Poco M2 Pro ਦੀ ਪਹਿਲੀ ਸੇਲ ਅੱਜ, ਮਿਲਣਗੇ ਸ਼ਾਨਦਾਰ ਪੇਸ਼ਕਸ਼

Tuesday, Jul 14, 2020 - 10:39 AM (IST)

Poco M2 Pro ਦੀ ਪਹਿਲੀ ਸੇਲ ਅੱਜ, ਮਿਲਣਗੇ ਸ਼ਾਨਦਾਰ ਪੇਸ਼ਕਸ਼

ਗੈਜੇਟ ਡੈਸਕ– ਪੋਕੋ ਦੇ ਨਵੇਂ ਸਮਾਰਟਫੋਨ Poco M2 Pro ਦੀ ਅੱਜ ਪਹਿਲੀ ਸੇਲ ਹੈ। ਇਹ ਸੇਲ ਈ-ਕਾਮਰਸ ਸਾਈਟ ਫਲਿਪਕਾਰਟ ’ਤੇ ਦੁਪਹਿਰ ਨੂੰ 12 ਵਜੇ ਸ਼ੁਰੂ ਹੋਵੇਗੀ। ਗਾਹਕਾਂ ਨੂੰ ਪੋਕੋ ਐੱਮ 2 ਪ੍ਰੋ ਦੀ ਖਰੀਦਾਰੀ ’ਤੇ ਬੰਪਰ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ ਇਸ ਫੋਨ ’ਤੇ ਨੋ-ਕਾਸਟ ਈ.ਐੱਮ.ਆਈ. ਨਾਲ ਐਕਸਚੇਂਜ ਆਫਰ ਦਿੱਤਾ ਜਾਵੇਗਾ। ਹਾਲਾਂਕਿ, ਇਸ ਫੋਨ ਦੀ ਡਿਲਿਵਰੀ ਕੇਂਦਰ ਦੁਆਰਾ ਤੈਅ ਕੀਤੇ ਗਏ ਕੰਟੈਨਮੈਂਟ ਜ਼ੋਨ ’ਚ ਨਹੀਂ ਕੀਤੀ ਜਾਵੇਗੀ। 

Poco M2 Pro ਦੀ ਕੀਮਤ ਦੇ ਪੇਸ਼ਕਸ਼
Poco M2 Pro 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ, 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ’ਚ ਮਿਲੇਗਾ, ਜਿਨ੍ਹਾਂ ਦੀ ਕੀਮਤ 13,999 ਰੁਪਏ, 14,999 ਰੁਪਏ ਅਤੇ 16,999 ਰੁਪਏ ਹੈ। ਪੇਸ਼ਕਸ਼ ਦੀ ਗੱਲ ਕਰੀਏ ਤਾਂ ਗਾਹਕਾਂ ਨੂੰ ਫਲਿਪਕਾਰਟ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਖਰੀਦਾਰੀ ਕਰਨ ’ਤੇ 5 ਫੀਸਦੀ ਦਾ ਕੈਸ਼ਬੈਕ ਮਿਲੇਗਾ, ਜਦਕਿ ਐਕਸਿਸ ਬੈਂਕ ਬਜ਼ ਰਾਹੀਂ ਭੁਗਤਾਨ ਕਰਨ ’ਤੇ 5 ਫੀਸਦੀ ਦਾ ਡਿਸਕਾਊਂਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੋਕੋ ਐੱਮ 2 ਪ੍ਰੋ ਫੋਨ ਨੂੰ 12 ਮਹੀਨਿਆਂ ਦੀ ਨੋ-ਕਾਸਟ ਈ.ਐੱਮ.ਆਈ. ਨਾਲਵੀ ਖਰੀਦਿਆ ਜਾ ਸਕਦਾ ਹੈ। 

Poco M2 Pro ਦੇ ਫੀਚਰਜ਼
ਫੋਨ ’ਚ 6.67 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਨਾਲ ਹੀ ਸਕਰੀਨ ਦੀ ਸੁਰੱਖਿਆ ਲਈ ਕਾਰਨਿੰਗ ਗੋਰਿਲਾ ਗਲਾਸ 5 ਦੀ ਸੁਪੋਰਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਇਸ ਡਿਵਾਈਸ ’ਚ ਕੁਆਲਕਾਮ ਸਨੈਪਡ੍ਰੈਗਨ 720ਜੀ ਪ੍ਰੋਸੈਸਰ ਮਿਲਿਆ ਹੈ। ਉਥੇ ਹੀ ਇਹ ਫੋਨ ਐਂਡਰਾਇਡ 10 ’ਤੇ ਅਧਾਰਿਤ ਐਅਮ.ਆਈ.ਯੂ.ਆਈ. 11 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। 

ਫੋਨ ’ਚ ਰੀਅਰ ਤੇ ਕਵਾਡ ਕੈਮਰਾ ਸੈੱਟਅਪ ਮਿਲਿਆ ਹੈ, ਜਿਸ ਵਿਚ 48 ਮੈਗਾਪਿਕਸਲ ਦਾ ਮੇਨ ਸੈਂਸਰ, 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਲੈੱਨਜ਼, 5 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਮੌਜੂਦ ਹੈ। ਫੋਨ ਦੇ ਫਰੰਟ ’ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ ਜੋ ਨਾਈਟ ਮੋਡ ਸੁਪੋਰਟ ਕਰਦਾ ਹੈ। 

ਕੁਨੈਕਟੀਵਿਟੀ ਦੇ ਲਿਹਾਜ ਨਾਲ ਫੋਨ ’ਚ 4ਜੀ VoLTE, ਵਾਈ-ਫਾਈ, ਜੀ.ਪੀ.ਐੱਸ., ਬਲੂਟੂਥ ਵਰਜ਼ਨ 5.0, 3.5mm ਹੈੱਡਫੋਨ ਜੈੱਕ ਅਤੇ ਯੂ.ਐੱਸ.ਬੀ. ਪੋਰਟ ਟਾਈਪ-ਸੀ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਗਾਹਕਾਂ ਨੂੰ ਇਸ ਫੋਨ ’ਚ 33 ਵਾਟ ਫਾਸਟ ਚਾਰਜਿੰਗ ਨਾਲ 5,000mAh ਦੀ ਬੈਟਰੀ ਮਿਲੀ ਹੈ। 


author

Rakesh

Content Editor

Related News