Poco M4 Pro 5G ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼

Wednesday, Nov 10, 2021 - 01:05 PM (IST)

ਗੈਜੇਟ ਡੈਸਕ– ਪੋਕੋ ਨੇ ਤਮਾਮ ਲੀਕਸ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਆਪਣੇ ਨਵੇਂ ਸਮਾਰਟਫੋਨ Poco M4 Pro 5G ਨੂੰ ਲਾਂਚ ਕਰ ਦਿੱਤਾ ਹੈ। Poco M4 Pro 5G, Poco M3 Pro 5G ਦਾ ਰੀ-ਬ੍ਰਾਂਡਿਡ ਵਰਜ਼ਨ ਹੈ ਜਿਸ ਨੂੰ ਚੀਨ ’ਚ ਰੈੱਡਮੀ ਨੋਟ 11 5ਜੀ ਦੇ ਨਾਂ ਨਾਲ ਲਾਂਚ ਕੀਤਾ ਗਿਆ ਸੀ। Poco M4 Pro 5G ’ਚ 90Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਹੈ। ਇਸਤੋਂ ਇਲਾਵਾ ਇਸ ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 810 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ’ਚ ਡਿਊਲ ਸਟੀਰੀਓ ਸਪੀਕਰ ਵੀ ਦਿੱਤਾ ਗਿਆ ਹੈ। 

Poco M4 Pro 5G ਦੀ ਕੀਮਤ
Poco M4 Pro 5G ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 229 ਯੂਰੋ (ਕਰੀਬ 19,600 ਰੁਪਏ) ਹੈ। ਉਥੇ ਹੀ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 249 ਯੂਰੋ (ਕਰੀਬ 21,300 ਰੁਪਏ) ਹੈ। ਫੋਨ ਨੂੰ ਕੂਲ ਬਲੂ, ਪੋਕੋ ਯੈਲੋ ਅਤੇ ਪਾਵਰ ਬਲੈਕ ਰੰਗ ’ਚ 11 ਨਵੰਬਰ ਤੋਂ ਖਰੀਦਿਆ ਜਾ ਸਕੇਗਾ। ਭਾਰਤੀ ਬਾਜ਼ਾਰ ’ਚ ਫੋਨ ਦੀ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਨਹੀਂ ਹੈ। 

Poco M4 Pro 5G ਦੇ ਫੀਚਰਜ਼
ਫੋਨ ’ਚ ਐਂਡਰਾਇਡ 11 ਆਧਾਰਿਤ MIUI 12.5 ਦਿੱਤਾ ਗਿਆ ਹੈ। ਫੋਨ ’ਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਡਾਟ ਨੋਚ ਡਿਸਪਲੇਅ ਹੈ। ਡਿਸਪਲੇਅ ਨਾਲ DCI-P3 ਵਾਈਡ ਕਲਰ ਗਾਮਟ, ਮੀਡੀਆਟੈੱਕ ਡਾਈਮੈਂਸਿਟੀ 810 ਪ੍ਰੋਸੈਸਰ, 6 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਹੈ। ਫੋਨ ਨਾਲ 8 ਜੀ.ਬੀ. ਡਾਈਨਾਮਿਕ ਰੈਮ ਦੀ ਸੁਵਿਧਾ ਮਿਲੇਗੀ। 

ਪੋਕੋ ਦੇ ਇਸ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਹੈ। ਕੈਮਰੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਪੋਰਟ ਮਿਲਦਾ ਹੈ। ਇਸ ਤੋਂ ਇਲਾਵਾ ਕੈਮਰੇ ਨਾਲ ਨਾਈਟ ਮੋਡ ਵੀ ਹੈ। Poco M4 Pro 5G ਦੇ ਫਰੰਟ ’ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। 

ਕੁਨੈਕਟੀਵਿਟੀ ਲਈ 5G, 4G LTE, Wi-Fi, ਬਲੂਟੁੱਥ, GPS/A-GPS, ਇੰਫ੍ਰਾਰੈੱਡ ਬਲਾਸਟਰ, NFC, FM ਰੇਡੀਓ, ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ ਹੈ। ਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਇਸ ਵਿਚ 5,000mAh ਦੀ ਬੈਟਰੀ ਹੈ ਜਿਸ ਨਾਲ 33 ਵਾਟ ਦੀ ਪ੍ਰੋ ਫਾਸਟ ਚਾਰਜਿੰਗ ਦਾ ਸਪੋਰਟ ਹੈ। 


Rakesh

Content Editor

Related News