Portronics ਨੇ 849 ਰੁਪਏ ’ਚ ਲਾਂਚ ਕੀਤਾ ਨੈੱਕਬੈਂਡ, 33 ਘੰਟਿਆਂ ਤਕ ਚੱਲੇਗੀ ਬੈਟਰੀ

Wednesday, Nov 02, 2022 - 06:19 PM (IST)

Portronics ਨੇ 849 ਰੁਪਏ ’ਚ ਲਾਂਚ ਕੀਤਾ ਨੈੱਕਬੈਂਡ, 33 ਘੰਟਿਆਂ ਤਕ ਚੱਲੇਗੀ ਬੈਟਰੀ

ਗੈਜੇਟ ਡੈਸਕ– ਪੋਰਟ੍ਰੋਨਿਕਸ ਨੇ ਭਾਰਤੀ ਬਾਜ਼ਾਰ ’ਚ ਆਪਣੇ ਨਵੇਂ ਨੈੱਕਬੈਂਡ Portronics Harmonics Z5 ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਵਿਚ ਲੰਬੀ ਬੈਟਰੀ ਲਾਈਫ ਦੇ ਨਾਲ ਫਾਸਟ ਚਾਰਜਿੰਗ ਦਿੱਤੀ ਹੈ। Portronics Harmonics Z5 ਨੂੰ ਇਸ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਤੁਸੀਂ ਇਸ ਨੂੰ ਲੰਬੇ ਸਮੇਂ ਤਕ ਇਸਤੇਮਾਲ ਕਰ ਸਕੋ। 

Portronics Harmonics Z5 ਦੇ ਨਾਲ ਟਾਈਪ-ਸੀ ਪੋਰਟ ਵੀ ਦਿੱਤਾ ਗਿਆ ਹੈ। ਇਸ ਨੈੱਕਬੈਂਡ ’ਚ ਸਕਿਨ ਫ੍ਰੈਂਡਲੀ ਸਿਲੀਕਾਨ ਦਾ ਇਸਤੇਮਾਲ ਕੀਤਾ ਗਿਆ ਹੈ। Portronics Harmonics Z5 ’ਚ 14.2mm ਦਾ ਡਾਇਨਾਮਿਕ ਡ੍ਰਾਈਨਰ ਹੈ ਜੋ ਇਸਨੂੰ ਇਸ ਸੈਗਮੈਂਟ ’ਚ ਖ਼ਾਸ ਬਣਾਉਂਦਾ ਹੈ। 

Portronics Harmonics Z5 ਦੇ ਨਾਲ ਡੀਪ ਬਾਸ ਅਤੇ ਬੈਸਟ ਸਾਊਂਡ ਕੁਆਲਿਟੀ ਦਾ ਦਾਅਵਾ ਹੈ। ਇਸ ਨੈੱਕਬੈਂਡ ’ਚ ਕੁਨੈਕਟੀਵਿਟੀ ਲਈ ਬਲੂਟੁੱਥ V5.2 ਦਿੱਤਾ ਗਿਆ ਹੈ। ਇਸ ਵਿਚ 250mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ 33 ਘੰਟਿਆਂ ਦੇ ਪਲੇਅਬੈਕ ਦਾ ਦਾਅਵਾ ਹੈ। ਇਸ ਵਿਚ ਫਾਸਟ ਚਾਰਜਿੰਗ ਵੀ ਹੈ ਜਿਸ ਨੂੰ ਲੈ ਕੇ 10 ਮਿੰਟਾਂ ’ਚ 10 ਘੰਟਿਆਂ ਦੇ ਪਲੇਅਬੈਕ ਦਾ ਦਾਅਵਾ ਹੈ। 

Portronics Harmonics Z5 ’ਚ ਬਾਸ ਅਤੇ ਮਿਊਜ਼ਿਕ ਮੋਡ ਵੀ ਹੈ। ਨੈੱਕਬੈਂਡ ’ਚ ਵਾਲਿਊਮ ਅਤੇ ਮਿਊਜ਼ਿਕ ਕੰਟਰੋਲ ਲਈ ਬਟਨ ਵੀ ਦਿੱਤਾ ਗਿਆ ਹੈ। Portronics Harmonics Z5 ਨੂੰ 849 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ, ਹਾਲਾਂਕਿ ਇਸਦੀ ਕੀਮਤ 2,499 ਰੁਪਏ ਹੈ। ਇਸਦੇ ਨਾਲ 12 ਮਹੀਨਿਆਂ ਦੀ ਵਾਰੰਟੀ ਮਿਲੇਗੀ। ਨੈੱਕਬੈਂਡ ਕੰਪਨੀ ਦੀ ਸਾਈਟ, ਐਮਾਜ਼ੋਨ ਅਤੇ ਫਲਿਪਕਾਰਟ ਤੋਂ ਖ਼ਰੀਦਿਆ ਜਾ ਸਕਦਾ ਹੈ। 


author

Rakesh

Content Editor

Related News