PlayStation 4 ’ਚ ਆਇਆ ਬਗ, ਮੈਸੇਜ ਆਉਣ ’ਤੇ ਕ੍ਰੈਸ਼ ਹੋ ਰਹੇ ਹਨ ਕੰਸੋਲਸ

Tuesday, Oct 16, 2018 - 05:40 PM (IST)

PlayStation 4 ’ਚ ਆਇਆ ਬਗ, ਮੈਸੇਜ ਆਉਣ ’ਤੇ ਕ੍ਰੈਸ਼ ਹੋ ਰਹੇ ਹਨ ਕੰਸੋਲਸ

ਅਜੇ ਵੀ ਆਪਣਾ ਬਚਾਅ ਕਰ ਸਕਦੇ ਹਨ ਯੂਜ਼ਰਸ
ਗੈਜੇਟ ਡੈਸਕ–
ਪਲੇਅ ਸਟੇਸ਼ਨ 4 ਵਿਚ ਸਾਫਟਵੇਅਰ ਬਗ ਆਉਣ ਕਾਰਨ ਯੂਜ਼ਰਸ ਨੂੰ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਲੇਅ ਸਟੇਸ਼ਨ ਨੈੱਟਵਰਕ ’ਤੇ ਅਜਿਹਾ ਬਗ ਫੈਲਾਇਆ ਗਿਆ ਹੈ, ਜੋ ਤੁਹਾਡੇ ਪਲੇਅ ਸਟੇਸ਼ਨ ਕੰਸੋਲ ਤਕ ਪਹੁੰਚਣ ਤੋਂ ਬਾਅਦ ਉਸ ਨੂੰ ਲਾਕ ਕਰ ਦਿੰਦਾ ਹੈ। ਅਜਿਹੀ ਹਾਲਤ ਵਿਚ ਯੂਜ਼ਰ ਵਲੋਂ ਫੈਕਟਰੀ ਰੀਸੈੱਟ ਕਰਨ ’ਤੇ ਹੀ ਇਹ ਕੰਸੋਲ ਮੁੜ ਕੰਮ ਕਰਨ ਲਾਇਕ ਹੁੰਦੇ ਹਨ। ਰੈਡਿਟ ਯੂਜ਼ਰਸ ਨੇ ਆਪਣੀਆਂ ਸ਼ਿਕਾਇਤਾਂ ਵਿਚ ਇਹ ਸਮੱਸਿਆ ਸਾਹਮਣੇ ਰੱਖੀ ਹੈ।

PunjabKesari

ਸਕਰੀਨ ’ਤੇ ਇਸ ਤਰ੍ਹਾਂ ਦਾ ਸ਼ੋਅ ਹੋ ਰਿਹੈ ਐਰਰ
ਕਈ PS੪ ਯੂਜ਼ਰਸ ਨੇ ਰੈਡਿਟ ’ਤੇ ਸ਼ਿਕਾਇਤ ਕਰਦਿਆਂ ਦੱਸਿਆ ਹੈ ਕਿ ਪਲੇਅ ਸਟੇਸ਼ਨ 4 ਕੰਸੋਲ ਦੇ ਹੈਂਗ ਹੋਣ ਤੋਂ ਬਾਅਦ ਫੈਕਟਰੀ ਰੀਸੈੱਟ ਕਰਨ ’ਤੇ ਹੀ ਇਹ ਮੁੜ ਕੰਮ ਕਰਨ ਲਾਇਕ ਹੁੰਦਾ ਹੈ। ਉਂਝ ਤਾਂ ਬਗਸ ਨਾਲ ਮੋਬਾਇਲ ਪਲੇਟਫਾਰਮ ਹੀ ਜ਼ਿਆਦਾ ਪ੍ਰਭਾਵਤ ਹੁੰਦੇ ਹਨ ਪਰ ਪਲੇਅ ਸਟੇਸ਼ਨ ਵਿਚ ਕਰੈਕਟਰਸ ਦੀ ਸਟ੍ਰਿੰਗ ਹੀ ਪਲੇਅ ਸਟੇਸ਼ਨ 4 ਕੰਸੋਲਸ ਨੂੰ ਹੈਂਗ ਕਰ ਰਹੀ ਹੈ। ਸੋਨੀ ਦੀ ਅਧਿਕਾਰਤ ਸਪੋਰਟ ਸਾਈਟ ਅਨੁਸਾਰ ਮੈਸੇਜ CE-36329-3 ਤੋਂ ਭਾਵ ਹੈ ਕਿ ਸਿਸਟਮ ਸਾਫਟਵੇਅਰ ਵਿਚ ਐਰਰ ਆ ਗਿਆ ਹੈ।

