28.98 ਲੱਖ ਰੁਪਏ ਤੋਂ ਸ਼ੁਰੂ ਹੈ, ਜੋ ਇਸ ਦੇ ਉੱਪਰਲੇ ਮਾਡਲ ਤੱਕ 36.88 ਲੱਖ ਰੁਪਏ 'ਤੇ ਜਾ ਰਹੀ ਹੈ।
ਇਹ ਵੀ ਪੜ੍ਹੋ- ਬਾਜ਼ਾਰ 'ਚ ਉਛਾਲ, ਸੈਂਸੈਕਸ 550 ਅੰਕ ਦੀ ਛਲਾਂਗ ਲਾ ਕੇ 50,000 ਤੋਂ ਪਾਰ ਖੁੱਲ੍ਹਾ
ਉੱਥੇ ਹੀ, ਰੇਨੋ ਕਿਗਰ ਦੀ ਕੀਮਤ 3,000 ਤੋਂ ਲੈ ਕੇ 33,000 ਰੁਪਏ ਤੱਕ ਵਧੀ ਹੈ। ਇਸ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ ਹੁਣ 5.45 ਰੁਪਏ ਹੈ, ਜੋ 9.55 ਲੱਖ ਰੁਪਏ ਤੱਕ ਜਾਂਦੀ ਹੈ। ਟਾਟਾ ਅਲਟ੍ਰੋਜ ਦੀ ਕੀਮਤ 15,400 ਰੁਪਏ ਵੱਧ ਗਈ ਹੈ। ਇਸ ਦੇ ਬੇਸ ਮਾਡਲ ਦੀ ਕੀਮਤ 5.80 ਲੱਖ ਰੁਪਏ ਹੈ। ਉੱਥੇ ਹੀ, ਸਫਾਰੀ 36,000 ਰੁਪਏ ਮਹਿੰਗੀ ਹੋ ਗਈ ਹੈ, ਇਸ ਦੇ ਬੇਸ ਮਾਡਲ ਦੀ ਕੀਮਤ 14.99 ਲੱਖ ਰੁਪਏ ਹੈ। ਟਾਟਾ ਨੈਕਸਨ ਦੇ ਪੈਟਰੋਲ ਮਾਡਲ ਦੀ ਕੀਮਤ 10,000 ਰੁਪਏ ਤੋਂ 34,000 ਰੁਪਏ ਤੱਕ ਵੱਧ ਗਈ ਹੈ, ਬੇਸ ਮਾਡਲ ਹੁਣ 7.20 ਲੱਖ ਰੁਪਏ ਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪੈਟਰੋਲ 100 ਰੁ: ਦੇ ਨਜ਼ਦੀਕ, ਕੀਮਤਾਂ 'ਚ 10ਵੀਂ ਵਾਰ ਇੰਨਾ ਵਾਧਾ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