ਪੰਜਾਬ 'ਚ ਵਿਆਹ ਦੀਆਂ ਰਸਮਾਂ ਵਿਚਾਲੇ ਮਚੀ ਹਾਹਾਕਾਰ! ਪੈਲਸ 'ਚੋਂ ਬਾਹਰ ਦੌੜਨ ਲੱਗੇ ਲੋਕ

Monday, Nov 03, 2025 - 11:38 AM (IST)

ਪੰਜਾਬ 'ਚ ਵਿਆਹ ਦੀਆਂ ਰਸਮਾਂ ਵਿਚਾਲੇ ਮਚੀ ਹਾਹਾਕਾਰ! ਪੈਲਸ 'ਚੋਂ ਬਾਹਰ ਦੌੜਨ ਲੱਗੇ ਲੋਕ

ਜ਼ੀਰਕਪੁਰ : ਇੱਥੇ ਕਾਲਕਾ-ਸ਼ਿਮਲਾ ਹਾਈਵੇਅ 'ਤੇ ਸਥਿਤ ਇਕ ਮੈਰਿਜ ਪੈਲਸ 'ਚ ਵਿਆਹ ਦੀਆਂ ਚੱਲ ਰਹੀਆਂ ਰਸਮਾਂ ਦੌਰਾਨ ਉਸ ਵੇਲੇ ਹਾਹਾਕਾਰ ਮਚ ਗਈ, ਜਦੋਂ ਅਚਾਨਕ ਪੈਲਸ 'ਚ ਅੱਗ ਲੱਗ ਗਈ। ਪੈਲਸ 'ਚੋਂ ਅੱਗ ਦੀਆਂ ਉੱਚੀਆਂ-ਉੱਚੀਆਂ ਲਪਟਾਂ ਉੱਠਣ ਲੱਗੀਆਂ ਤਾਂ ਲੋਕਾਂ 'ਚ ਭੱਜਦੌੜ ਮਚ ਗਈ ਅਤੇ ਸਭ ਇੱਧਰ-ਉੱਧਰ ਦੌੜਨ ਲੱਗੇ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ ਪਰ ਭਿਆਨਕ ਅੱਗ ਦੇਖਦੇ ਹੋਏ ਹੋਰ ਗੱਡੀਆਂ ਮੰਗਵਾਈਆਂ ਗਈਆਂ ਅਤੇ ਫਿਰ ਜਾ ਕੇ ਅੱਗ 'ਤੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਗਿਆ।

ਇਹ ਵੀ ਪੜ੍ਹੋ : ਹਾਏ ਓ ਰੱਬਾ! ਪਿਓ ਨੇ ਜਵਾਕਾਂ ਨਾਲ ਆਹ ਕੀ ਕਰ 'ਤਾ, ਧੀ ਨੂੰ ਪੈ ਗਿਆ ਭੱਜਣਾ

ਜਾਣਕਾਰੀ ਮੁਤਾਬਕ ਵਿਆਹ 'ਚ ਆਏ ਲੋਕਾਂ ਵਲੋਂ ਮੈਰਿਜ ਪੈਲਸ ਦੇ ਬਾਹਰ ਪਟਾਕੇ ਚਲਾਏ ਜਾ ਰਹੇ ਸਨ। ਇਸ ਕਾਰਨ ਪੰਡਾਲ 'ਚ ਅੱਗ ਲੱਗ ਗਈ। ਮੌਕੇ 'ਤੇ ਪੁੱਜੀ ਪੁਲਸ ਅਤੇ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ।

ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ਨੂੰ ਲੈ ਕੇ CM ਮਾਨ ਦਾ ਵੱਡਾ ਐਲਾਨ, ਸੋਸ਼ਲ ਮੀਡੀਆ 'ਤੇ ਹੋ ਗਏ LIVE (ਵੀਡੀਓ)

ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਪੈਲਸ 'ਚ ਵਿਆਹ ਸਮਾਰੋਹ ਚੱਲ ਰਿਹਾ ਸੀ ਅਤੇ ਭਾਰੀ ਗਿਣਤੀ 'ਚ ਲੋਕ ਮੈਰਿਜ ਪੈਲਸ ਅੰਦਰ ਮੌਜੂਦ ਸਨ। ਫਿਲਹਾਲ ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਮੈਰਿਜ ਪੈਲਸ ਦਾ ਕਰੋੜਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News