ਇਸ ਕੰਪਨੀ ਨੇ ਭਾਰਤ ’ਚ ਲਾਂਚ ਕੀਤਾ ਪੋਰਟੇਬਲ ਪਾਰਟੀ ਸਪੀਕਰ, ਮਿਲੇਗਾ 50W ਦਾ ਆਊਟਪੁਟ

03/21/2022 4:58:28 PM

ਗੈਜੇਟ ਡੈਸਕ– ਘਰਲੂ ਕੰਪਨੀ Pebble ਨੇ ਭਾਰਤ ’ਚ ਆਪਣੇ ਵਾਇਰਲੈੱਸ ਪਾਰਟੀ ਸਪੀਕਰ  ਪੋਰਟਫੋਲੀਓ ਦਾ ਵਿਸਤਾਰ ਕਰਦੇ ਹੋਏ ਪੋਰਟੇਬਲ ਵਾਇਰਲੈੱਸ ਪਾਰਟੀ ਸਪੀਕਰ ਪੇਬਲ ਥੰਡਰ ਨੂੰ ਲਾਂਚ ਕੀਤਾ ਹੈ। Pebble Thunder ਸਪੀਕਰ ਨੂੰ ਖਾਸਤੌਰ ’ਤੇ ਪਾਰਟੀ ਦੇ ਸ਼ੌਕੀਨਾਂ ਨੂੰ ਧਿਆਨ ’ਚ ਰੱਖਕੇ ਡਿਜ਼ਾਇਨ ਕੀਤਾ ਗਿਆ ਹੈ। 

Pebble Thunder ਦੇ ਨਾਲ 5 ਵਾਟ ਦੀ TWS ਕੁਨੈਕਟੀਵਿਟੀ ਮਿਲਦੀ ਹੈ ਜਿਸ ਨਾਲ ਇਕ ਹੋਰ ਸਪੀਕਰ ਨੂੰ ਵੀ ਕੁਨੈਕਟ ਕਰ ਸਕਦੇ ਹੋ। Pebble Thunder ਨੂੰ ਕਾਲੇ ਅਤੇ ਗ੍ਰੇਅ ਦੋ ਰੰਗਾਂ ’ਚ ਤਮਾਮ ਰਿਟੇਲ ਸਟੋਰਾਂ ਅਤੇ ਐਮਾਜ਼ੋ ਤੋਂ ਇਲਾਵਾ  ਫਲਿਪਕਾਰਟ ਤੋਂ ਵੀ ਖਰੀਦਿਆ ਜਾ ਸਕਦਾ ਹੈ। 

Pebble Thunder ਬਲੂਟੁੱਥ V5.0, ਆਕਸ ਅਤੇ ਐੱਸ.ਡੀ. ਕਾਰਡ ਦੇ ਨਾਲ-ਨਾਲ ਯੂ.ਐੱਸ.ਬੀ. ਸਪੋਰਟ ਸਮੇਤ ਕਈ ਪਲੇਇੰਗ ਆਪਸ਼ਨਾਂ ਨਾਲ ਆਉਂਦਾ ਹੈ। ਪੇਬਲ ਥੰਡਰ ਪੋਰਟੇਬਲ ਵਾਇਰਲੈੱਸ ਸਪੀਕਰ ਨੂੰ 4,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਗਿਆ ਹੈ, ਹਾਲਾਂਕਿ, ਐਮਾਜ਼ੋਨ ’ਤੇ ਇਸਨੂੰ 7,499 ਰੁਪਏ ’ਚ ਲਿਸਟ ਕੀਤਾ ਗਿਆ ਹੈ। ਇਸ ਸਪੀਕਰ ’ਚ ਇਨਬਿਲਟ ਬੈਟਰੀ ਹੈ ਜਿਸਨੂੰ ਲੈ ਕੇ 5 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। 

ਨਵੇਂ ਸਪੀਕਰ ਦੀ ਲਾਂਚਿੰਗ ’ਤੇ ਪੇਬਲ ਦੇ ਸਹਿ-ਸੰਸਥਾਪਕ ਕੋਮਲ ਅਗਰਵਾਲ ਨੇ ਕਿਹਾ, ‘ਪੇਬਲ ਥੰਡਰ ਦੇ ਨਾਲ ਅਸੀਂ ਇਕ ਫੀਚਰ-ਪੈਕ ਪੋਰਟੇਬਲ ਪਾਰਟੀ ਸਪੀਕਰ ਵਿਕਸਿਤ ਕੀਤਾ ਹੈ। ਦੋਹਰੇ ਬਾਸ ਰੇਡੀਏਟਰ ਅਤੇ ਵੱਡੇ 76 ਮਿਲੀਮੀਟਰ ਦੋਹਰੇ ਡ੍ਰਾਈਵਰ ਸਪੱਸ਼ਟ ਆਡੀਓ ਆਊਟਪੁਟ ਦੇ ਨਾਲ ਇਕ ਸੰਤੁਲਿਤ ਬਾਸ ਪ੍ਰਦਾਨ ਕਰਦੇ ਹਨ। ਸਪੀਕਰ ਪਾਰਟੀ ਨੂੰ ਬਰਕਰਾਰ ਰੱਖਣ ਲਈ ਮਲਟੀ-ਕਲਰ ਸੈਂਸਰ ਲਾਈਟਾਂ ਨੂੰ ਵੀ ਸਪੋਰਟ ਕਰਦਾ ਹੈ ਅਤੇ ਵੱਡੀ ਬੈਟਰੀ ਇਹ ਯਕੀਨੀ ਕਰਦੀ ਹੈ ਕਿ ਇਹ ਘੱਟੋ-ਘੱਟ 5 ਘੰਟਿਆਂ ਦਾ ਇਸਤੇਮਾਲ ਕਰੋ।’


Rakesh

Content Editor

Related News