''ਪੋਕੇਮੋਨ ਗੋ'' ਖੇਡਣ ਵਾਲੇ ਬਣ ਰਹੇ ਹਨ ਦੁਰਘਟਨਾ ਦੇ ਸ਼ਿਕਾਰ
Friday, Oct 07, 2016 - 12:14 PM (IST)

ਜਲੰਧਰ- ਦੁਨੀਆ ਭਰ ''ਚ ਧੂਮ ਮਚਾਉਣ ਵਾਲੀ ਮੋਬਾਇਲ ਗੇਮ ''ਪੋਕੇਮੋਨ ਗੋ'' ਨੂੰ ਖੇਡਣ ਵਾਲੇ ਲੋਕ ਪੋਕੇਮੋਨ ਨੂੰ ਲੱਭਣ ਕਾਰਨ ਕਈ ਥਾਈਂ ਗੰਭੀਰ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ। ਇਸ ਗੇਮ ਦਾ ਨਸ਼ਾ ਇਸ ਕਦਰ ਭਾਰੂ ਹੁੰਦਾ ਜਾ ਰਿਹਾ ਹੈ ਕਿ ਇਸ ਨੂੰ ਖੇਡਣ ਵਾਲੇ ਕਈ ਵਾਰ ਕਿਸੇ ਵਾਹਨ, ਖੰਭੇ ਜਾਂ ਕਿਸੇ ਹੋਰ ਚੀਜ਼ ਨਾਲ ਟਕਰਾ ਕੇ ਗੰਭੀਰ ਦੁਰਘਟਨਾ ਦਾ ਸ਼ਿਕਾਰ ਬਣ ਰਹੇ ਹਨ।
ਆਕਸਫੋਰਡ ਮੈਡੀਕਲ ਕੇਸ ਰਿਪੋਰਟਸ ਨੇ ਅਮਰੀਕਾ ਦੀ ਯੂਨੀਵਰਸਿਟੀ ਆਫ ਐਰੀਜੋਨਾ ਦੇ ਟਰਾਮਾ ਸੈਂਟਰ ਨੇ 2 ਮਾਮਲਿਆਂ ਦਾ ਅਧਿਐਨ ਕੀਤਾ, ਜਿਸ ਵਿਚ ਇਹ ਪਤਾ ਲੱਗਾ ਹੈ ਕਿ ''ਪੋਕੇਮੋਨ ਗੋ'' ਖੇਡਣ ਦੌਰਾਨ ਧਿਆਨ ਵੰਡਣ ਕਾਰਨ ਲੋਕ ਦੁਰਘਟਨਾ ਦਾ ਸ਼ਿਕਾਰ ਹੋਏ ਹਨ। ਜਾਣਕਾਰਾਂ ਦਾ ਮੰਨਣਾ ਹੈ ਕਿ ਪੋਕੇਮੋਨ ਗੋ ਵਰਗੀਆਂ ਮੋਬਾਇਲ ਗੇਮਸ ਨੇ ਜਿਥੇ ਇਕ ਪਾਸੇ ਲੋਕਾਂ ਨੂੰ ਕਸਰਤ ਨੂੰ ਉਤਸ਼ਾਹ ਦੇਣ ਵਿਚ ਸ਼ਲਾਘਾਯੋਗ ਕੰਮ ਕੀਤਾ ਹੈ, ਉਥੇ ਹੀ ਦੂਜੇ ਪਾਸੇ ਇਸ ਦੇ ਮਾੜੇ ਪ੍ਰਭਾਵ ਵੀ ਸਾਹਮਣੇ ਆਏ ਹਨ।