ਪ੍ਰੀਮੀਅ ਡਿਜ਼ਾਈਨ ਤੇ ਫੀਮੇਲ ਹੈਲਥ ਟ੍ਰੈਕਿੰਗ ਵਾਲੀ ਸਮਾਰਟਵਾਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

08/17/2022 6:26:18 PM

ਗੈਜੇਟ ਡੈਸਕ– ਭਾਰਤੀ ਵਿਅਰੇਬਲ ਬ੍ਰਾਂਡ ਪੇਬਲ ਨੇ ਆਪਣੀ ਨਵੀਂ ਸਮਾਰਟਵਾਚ Pebble Venus ਨੂੰ ਲਾਂਚ ਕਰ ਦਿੱਤਾ ਹੈ। ਇਸ ਵਾਚ ਨੂੰ ਜਨਾਨੀਆਂ ਨੂੰ ਧਿਆਨ ’ਚ ਰੱਖਕੇ ਡਿਜ਼ਾਈਨ ਕੀਤਾ ਗਿਆ ਹੈ। ਪੇਬਲ ਸਮਾਰਟਵਾਚ ’ਚ ਬਲੂਟੁੱਥ ਕਾਲਿੰਗ ਦੇ ਨਾਲ ਐਕਟੀਵਿਟੀ ਟ੍ਰੈਕਿੰਗ ਫੀਚਰਜ਼ ਵੀ ਮਿਲਦੇ ਹਨ। ਵਾਚ ’ਚ 1.09 ਇੰਚ ਦੀ ਐੱਚ.ਡੀ. ਸਕਰੀਨ ਦੇ ਨਾਲ ਮੈਟੇਲਿਕ ਬਾਡੀ ਡਿਜ਼ਾਈਨ ਸਿਲੀਕਾਨ ਸਟ੍ਰੈਪ ਮਿਲਦਾ ਹੈ। 

Pebble Venus ਦੀ ਕੀਮਤ
ਵਾਚ ਨੂੰ ਤਿੰਨ ਰੰਗਾਂ- ਕਾਲੇ, ਭੂਰੇ ਅਤੇ ਪੀਚ ’ਚ ਪੇਸ਼ ਕੀਤਾ ਗਿਆ ਹੈ। ਇਸਨੂੰ 7,499 ਰੁਪਏ ਦੀ ਕੀਮਤ ’ਤੇ ਲਾਂਚ ਕੀਤਾ ਗਿਆ ਹੈ ਪਰ ਲਾਂਚਿੰਗ ਸਪੈਸ਼ਲ ਆਫਰ ’ਚ ਇਸਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ 4,499 ਰੁਪਏ ਦੀ ਕੀਮਤ ’ਤੇ ਖਰੀਦਿਆ ਜਾ ਸਕਦਾ ਹੈ। 

Pebble Venus ਦੀਆਂ ਖੂਬੀਆਂ
ਇਸ ਵਾਚ ’ਚ 1.09 ਇੰਚ ਦੀ ਐੱਚ.ਡੀ. ਡਿਸਪਲੇਅ ਮਿਲਦੀ ਹੈ, ਜੋ ਗੋਲ ਸ਼ੇਪ ਅਤੇ ਮੈਟਲ ਡਿਜ਼ਾਈਨ ਦੇ ਨਾਲ ਆਉਂਦੀ ਹੈ। ਇਸ ਵਾਚ ’ਚ 100 ਤੋਂ ਜ਼ਿਆਦਾ ਫੇਸਿਜ਼ ਅਤੇ ਬਲੂਟੁੱਥ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਵਾਚ ’ਚ 24 ਘੰਟੇ ਹਾਰਟ ਰੇਟ ਮੈਨੀਟਰ, ਬਲੱਡ ਆਕਸੀਜਨ ਟ੍ਰੈਕਿੰਗ ਲਈ SpO2 ਸੈਂਸਰ, ਸਟ੍ਰੈੱਸ ਮਾਨੀਟਰ, ਸਲੀਪ ਮਾਨੀਟਰ ਅਤੇ ਐਕਸਲੈਰੋਮੀਟਰ ਸੈਂਸਰ ਦੀ ਸੁਵਿਧਾ ਵੀ ਮਿਲਦੀ ਹੈ। ਇਸ ਵਾਚ ਨੂੰ ਜਨਾਨੀਆਂ ਨੂੰ ਧਿਆਨ ’ਚ ਰੱਖਕੇ ਬਾਜ਼ਾਰ ’ਚ ਪੇਸ਼ ਕੀਤਾ ਗਿਆ ਹੈ, ਇਸ ਵਿਚ ਫੀਮੇਲ ਹੈਲਥ ਸੰਬੰਧੀ ਸੇਫ ਪੀਰੀਅਡ, ਓਵੁਲੇਸ਼ਨ ਪੀਰੀਅਡ ਅਤੇ ਪ੍ਰੈਗਨੈਂਸੀ ਪੀਰੀਅਡ ਨੂੰ ਵੀ ਟ੍ਰੈਕ ਕੀਤਾ ਜਾ ਸਕਦਾ ਹੈ। ਨਾਲ ਹੀ ਮਾਸਿਕ ਚੱਕਰ ਨੂੰ ਟ੍ਰੈਕ ਕਰਨ ਵਰਗੀ ਸੁਵਿਧਾ ਵੀ ਇਸ ਵਿਚ ਮਿਲਦੀ ਹੈ। 

Pebble Venus ਦੇ ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਕਾਲ ਨੋਟੀਫਿਕੇਸ਼ਨ, ਵਟਸਐਪ ਅਤੇ ਐੱਸ.ਐੱਮ.ਐੱਸ. ਰਿਮਾਇੰਡਰ ਦੀ ਸੁਵਿਧਾ ਮਿਲਦੀ ਹੈ। ਵਾਚ ’ਚ ਬਲੂਟੁੱਥ ਕਾਲਿੰਗ ਲਈ ਕਾਨਟੈਕਟ ਲਿਸਟ ’ਚੋਂ ਵੀ ਫੋਨ ਕੀਤਾ ਜਾ ਸਕਦਾ ਹੈ। ਵਾਚ ’ਚ ਸਾਈਕਲਿੰਗ, ਹਾਈਕਿੰਗ, ਰਨਿੰਗ ਵਰਗੇ ਕਈ ਮਲਟੀਪਲ ਸਪੋਰਟਸ ਮੋਡ ਵੀ ਮਿਲਦੇ ਹਨ। ਕੁਨੈਕਟੀਵਿਟੀ ਲਈ ਇਸ ਵਾਚ ’ਚ ਬਲੂਟੁੱਥ 5.0, ਇਨਬਿਲਡ ਸਪੀਕਰ ਅਤੇ ਮਾਈਕ੍ਰੋਫੋਨ ਦਾ ਸਪੋਰਟ ਦਿੱਤਾ ਗਿਆ ਹੈ। ਇਸ ਵਾਚ ’ਚ 200mAh ਦੀ ਬੈਟਰੀ ਦਿੱਤੀ ਗਈ ਹੈ ਜੋ ਨਾਰਮਲ ਇਸਤੇਮਾਲ ’ਚ 2-3 ਦਿਨ ਅਤੇ ਸਟੈਂਡਬਾਈ ਮੋਡ ’ਤੇ 5-7 ਦਿਨਾਂ ਦਾ ਬੈਕਅਪ ਦਿੰਦੀ ਹੈ। 


Rakesh

Content Editor

Related News