ਪੋਰਸ਼ ਨੇ ਭਾਰਤ ''ਚ ਲਾਂਚ ਕੀਤੀਆਂ 911 ਰੇਂਜ ਦੀਆਂ ਸਪੋਰਟਸ ਕਾਰਾਂ
Thursday, Jun 30, 2016 - 11:08 AM (IST)

ਜਲੰਧਰ- ਜਰਮਨ ਦੀ ਆਟੋਮੋਬਾਇਲ ਨਿਰਮਾਤਾ ਕੰਪਨੀ ਪੋਰਸ਼ ਦੁਨੀਆ ਭਰ ''ਚ ਆਪਣੀਆਂ ਹਾਈ ਪ੍ਰਫਾਰਮੈਂਸ ਕਾਰਾਂ ਨੂੰ ਲੈ ਕੇ ਜਾਣੀ ਜਾਂਦੀ ਹੈ। ਇਸ ਕੰਪਨੀ ਨੇ ਭਾਰਤ ''ਚ ਆਪਣੀ 911 ਰੇਂਜ ਦੀਆਂ ਸਪੋਰਟਸ ਕਾਰਾਂ ਲਾਂਚ ਕੀਤੀਆਂ ਹਨ, ਜਿਨ੍ਹਾਂ ਦੀ ਕੀਮਤ 1.42 ਕਰੋੜ ਰੁਪਏ (ਐਕਸ ਸ਼ੋਅਰੂਮ ਦਿੱਲੀ) ਤੋਂ ਸ਼ੁਰੂ ਹੋ ਕੇ 2.81 ਕਰੋੜ ਰੁਪਏ ਤੱਕ ਜਾਂਦੀ ਹੈ। ਇਨ੍ਹਾਂ ਕਾਰਾਂ ਨੂੰ ਕੰਪਨੀ ਨੇ ਨਵੇਂ ਡਿਜ਼ਾਈਨ ਤਹਿਤ ਬਣਾਇਆ ਹੈ, ਜੋ ਦੇਖਣ ਵਾਲਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਗੀਆਂ, ਨਾਲ ਹੀ ਇਨ੍ਹਾਂ ਦੇ ਇੰਜਣ ''ਚ ਵੀ ਕਾਫੀ ਸੁਧਾਰ ਕੀਤਾ ਹੈ, ਜਿਸ ਨਾਲ ਪਾਵਰ ਅਤੇ ਪ੍ਰਫਾਰਮੈਂਸ ਦੇ ਮਾਮਲੇ ''ਚ ਇਹ ਕੰਪਨੀ ਦੀਆਂ ਪੁਰਾਣੀਆਂ ਗੱਡੀਆਂ ਤੋਂ ਕਾਫੀ ਬਿਹਤਰ ਹੈ।
ਪੋਰਸ਼ 911 ਟਰਬੋ ਅਤੇ ਟਰਬੋ ਐੱਸ
ਇਸ ਕਾਰ ਨੂੰ ਸਭ ਤੋਂ ਪਹਿਲਾਂ ਇਸ ਸਾਲ ਦੀ ਸ਼ੁਰੂਆਤ ''ਚ ਡੇਟ੍ਰੋਇਟ ਮੋਟਰ ਸ਼ੋਅ ''ਚ ਦਿਖਾਇਆ ਗਿਆ ਸੀ। ਕਾਰ ''ਚ ਕੰਪਨੀ ਨੇ ਫੋਰ ਪੁਆਇੰਟ ਐੱਲ. ਈ. ਡੀ. ਡੇਟਾਈਮ ਰਨਿੰਗ ਲਾਈਟਸ ਦਿੱਤੀਆਂ ਹਨ, ਨਾਲ ਹੀ ਇਸ ਵਿਚ ਪ੍ਰਾਜੈਕਟਰ ਹੈੱਡਲੈਂਪਸ ਵੀ ਮੌਜੂਦ ਹਨ। ਏਅਰ ਇਨਟੈੱਕ ਕਰਨ ਲਈ ਕਾਰ ''ਚ ਕੰਪਨੀ ਨੇ ਵੱਡਾ ਬੰਪਰ ਦਿੱਤਾ ਹੈ, ਜਿਸ ''ਤੇ ਡਾਰਕ ਕ੍ਰੋਮ ਫਿਨਿਸ਼ ਦਿੱਤੀ ਗਈ ਹੈ।
ਇੰਜਨ-
ਟਰਬੋ- ਪੋਰਸ਼ ਦੀ ਇਸ ਕਾਰ ''ਚ 3.8 ਲੀਟਰ ਟਵਿਨ ਟਰਬੋ ਚਾਰਜਰਡ ਇੰਜਣ ਲੱਗਾ ਹੈ ਜੋ 540 ਐੱਚ. ਪੀ. ਦੀ ਪਾਵਰ ਜਨਰੇਟ ਕਰਦਾ ਹੈ।
ਟਰਬੋ ਐੱਸ- ਇਸ ਕਾਰ ''ਚ 3.8 ਲੀਟਰ ਟਵਿਨ ਟਰਬੋ ਚਾਰਜਰਡ ਇੰਜਣ ਲੱਗਾ ਹੈ ਜੋ 580 ਐੱਚ. ਪੀ. ਦੀ ਪਾਵਰ ਜਨਰੇਟ ਕਰਦਾ ਹੈ।
