ਮਲਟੀਪਲ ਸਰਵਿਸਿਜ਼ ਨੂੰ ਸਪੋਰਟ ਕਰਦੀਆਂ ਹਨ Philips ਦੀਆਂ ਨਵੀਆਂ LEDs
Thursday, Aug 04, 2016 - 11:45 AM (IST)

ਜਲੰਧਰ-LED ਦੀ ਮਾਰਕੀਟ ''ਚ ਹੁਣ ਤੱਕ ਕਈ ਮਸ਼ਹੂਰ ਕੰਪਨੀਆਂ ਵੱਲੋਂ ਬਿਹਤਰੀਨ ਟੀ.ਵੀ. ਡਿਸਪਲੇਜ਼ ਐੱਲ.ਈ.ਡੀ. ਪੇਸ਼ ਕੀਤੀਆਂ ਗਈਆਂ ਹਨ। ਇਸੇ ਵੱਲ ਇਕ ਹੋਰ ਕਦਮ ਵਧਾਉਂਦੇ ਹੋਏ ਪੀ.ਈ. ਇਲੈਕਟ੍ਰਾਨਿਕਸ, ਫਿਲਿਪਸ ਦੀ ਆਫਿਸ਼ੀਅਲ ਬ੍ਰੈਂਡ ਲਾਇਸੈਂਸ ਪਾਰਟਨਰ ਵੱਲੋਂ ਭਾਰਤ ''ਚ ਇਕ ਨਵੀਂ ਕੰਟੈਂਟ ਡ੍ਰਾਈਵਨ ਐੱਲ.ਈ.ਡੀ. ਟੀ.ਵੀ. ਨੂੰ ਲਾਂਚ ਕੀਤਾ ਗਿਆ ਹੈ। ਇਸ ਦੀ ਵਿਕਰੀ ਲਈ ਕੰਪਨੀ ਵੱਲੋਂ ਈ-ਕਾਮਰਸ ਵੈੱਬਸਾਈਟ ਐਮੇਜ਼ਨ ਨਾਲ ਪਾਰਟਨਰਸ਼ਿਪ ਕੀਤੀ ਗਈ ਹੈ।
ਇਨ੍ਹਾਂ ਦੇ ਫੀਚਰਸ ਬਾਰੇ ਦੱਸ ਦਈਏ ਕਿ ਇਨ੍ਹਾਂ ''ਚੋਂ ਇਕ ''ਚ 65 ਇੰਚ ਹਾਈ ਐਂਡ 4ਕੇ ਅਲਟ੍ਰਾ ਐੱਚ.ਡੀ. ਐੱਲ.ਈ.ਡੀ. ਅਤੇ ਦੂਜੀ ''ਚ 65 ਇੰਚ ਫੁਲ ਐੱਚ.ਡੀ. ਟੀ.ਵੀ. ਨੂੰ ਕੰਜ਼ਿਊਮਰ ਪ੍ਰੀਮੀਅਮ ਐੱਚ.ਡੀ. ਡੀ.ਟੀ.ਐੱਚ ਸਰਵਿਸ, ਗੇਮਜ਼, ਮੂਵੀਜ਼, ਮਿਊਜ਼ਿਕ, ਸੋਸ਼ਲ ਮੀਡੀਆ ਅਤੇ ਮਲਟੀਪਲ ਸਬਸਕ੍ਰਿਪਸ਼ਨ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਕੀਤਾ ਜਾ ਰਿਹਾ ਹੈ। ਇਸ ਨਵੇਂ ਏਜ਼ ਕੰਟੈਂਟ ਡ੍ਰਾਈਵਨ ਪਲੈਟਫਾਰਮ ਨਾਲ ਗਾਹਕ ਹਿੰਦੀ, ਇੰਗਲਿਸ਼, ਪੰਜਾਬੀ, ਮਲੇਆਲਮ ਅਤੇ ਹੋਰਨਾਂ ਭਾਸ਼ਾਵਾਂ ''ਚ ਪੂਰੀ ਮੂਵੀਜ਼ ਡਾਊਨਲੋਡ ਕਰ ਸਕਦੇ ਹਨ। ਇਸ ਦੇ ਨਾਲ ਹੀ ਇਹ ਟੀ.ਵੀ. ਆਨਲਾਈਨ ਗੇਮਜ਼, ਐਂਡ੍ਰਾਇਡ ਐਪ ਸਟੋਰ ਅਤੇ ਸੋਸ਼ਲ ਮੀਡੀਆ ਪੈਲਟਫਾਰਮ ਜਿਵੇਂ ਫੇਸਬੁਕ, ਟਵਿਟਰ, ਸਕਾਇਪ ਨੂੰ ਵੀ ਸਪੋਰਟ ਕਰਣਗੇ। ਇਨ੍ਹਾਂ ਟੀ.ਵੀ. ਨੂੰ 69,990 ਰੁਪਏ ਅਤੇ 59,990 ਰੁਪਏ ਦੀ ਕੀਮਤ ''ਚ ਐਮੇਜ਼ਨ ਤੋਂ ਖਰੀਦਿਆ ਜਾ ਸਕਦਾ ਹੈ।