ਮੋਬਾਇਲ ਸਿਗਨਲ ਕਾਰਨ ਹੋ ਸਕਦੇ ਹਨ ਜਹਾਜ਼ ਹਾਦਸੇ, ਇਨ੍ਹਾਂ ਜਹਾਜ਼ਾਂ ਨੂੰ ਹੈ ਖਤਰਾ

Friday, Jul 19, 2019 - 05:05 PM (IST)

ਮੋਬਾਇਲ ਸਿਗਨਲ ਕਾਰਨ ਹੋ ਸਕਦੇ ਹਨ ਜਹਾਜ਼ ਹਾਦਸੇ, ਇਨ੍ਹਾਂ ਜਹਾਜ਼ਾਂ ਨੂੰ ਹੈ ਖਤਰਾ

ਗੈਜੇਟ ਡੈਸਕ— ਹਵਾਈ ਯਾਤਰਾ ਦੌਰਾਨ ਸਮਾਰਟਫੋਨ ਦਾ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕਈ ਲੋਕਾਂ ਨੂੰ ਇਹ ਗੱਲ ਬੁਰੀ ਵੀ ਲੱਗਦੀ ਹੈ। ਉਥੇ ਹੀ ਜਲਦੀ ਹੀ ਸਰਕਾਰ ਹਵਾਈ ਜਹਾਜ਼ 'ਚ ਵਾਈ-ਫਾਈ ਦੀ ਸੁਵਿਧਾ ਦੇਣ ਦੀ ਗੱਲ ਕਰ ਰਹੀ ਹੈ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਤੁਹਾਡਾ ਮੋਬਾਇਲ ਨੈੱਟਵਰਕ (ਸਿਗਨਲ) ਜਹਾਜ਼ ਕ੍ਰੈਸ਼ ਦਾ ਕਾਰਨ ਬਣ ਸਕਦਾ ਹੈ। ਸਾਲ 2014 'ਚ ਅਮਰੀਕੀ ਅਧਿਕਾਰੀਆਂ ਨੇ ਸ਼ੱਕ ਜ਼ਾਹਿਰ ਕੀਤਾ ਸੀ ਕਿ ਮੋਬਾਇਲ ਸਿਗਨਲ ਅਤੇ ਕੁਝ ਰੇਡੀਓ ਸਿਗਨਲ ਦੇ ਚੱਲਦੇ ਜਹਾਜ਼ ਹਾਦਸੇ ਹੋ ਸਕਦੇ ਹਨ। ਰਿਪੋਰਟ ਮੁਤਾਬਕ ਬੋਇੰਗ 737 ਅਤੇ ਬੋਇੰਗ 777 ਵਰਗੇ ਜਹਾਜ਼ਾਂ ਲਈ ਤਾਂ ਮੋਬਾਇਲ ਸਿਗਨਲ ਜਾਨਲੇਵਾ ਹਨ। 

ਫੈਡਰਲ ਐਵਿਏਸ਼ਨ ਐਡਮਿਨੀਸਟ੍ਰੇਸ਼ਨ ਮੁਤਾਬਕ ਅਮਰੀਕਾ 'ਚ ਰਜਿਸਟਰਡ 1,300 ਤੋਂ ਜ਼ਿਆਦਾ ਜਹਾਜ਼ਾਂ ਦੇ ਕਾਕਪਿਟ ਅਜਿਹੀ ਸਕਰੀਨ ਨਾਲ ਲੈਸ ਹਨ, ਜੋ ਮੌਸਮ ਦੇ ਰਡਾਰ, ਵਾਈ-ਫਾਈ, ਮੋਬਾਇਲ ਫੋਨ ਸਿਗਨਲ ਵਰਗੀ ਫ੍ਰੀਕਵੈਂਸੀ ਨੂੰ ਫੜ ਸਕਦੇ ਹਨ। ਉਥੇ ਹੀ ਆਪਣੇ ਜਹਾਜ਼ਾਂ 'ਚ ਅਜਿਹੀ ਸਕਰੀਨ ਦਾ ਇਸਤੇਮਾਲ ਕਰ ਰਹੀਆਂ ਏਅਰਲਾਈਨਜ਼ ਕੰਪਨੀਆਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਨਵੰਬਰ 2019 ਤਕ ਆਪਣੇ ਜਹਾਜ਼ 'ਚ ਲੱਗੀ ਇਸ ਸਕਰੀਨ ਨੂੰ ਬਦਲਣ। ਦੱਸ ਦੇਈਏ ਕਿ ਇਨ੍ਹਾਂ ਸਕਰੀਨਾਂ ਨੂੰ ਹਨੀਵੇਲ ਇੰਟਰਨੈਸ਼ਲ ਇੰਕ ਨੇ ਤਿਆਰ ਕੀਤਾ ਹੈ। 