ਪੋਰਸ਼ 911 ਕਰੇਰਾ ਟਵਿਨਸ ਅਤੇ ਕਰੇਰਾ ਕੈਬ੍ਰਿਓਲੇਟ
ਪੋਰਸ਼ ਦੇ ਇਨ੍ਹਾਂ ਵਰਜ਼ਨਸ ''ਚ ਡਬਲ ਫਿਲਟਰਸ ਅਤੇ ਸਾਈਡ-ਮਾਊਂਟੇਡ ਏਅਰ ਬਲੇਡਸ ਦਿੱਤੇ ਗਏ ਹਨ ਜੋ ਕਾਰ ਨੂੰ ਸ਼ਾਨਦਾਰ ਲੁੱਕ ਦਿੰਦੇ ਹਨ, ਨਾਲ ਹੀ ਇਸ ਦੇ ਰਿਅਰ ''ਚ ਸ਼ਾਪਰ ਲੁਕਿੰਗ ਐੱਲ. ਈ. ਡੀ. ਟੇਲ ਲਾਈਟਸ ਮੌਜੂਦ ਹਨ, ਜੋ ਇਸ ਨੂੰ ਬਾਕੀ ਕਾਰਾਂ ਨਾਲੋਂ ਵੱਖਰਾ ਬਣਾਉਂਦੀਆਂ ਹੈ। ਇਸ ਦੇ ਇੰਟੀਰੀਅਰਸ ਨੂੰ ਵੀ ਕਾਫੀ ਅਲੱਗ ਡਿਜ਼ਾਈਨ ਕੀਤਾ ਗਿਆ ਹੈ, ਇਨ੍ਹਾਂ ਨੂੰ ਪਹਿਲੀ ਵਾਰ ਦੇਖਣ ''ਤੇ ਤੁਹਾਨੂੰ ਜ਼ਰੂਰ ਅਜਿਹਾ ਲੱਗੇਗਾ ਕਿ ਇਨ੍ਹਾਂ ''ਚ ਲੋੜ ਤੋਂ ਵੱਧ ਬਟਨਸ ਮੌਜੂਦ ਹਨ ਪਰ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ''ਚੋਂ ਹਰ ਇਕ ਬਟਨ ਦਾ ਆਪਣਾ ਵੱਖਰਾ ਫੰਕਸ਼ਨ ਹੈ, ਜਿਸ ਨਾਲ ਇਹ ਕਾਰ ਪ੍ਰਫਾਰਮੈਂਸ ਦੇ ਮਾਮਲੇ ''ਚ ਬਾਕੀ ਕਾਰਾਂ ਤੋਂ ਅੱਗੇ ਨਿਕਲ ਜਾਂਦੀ ਹੈ।
ਇੰਜਨ-
ਕਰੇਰਾ ਟਵਿਨਸ- ਇਸ ਕਾਰ ''ਚ 3.0 ਲੀਟਰ ਟਵਿਨ-ਟਰਬੋ ਯੂਨਿਟ ਲੱਗਾ ਹੈ ਜੋ 370 ਐੱਚ. ਪੀ. ਦੀ ਪਾਵਰ ਪੈਦਾ ਕਰਦਾ ਹੈ।
ਕਰੇਰਾ ਕੈਬ੍ਰਿਓਲੇਟ- ਇਸ ਕਾਰ ''ਚ 3.0 ਲੀਟਰ ਇੰਜਨ ਲੱਗਾ ਹੈ ਜੋ 420 ਐੱਚ. ਪੀ. ਦੀ ਪਾਵਰ ਪੈਦਾ ਕਰਦਾ ਹੈ।
ਖਾਸ ਫੀਚਰ
ਇਸ ਕਾਰ ਦੇ ਸਟੀਅਰਿੰਗ ਵ੍ਹੀਲ ਦੇ ਪਿੱਛੇ ਡਿਜੀਟਲ ਇੰਸਟਰੂਮੈਂਟ ਕਲੱਸਟਰ ਮੌਜੂਦ ਹੈ, ਨਾਲ ਹੀ ਇਸ ਵਿਚ 7 ਇੰਚ ਦੀ ਇੰਫੋਟੇਨਮੈਂਟ ਡਿਸਪਲੇਅ ਦਿੱਤੀ ਗਈ ਹੈ, ਜਿਸ ਨਾਲ ਪੀ. ਸੀ. ਐੱਸ. (ਪੋਰਸ਼ ਕਮਿਊਨੀਕੇਸ਼ਨ ਮੈਨੇਜਮੈਂਟ ਸਿਸਟਮ) ਅਤੇ ਨੇਵੀਗੇਸ਼ਨ ਸਮਾਰਟਫੋਨਸ ਨੂੰ ਅਟੈਚ ਕੀਤਾ ਜਾ ਸਕਦਾ ਹੈ। ਕਾਰ ''ਚ 7-ਸਪੀਡ ਪੀ. ਡੀ. ਕੇ. ਡਿਊਲ ਕਲੱਚ ਆਟੋਮੈਟਿਕ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ, ਜੋ ਸ਼ਿਫਟ ਕਰਨ ''ਚ ਕੰਪਨੀ ਦੀਆਂ ਪੁਰਾਣੀਆਂ ਕਾਰਾਂ ਨਾਲੋਂ ਕਾਫੀ ਬਿਹਤਰ ਹੈ।