Poco C3 ਭਾਰਤ ’ਚ ਲਾਂਚ, ਸ਼ੁਰੂਆਤੀ ਕੀਮਤ ਸਿਰਫ਼ 7,499 ਰੁਪਏ

Tuesday, Oct 06, 2020 - 03:11 PM (IST)

Poco C3 ਭਾਰਤ ’ਚ ਲਾਂਚ, ਸ਼ੁਰੂਆਤੀ ਕੀਮਤ ਸਿਰਫ਼ 7,499 ਰੁਪਏ

ਗੈਜੇਟ ਡੈਸਕ– ਪੋਕੋ ਨੇ ਭਾਰਤ ’ਚ ਆਪਣਾ ਨਵਾਂ ਬਜਟ ਸਮਾਰਟਫੋਨ ਪੋਕੋ ਸੀ3 ਲਾਂਚ ਕਰ ਦਿੱਤਾ ਹੈ। ਇਸ ਫੋਨ ’ਚ ਐੱਚ.ਡੀ. ਪਲੱਸ ਡਿਸਪਲੇਅ, 5,000mAh ਦੀ ਬੈਟਰੀ ਅਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਭਾਰਤੀ ਬਾਜ਼ਾਰ ’ਚ ਇਸ ਨੂੰ ਦੋ ਮਾਡਲਾਂ- 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਅਤੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ’ਚ ਪੇਸ਼ ਕੀਤਾ ਗਿਆ ਹੈ। ਫੋਨ ਦੇ 3 ਜੀ.ਬੀ. ਰੈਮ ਵਾਲੇ ਮਾਡਲ ਦੀ ਕੀਮਤ 7,499 ਰੁਪਏ ਅਤੇ 4 ਜੀ.ਬੀ. ਰੈਮ ਵਾਲੇ ਮਾਡਲ ਦੀ ਕੀਮਤ 8,999 ਰੁਪਏ ਹੈ।

ਬਜਟ ਸਮਾਰਟਫੋਨ ਹੋਣ ਦੇ ਬਾਵਜੂਦ ਵੀ ਪੋਕੋ ਸੀ3 ’ਚ ਸ਼ਾਨਦਾਰ ਫੀਚਰਜ਼ ਮਿਲਦੇ ਹਨ। ਫੋਨ ਨੂੰ 3 ਰੰਗਾਂ (ਆਰਕਟਿਕ ਬਲਿਊ, ਲਾਈਮ ਗਰੀਨ, ਮੈਟ ਬਲੈਕ) ’ਚ 16 ਅਕਤੂਬਰ ਤੋਂ ਫਲਿਪਕਾਰਟ ਰਾਹੀਂ ਵਿਕਰੀ ਲਈ ਮੁਹੱਈਆ ਕਰਵਾਇਆ ਜਾਵੇਗਾ। 

Poco C3 ਦੇ ਫੀਚਰਜ਼
ਡਿਸਪਲੇਅ    - 6.53 ਇੰਚ ਦੀ ਐੱਚ.ਡੀ. ਪਲੱਸ
ਪ੍ਰੋਸੈਸਰ    - ਮੀਡੀਆਟੈੱਕ ਹੀਲੀਓ ਜੀ35
ਰੈਮ    - 3GB/4GB
ਸਟੋਰੇਜ    - 32GB/64GB
ਓ.ਐੱਸ.    - ਐਂਡਰਾਇਡ 10 ’ਤੇ ਅਧਾਰਿਤ MIUI 12
ਰੀਅਰ ਕੈਮਰਾ    - 13MP (ਪ੍ਰਾਈਮਰੀ) + 2MP (ਡੈਪਥ ਸੈਂਸਰ) + 2MP (ਮੈਕ੍ਰੋ ਸੈਂਸਰ)
ਫਰੰਟ ਕੈਮਰਾ    - 5MP
ਬੈਟਰੀ    - 5,000mAh
ਕੁਨੈਕਟੀਵਿਟੀ    - 4G, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੂ 5.0, ਜੀ.ਪੀ.ਐੱਸ., ਗਲੋਨਾਸ, 3.5mm ਹੈੱਡਫੋਨ ਜੈੱਕ ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ


author

Rakesh

Content Editor

Related News