ਪੇ. ਟੀ. ਐੱਮ ਅਤੇ ਫ੍ਰੀਚਾਰਜ ਤੋਂ ਭੁਗਤਾਨ ਕਰਨ ਤੇ ਮਿਲੇਗਾ 100 ਫੀਸਦੀ ਕੈਸ਼ਬੈਕ !
Tuesday, Dec 13, 2016 - 01:38 PM (IST)

ਜਲੰਧਰ- ਡਿਜ਼ੀਟਲ ਪੇਮੇਂਟ ਨੂੰ ਉਤਸ਼ਾਹਤ ਕਰਨ ਦੇ ਇਰਾਦੇ ਨਾਲ ਪੇ. ਟੀ. ਐੱਮ ਅਤੇ ਫ੍ਰੀਚਾਰਜ ਨੇ ਵੱਖ-ਵੱਖ ਸੇਲ ਦਾ ਐਲਾਨ ਕੀਤਾ ਹੈ। ਇਸ ਸੇਲ ''ਚ ਇਸ ਡਿਜ਼ੀਟੱਲ ਵਾਲੇਟ ਦੇ ਇਸਤੇਮਾਲ ''ਤੇ 100 ਫ਼ੀਸਦੀ ਕੈਸ਼ਬੈਕ ਦਾ ਆਫਰ ਮਿਲ ਰਿਹਾ ਹੈ। ਪੇ. ਟੀ. ਐੱਮ ਨੇ ਸੋਮਵਾਰ ਨੂੰ ਆਪਣੀ 12/12 ਕੈਸ਼ ਫ੍ਰੀ ਫੈਸਟੀਵਲ ਦਾ ਐਲਾਨ ਕੀਤਾ। ਇਸ ਫੈਸਟੀਵਲ ''ਚ ਯੂਜ਼ਰ ਆਫਲਾਈਨ ਖਰੀਦਾਰੀ ਦੇ ਦੌਰਾਨ ਡਿਜ਼ੀਟੱਲ ਵਾਲੇਟ ਤੋਂ ਭੁਗਤਾਨ ਕਰਨ ਤੋਂ ਇਲਾਵਾ ਕੈਸ਼ਬੈਕ ਸਹਿਤ ਕਈ ਹੋਰ ਆਕਸ਼ਕ ਦੂੱਜੇ ਆਫਰ ਪਾ ਸੱਕਦੇ ਹਨ। ਉਥੇ ਹੀ, ਦਦੂੱਜੇ ਪਾਸੇ ਫ੍ਰੀ-ਚਾਰਜ ਨੇ ਵਨ-ਟੂ-ਡੇ ਕੈਸ਼ਬੈਕ ਸੇਲ ਦੀ ਘੋਸ਼ਣਾ ਕੀਤੀ ਹੈ ਜਿਸ ਦੇ ਤਹਿਤ ਗਾਹਕ ਫ੍ਰੀਚਾਰਜ ਵਾਲੇਟ ਦਾ ਇਸਤੇਮਾਲ ਕਰ ਕੇ ਦਿਨ ''ਚ ਦੋ ਟਰਾਂਜੇਕਸ਼ਨ ''ਤੇ 100 ਫ਼ੀਸਦੀ ਦਾ ਫਲੈਟ ਕੈਸ਼ਬੈਕ ਪਾ ਸੱਕਦੇ ਹਨ। ਇਸ ਆਫਰ ਦਾ ਫਾਇਦਾ ਲੈਣ ਲਈ ਗਾਹਕਾਂ ਨੂੰ ਆਪਣਾ ਪੂਰਾ ਭੂਗਤਾਨ ਪੇ. ਟੀ. ਐੱਮ ਅਤੇ ਫ੍ਰੀਚਾਰਜ ਵਾਲੇਟ ਦੇ ਰਾਹੀਂ ਹੀ ਕਰਣਾ ਹੋਵੇਗਾ। ਇਹ ਕੈਸ਼ਬੈਕ ਆਫਰ ਸਿਮਿਤ ਸਮੇਂ ਲਈ ਉਪਲੱਬਧ ਕਰਵਾਇਆ ਜਾ ਰਿਹਾ ਹੈ।
ਪੇ. ਟੀ. ਐੱਮ ਦਾ ਦਾਅਵਾ ਹੈ ਕਿ 15 ਲੱਖ ਤੋਂ ਜ਼ਿਆਦਾ ਆਫਲਾਈਨ ਸਟੋਰ ''ਤੇ ਵੱਖ-ਵੱਖ ਕੈਟਾਗਰੀ ''ਚ ਖਰੀਦਾਰੀ ਕਰਨ ''ਤੇ ਯੂਜ਼ਰ 100 ਫ਼ੀਸਦੀ ਕੈਸ਼ਬੈਕ ਜਿੱਤ ਸਕਦੇ ਹਨ। ਇਸ ਤੋਂ ਇਲਾਵਾ ਮੁਫਤ ਮੂਵੀ ਟਿਕਟ, ਉਬਰ ਰਾਇਡ, ਆਈਫੋਨ ਅਤੇ ਟੀ20 ਕ੍ਰਿਕੇਟ ਮੈਚ ਦੇ ਟਿਕਟ ਵੀ ਜਿੱਤ ਸੱਕਦੇ ਹਨ। ਇਸ ਲਿਸਟ ਦੇ ਪਾਰਟਨਰ ਦਾ ਐਲਾਨ ਕਰਦੇ ਹੋਏ ਮੋਬਾਇਲ ਪੇਮੇਂਟ ਅਤੇ ਈ-ਕਾਮਰਸ ਪਲੇਟਫਾਰਮ ਨੇ ਕਿਹਾ ਕਿ ਯੂਜ਼ਰ ਬਿੱਗ ਬਾਜ਼ਾਰ, ਪੇਂਟਾਲੂਨਸ, ਸਪੈਂਸਰਸ, ਪੀਟਰ ਇੰਗਲੈਂਡ, ਐਲਨ ਸੋਲੀ, ਕ੍ਰੋਮਾ, ਕਲੇਅਰ, ਲੋਟੋ, ਕਲਾਰਕਸ, ਬਰਗਰ ਕਿੰਗ, ਪਿੱਜ਼ਾ ਹੱਟ, ਬਰਿਸਤਾ ਅਤੇ ਚਾਔਜ ਜਿਹੇ ਰਿਟੇਲਰ ''ਤੇ ਭੁਗਤਾਨ ਕਰ ਕੇ ਪੇ.ਟੀ. ਐੱਮ ਫੇਸਟਿਵਲ ''ਚ ਕਿਸਮਤ ਆਜਮਾ ਸਕਦੇ ਹਨ।
ਫ੍ਰੀਚਾਰਜ ਨੇ ਆਪਣੇ ਵਾਲੇਟ ਦੇ ਰਾਹੀਂ ਭੁਗਤਾਨ ਕਰਨ ''ਤੇ ਫਲੈਟ 100 ਫ਼ੀਸਦੀ ਕੈਸ਼ਬੈਕ ਦਾ ਆਫਰ ਦਿੱਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਦੂੱਜੇ ਵਾਲੇਟ 100 ਫ਼ੀਸਦੀ ਤੱਕ ਦਾ ਕੈਸ਼ਬੈਕ ਆਫਰ ਕਰ ਰਹੀਆਂ ਹਨ ਜਿਸ ਦਾ ਮਤਲੱਬ ਹੈ ਕਿ ਸਿਰਫ ਸੀਮਿਤ ਵਪਾਰੀਆਂ ਨੂੰ ਹੀ ਭੁਗਤਾਨੇ ਕਰਨ ''ਤੇ 100 ਫ਼ੀਸਦੀ ਕੈਸ਼ਬੈਕ ਮਿਲੇਗਾ । ਪਰ ਫ੍ਰੀਚਾਰਜ਼ ਰਾਹੀਂ ਭੁਗਤਾਨ ਕਰਨ ''ਤੇ ਗਾਹਕ ਕਈ ਕੈਟਾਗਰੀ ਜਿਹੇ ਫੂਡਪਾਂਡਾ, ਡੋਮਿਨੋਜ਼, ਸਵਿਗੀ, ਜੋਮੈਟੋ, ਹਲਦੀਰਾਮ, ਮੈਕਡੋਨਲਡਸ, ਕੈਫੇ ਕਾਫ਼ੀ ਡੇ, ਬਰਿਸਤਾ, ਬੁਕਮਾਇਸ਼ੋ, ਸਨੈਪਡੀਲ, ਕਰਾਸਵਰਡ, ਸ਼ਾਪਰਸ ਸਟਾਪ, ਪੈਂਟਾਲੂਨਸ ਅਤੇ ਰੈੱਡਬੱਸ ਸਹਿਤ ਕਈ ਹੋਰ ਮਰਚੈਂਟ ਨੂੰ ਭੁਗਤਾਨ ਕਰ ਕੇ 100 ਫ਼ੀਸਦੀ ਕੈਸ਼ਬੈਕ ਪਾ ਸਕਦੇ ਹਨ।
ਫ੍ਰੀਚਾਰਜ ਦੇ ਸੀ. ਈ. ਓ ਗੋਵਿੰਦ ਰਾਜਨ ਨੇ ਕਿਹਾ, ਛੁੱਟੀਆਂ ਸ਼ੁਰੂ ਹੋਣ ਵਾਲੀਆਂ ਹਨ ਅਤੇ ਅਸੀਂ ਹਫਤੇ ਦੇ ਅਖਿਰ ''ਚ ਵੀ ਕੁੱਝ ਹੋਰ ਕੈਸ਼ਲੈੱਸ ਫ੍ਰੀਚਾਰਜ ਆਫਰ ਪੇਸ਼ ਕਰਾਂਗੇ।