ਵਾਇਰਲ ਹੋਇਆ WhatsApp Pink ਨਾਂ ਦਾ ਫੇਕ ਮੈਸੇਜ, ਭੁੱਲ ਕੇ ਵੀ ਨਾ ਕਰੋ ਲਿੰਕ ’ਤੇ ਕਲਿੱਕ

Tuesday, Apr 20, 2021 - 11:56 AM (IST)

ਵਾਇਰਲ ਹੋਇਆ WhatsApp Pink ਨਾਂ ਦਾ ਫੇਕ ਮੈਸੇਜ, ਭੁੱਲ ਕੇ ਵੀ ਨਾ ਕਰੋ ਲਿੰਕ ’ਤੇ ਕਲਿੱਕ

ਗੈਜੇਟ ਡੈਸਕ– ਵਟਸਐਪ ਦਾ ਇਸਤੇਮਾਲ ਪੂਰੀ ਦੁਨੀਆ ’ਚ ਕੀਤਾ ਜਾਂਦਾ ਹੈ ਅਤੇ ਇਸੇ ਗੱਲ ਦਾ ਫਾਇਦਾ ਹੁਣ ਹੈਕਰ ਚੁੱਕਣ ਲੱਗੇ ਹਨ। ਹੈਕਰਾਂ ਨੇ ਵਟਸਐਪ ਪਿੰਕ ਨਾਂ ਨਾਲ ਇਕ ਫੇਸ ਮੈਸੇਜ ਤਿਆਰ ਕੀਤਾ ਹੈ ਜਿਸ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਐਪ ਦੇ ਥੀਮ ਨੂੰ ਹਰੇ ਰੰਗ ਤੋਂ ਗੁਲਾਬੀ ’ਚ ਤਬਦੀਲ ਕੀਤਾ ਜਾ ਰਿਹਾ ਹੈ, ਇਸ ਤੋਂ  ਇਲਾਵਾ ਇਸ ਲਿੰਕ ’ਤੇ ਕਲਿੱਕ ਕਰਦੇ ਹੀ ਤੁਹਾਨੂੰ ਕੁਝ ਨਵੇਂ ਫੀਚਰਜ਼ ਵੀ ਮਿਲਣਗੇ।  
ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦਾ ਕੋਈ ਮੈਸੇਜ ਆਇਆ ਹੈ, ਜਿਸ ਵਿਚ ਕਿਸੇ ਵਿਸ਼ੇਸ਼ ਲਿੰਕ ’ਤੇ ਕਲਿੱਕ ਕਰਨ ਲਈ ਕਿਹਾ ਜਾਂਦਾ ਹੈ ਤਾਂ ਇਸ ਨੂੰ ਡਿਲੀਟ ਕਰ ਦਿਓ ਅਤੇ ਅੱਗੇ ਕਿਸੇ ਨੂੰ ਵੀ ਫਾਰਵਰਡ ਨਾ ਕਰੋ ਕਿਉਂਕਿ ਇਸ ਲਿੰਕ ’ਤੇ ਕਲਿੱਕ ਕਰਦੇ ਹੀ ਫੋਨ ਹੈਕ ਹੋ ਜਾਂਦਾ ਹੈ। ਵਟਸਐਪ ਯੂਜ਼ਰਸ ਅਜੇ ਅਣਜਾਣੇ ’ਚ ਹੀ ਇਕ-ਦੂਜੇ ਨੂੰ ਇਹ ਲਿੰਕ ਸ਼ੇਅਰ ਕਰ ਰਹੇ ਹਨ। 

PunjabKesari

ਹੁਣ ਤਕ ਮਿਲੀ ਜਾਣਕਾਰੀ ਮੁਤਾਬਕ, ਇਸ ਲਿੰਕ ’ਤੇ ਕਲਿੱਕ ਕਰਦੇ ਹੀ ਇਕ ਏ.ਪੀ.ਕੇ. ਫਾਈਲ ਫੋਨ ’ਚ ਡਾਊਨਲੋਡ ਹੋ ਜਾਂਦੀ ਹੈ ਜੋ ਕਿ ਵਟਸਐਪ ਨੂੰ ਗੁਲਾਬੀ ਰੰਗ ’ਚ ਵਿਖਾਉਂਦੀ ਹੈ। ਇਸ ਦੇ ਨਾਲ ਹੀ ਤੁਹਾਡੇ ਫੋਨ ਦਾ ਪੂਰਾ ਕੰਟਰੋਲ ਹੈਕਰ ਦੇ ਹੱਥਾਂ ’ਚ ਚਲਾ ਜਾਂਦਾ ਹੈ। ਯੂਜ਼ਰਸ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਗੂਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ ਤੋਂ ਇਲਾਵਾ ਕਿਤੋਂ ਵੀ ਏ.ਪੀ.ਕੇ. ਜਾਂ ਮੋਬਾਇਲ ਐਪ ਇੰਸਟਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਨ੍ਹਾਂ ਐਪਸ ਦੇ ਨਾਲ ਛੇੜਛਾੜ ਹੋ ਸਕਦੀ ਹੈ ਜਿਸ ਨਾਲ ਯੂਜ਼ਰ ਦਾ ਨਿੱਜੀ ਡਾਟਾ ਜਿਵੇਂ ਕਿ ਫੋਟੋ, ਐੱਸ.ਐੱਮ.ਐੱਸ., ਕਾਨਟੈਕਟ ਨੰਬਰ ਆਦਿ ਚੋਰੀ ਹੋ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ ਜੋ ਵੀ ਆਪਣੇ ਫੋਨ ’ਤੇ ਟਾਈਪ ਕਰਦੇ ਹੋ ਉਸ ਨੂੰ ਵੀ ਹੈਕਰ ਦੁਆਰਾ ਆਸਾਨੀ ਨਾਲ ਟ੍ਰੈਕ ਕੀਤਾ ਜਾ ਸਕਦਾ ਹੈ। 


author

Rakesh

Content Editor

Related News