PunjabKesari

ਫੈਡਰਲ ਐਵਿਏਸ਼ਨ ਐਡਮਿਨੀਸਟ੍ਰੇਸ਼ਨ ਦੀ ਰਿਪੋਰਟ ਮੁਤਾਬਕ, ਅੱਜ ਪੂਰੀ ਦੁਨੀਆ 'ਚ ਅਸੁਰੱਖਿਅਤ ਰਡਾਰ ਸਸਿਟਮ ਦੇ ਨਾਲ ਸੈਂਕੜੇ ਜਹਾਜ਼ ਉਡਾਣ ਭਰ ਰਹੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਅਸੁਰੱਖਿਅਤ ਰਡਾਰ ਸਿਸਟਮ ਦੇ ਨਾਲ ਉਡਾਣ ਭਰ ਰਹੇ ਜਹਾਜ਼ਾਂ ਦੀ ਏਅਰਸਪੀਡ, ਉਚਾਈ ਅਤੇ ਨੈਵਿਗੇਸ਼ਨ ਸਮੇਤ ਮਹੱਤਵਪੂਰਨ ਡਾਟਾ ਕਿਸੇ ਵੀ ਸਮੇਂ ਗਾਇਬ ਹੋ ਸਕਦਾ ਹੈ। ਨਾਲ ਹੀ ਜਹਾਜ਼ ਨਾਲੋਂ ਕਿਸੇ ਵੀ ਸਮੇਂ ਸੰਪਰਕ ਵੀ ਟੁੱਚ ਸਕਦਾ ਹੈ। 

ਉਥੇ ਹੀ ਹਨੀਵੇਲ ਦਾ ਕਹਿਣਾ ਹੈ ਕਿ ਰੇਡੀਓ ਫ੍ਰੀਕਵੈਂਸੀ ਅਤੇ ਮੋਬਾਇਲ ਸਿਗਨਲ ਕਾਰਨ ਕਿਸੇ ਜਹਾਜ਼ ਦੀ ਮੁੱਖ ਡਿਸਪਲੇਅ ਬਲੈਂਕ ਨਹੀਂ ਹੋ ਸਕਦੀ। ਇਹ ਗੱਲ ਹਨੀਵੇਲ ਦੇ ਬੁਲਾਰੇ ਨੀਨਾ ਕ੍ਰਸ ਨੇ ਕਹੀ ਹੈ। ਏਅਰਲਾਈਨਜ਼ ਦਾ ਦਾਅਵਾ ਹੈ ਕਿ ਰੇਡੀਓ ਅਤੇ ਮੋਬਾਇਲ ਸਿਗਨਲ ਕਾਰਨ ਜਹਾਜ਼ ਹਾਦਸੇ ਹੋ ਸਕਦੇ ਹਨ। ਫੈਡਰਲ ਐਵਿਏਸ਼ਨ ਐਡਮਿਨੀਸਟ੍ਰੇਸ਼ਨ ਨੇ ਇਸ ਦਾਅਵੇ ਦੀ ਟੈਸਟ ਰਾਹੀਂ ਪੁੱਸ਼ਟੀ ਵੀ ਕੀਤੀ ਹੈ। 

ਉਥੇ ਹੀ ਬੋਇੰਗ ਕੰਪਨੀ ਨੇ 2012 'ਚ ਇਸ ਦੀ ਜਾਂਚ ਵੀ ਕੀਤੀ ਸੀ ਅਤੇ ਕਿਹਾ ਸੀ ਕਿ ਇਹ ਸਮੱਸਿਆ ਕਿਸੇ ਹੋਰ ਜਹਾਜ਼ 'ਚ ਨਹੀਂ ਹੈ। ਉਥੇ ਹੀ ਬੋਇੰਗ 737 ਦੇ ਨਾਲ ਇਕ ਵਾਰ ਅਜਿਹਾ ਹੋਇਆ ਹੈ ਜਦਾਂ ਜਹਾਜ਼ 'ਚ ਲੱਗੀਆਂ 6 ਸਕਰੀਨਾਂ ਇਕੱਠੀਆਂ ਬਲੈਂਕ ਹੋ ਗਈਆਂ ਸਨ। ਹਾਲਾਂਕਿ ਸਕਰੀਨ ਸਪਲਾਈ ਕਰਨ ਵਾਲੀ ਹਨੀਵੇਲ ਨੇ ਕਿਹਾ ਸੀ ਕਿ ਇਹ ਸਮੱਸਿਆ ਇਕ ਸਾਫਟਵੇਅਰ ਕਾਰਨ ਆਈ ਸੀ, ਜਿਸ ਦੀ ਟੈਸਟਿੰਗ ਫਿਲਹਾਲ ਕਈ ਫਲਾਈਟਾਂ ਦੇ ਨਾਲ ਹੋ ਰਹੀ ਹੈ।


Related News