ਇਹ ਕੰਪਨੀ ਸਭ ਤੋਂ ਪਹਿਲਾਂ ਭਾਰਤ ''ਚ ਲਾਂਚ ਕਰੇਗੀ ਆਪਣਾ Invisible TV
Friday, Jun 02, 2017 - 04:17 PM (IST)
ਜਲੰਧਰ- ਜਪਾਨ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕਸ ਕੰਪਨੀ ਪੈਨਾਸੋਨਿਕ ਆਉਣ ਵਾਲੇ ਕੁਝ ਸਾਲਾਂ ''ਚ ਭਾਰਤ ''ਚ ਆਪਣੇ Invisible TV ਨੂੰ ਲਾਂਚ ਕਰ ਸਕਦੀ ਹੈ। ਖਬਰਾਂ ਮੁਤਾਬਕ ਪਿਛਲੇ ਕਈ ਮਹੀਨਿਆਂ ਤੋਂ ਇਨਵਿਜ਼ੀਬਲ ਟੀ.ਵੀ. ਨੂੰ ਲੈ ਕੇ ਲੋਕਾਂ ''ਚ ਕਾਫੀ ਉਤਸ਼ਾਹ ਬਣੀਆਂ ਹੋਇਆ ਹੈ।
ਪੈਨਾਸੋਨਿਕ ਦੇ ਪ੍ਰਧਾਨ ਅਤੇ ਮੁੱਖ ਕਾਰਜਾਕਰੀ ਅਧਿਕਾਰੀ ਨੇ ਕਿਹਾ ਹੈ ਕਿ ਇਨਵੀਜ਼ੀਬਲ ਟੀ.ਵੀ. ਬਾਰੇ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ। ਪਰ ਭਾਰਤ ਉਨ੍ਹਾਂ ਦੇਸ਼ਾਂ ''ਚੋਂ ਇਕ ਹੋਵੇਗਾ ਜਿਥੇ ਅਸੀਂ ਇਸ ਪ੍ਰੋਡਕਟ ਨੂੰ ਸਭ ਤੋਂ ਪਹਿਲਾਂ ਲਾਂਚ ਕਰਾਂਗੇ। ਅਜੇ ਇਸ ਟੀ.ਵੀ. ਨੂੰ ਲਾਂਚ ਹੋਣ ''ਚ ਘੱਟੋ-ਘੱਟ ਦੋ ਤੋਂ ਤਿੰਨ ਸਾਲ ਦਾ ਸਮਾਂ ਲੱਗੇਗਾ।
ਤੁਹਾਨੂੰ ਦੱਸ ਦਈਏ ਕਿ ਅਜੇ ਇਸ ਟੀ.ਵੀ. ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇਹ ਇਕ ਖਾਸ ਤਰ੍ਹਾਂ ਦਾ ਟੀ.ਵੀ. ਹੈ ਜੋ ਕਿ ਵਰਤੋਂ ਨਾਲ ਕੀਤੇ ਜਾਣ ਦੀ ਹਾਲਤ ''ਚ ਇਕ ਗਲਾਸ ਪੈਨਨ ''ਚ ਬਦਲ ਜਾਂਦਾ ਹੈ। ਇਸ ਲਈ ਜਦੋਂ ਤੁਸੀਂ ਇਸ ਗਲਾਸ ਪੈਨਲ ਨੂੰ ਦੇਖੋਗੇ ਤਾਂ ਤੁਸੀਂ ਪਛਾਣ ਨਹੀਂ ਸਕੋਗੇ ਕਿ ਇਹ ਟੀ.ਵੀ. ਹੈ। ਹਾਲਾਂਕਿ ਜਦੋਂ ਤੁਸੀਂ ਇਸ ਦੇ ਸਾਹਮਣੇ ਆਪਣੇ ਹੱਥ ਨੂੰ ਹਿਲਾਓਗੇ ਤਾਂ ਇਹ ਅਚਾਨਕ ਇਕ ਟੀ.ਵੀ. ''ਚ ਬਦਲ ਜਾਵੇਗਾ। ਇਸ ਟੀ.ਵੀ. ਨੂੰ ਸਭ ਤੋਂ ਪਹਿਲਾਂ ਪਿਛਲੇ ਸਾਲ ਸੀ.ਈ.ਐੱਸ. ''ਚ ਪੇਸ਼ ਕੀਤਾ ਗਿਆ ਸੀ। ਇਸ ਦਾ ਅਪਗ੍ਰੇਡ ਵਰਜ਼ਨ ਹਾਲਹੀ ''ਚ ਭਾਰਤ ਅਤੇ ਜਪਾਨ ''ਚ ਦਿਖਾਇਆ ਗਿਆ ਸੀ। ਪਹਿਲਾਂ ਵਾਲੇ ਵਰਜ਼ਨ ''ਚ ਐੱਲ.ਈ.ਡੀ. ਸਕਰੀਨ ਦੀ ਵਰਤੋਂ ਕੀਤਾ ਗਈ ਸੀ ਜਦਕਿ ਨਵੇਂ ਵਰਜ਼ਨ ''ਚ ਓ.ਐੱਲ.ਈ.ਡੀ. ਦੀ ਵਰਤੋਂ ਕੀਤੀ ਗਈ ਹੈ।