PunjabKesari

ਜਲਦੀ ਰਿਲੀਜ਼ ਹੋਣਾ ਚਾਹੀਦਾ ਹੈ ਨਵਾਂ ਸਿਸਟਮ ਫਰਮਵੇਅਰ
ਸੋਨੀ ਨੂੰ ਜਲਦ ਤੋਂ ਜਲਦ ਨਵਾਂ ਸਿਸਟਮ ਫਰਮਵੇਅਰ ਰਿਲੀਜ਼ ਕਰਨਾ ਪਵੇਗਾ ਤਾਂ ਜੋ ਇਸ ਇਸ਼ੂ ’ਤੇ ਕਾਬੂ ਪਾਇਆ ਜਾ ਸਕੇ, ਨਾਲ ਹੀ ਸਿਸਟਮ ਪ੍ਰਫਾਰਮੈਂਸ ਤੇ ਸਟੈਬਿਲਿਟੀ ਵਿਚ ਵੀ ਸੁਧਾਰ ਹੋਵੇ।

PunjabKesari

ਇਹ ਸਟੈਪਸ ਫਾਲੋ ਕਰ ਕੇ ਬਗ ਤੋਂ ਬਚ ਸਕਦੇ ਹਨ ਯੂਜ਼ਰਸ
ਇਨ੍ਹਾਂ ਸਟੈਪਸ ਦੀ ਮਦਦ ਨਾਲ ਤੁਸੀਂ ਆਪਣੇ ਪਲੇਅ ਸਟੇਸ਼ਨ ਕੰਸੋਲ ਨੂੰ ਸੁਰੱਖਿਅਤ ਕਰ ਸਕਦੇ ਹੋ ਅਤੇ ਮਲਟੀਪਲੇਅਰ ਓਪੋਨੈਂਟਸ ਤੇ ਸਟ੍ਰੇਂਜਰਸ ਤੋਂ ਇਨ੍ਹਾਂ ਨੂੰ ਬਚਾਅ ਸਕਦੇ ਹੋ, ਜੇ ਤੁਹਾਨੂੰ ਵੀ ਪਲੇਅ ਸਟੇਸ਼ਨ 4 ਕੰਸੋਲ ’ਤੇ ਇਹ ਮੈਸੇਜ ਮਿਲਿਆ ਹੈ ਤਾਂ ਇਸ ਨੂੰ ਸੋਨੀ ਪਲੇਅ ਸਟੇਸ਼ਨ ਦੀ ਮੈਸੇਜਿਸ ਐਪ ਰਾਹੀਂ ਡਿਲੀਟ ਕੀਤਾ ਜਾ ਸਕਦਾ ਹੈ। ਇਹ ਐਪ ਐਂਡ੍ਰਾਇਡ ਤੇ iOS ਪਲੇਟਫਾਰਮ ’ਤੇ ਫ੍ਰੀ ਮੁਹੱਈਆ ਕਰਵਾਇਆ ਗਿਆ ਹੈ।
- ਯੂਜ਼ਰ ਨੂੰ ਪ੍ਰਾਈਵੇਸੀ ਸੈਟਿੰਗਸ > ਪਰਸਨਲ ਇਨਫੋ ’ਤੇ ਕਲਿੱਕ ਕਰਨਾ ਪਵੇਗਾ।
- ਇਸ ਤੋਂ ਬਾਅਦ ਮੈਸੇਜਿੰਗ > (ਪਾਸਵਰਡ ਭਰੋ) > ਮੈਸੇਜਿਸ ’ਤੇ ਜਾਓ।
- ਇੱਥੇ ਫ੍ਰੈਂਡਸ ਓਨਲੀ ਜਾਂ ਨੋ ਵਨ ’ਤੇ ਕਲਿੱਕ ਕਰਨ ਦੀ ਲੋੜ ਪਵੇਗੀ।

ਧਿਆਨ ’ਚ ਰਹੇ ਕਿ ਪਲੇਅ ਸਟੇਸ਼ਨ 4 ਦੇ ਰਾਹੀਂ ਪਲੇਅ ਸਟੇਸ਼ਨ ਨੈਟਵਰਕ ’ਤੇ ਸਾਈਨ ਇਨ ਕਰਨ ਤੋਂ ਪਹਿਲਾਂ ਸਮਾਰਟਫੋਨ ਐੱਪ ਨਾਲ ਇਨ੍ਹਾਂ ਸਟੈਪਸ ਨੂੰ ਫਾਲੋ ਕਰਨਾ ਹੋਵੇਗਾ ਉਦੋਂ ਤੁਸੀਂ ਇਸ ਬਗ ਤੋਂ ਬਚ ਸਕਦੇ ਹੋ।


Related News