Panasonic ਨੇ ਬਣਾਈ 25 ਡਿਗਰੀ ਤੱਕ ਮੁੜ ਜਾਣ ਵਾਲੀ ਫਲੈਕਸੀਬਲ ਬੈਟਰੀ !

Friday, Sep 30, 2016 - 02:26 PM (IST)

 Panasonic ਨੇ ਬਣਾਈ 25 ਡਿਗਰੀ ਤੱਕ ਮੁੜ ਜਾਣ ਵਾਲੀ ਫਲੈਕਸੀਬਲ ਬੈਟਰੀ !

ਜਲੰਧਰ : ਕਈ ਸਾਲਾਂ ਤੋਂ ਅਸੀਂ ਅਜਿਹੇ ਕਾਂਸੈਪਟ ਸਮਾਰਟਫੋਨ ਦੇਖ ਰਹੇ ਹਾਂ ਜੋ ਫਲੈਕਸੀਬਲ ਹੋਣ ਦੇ ਨਾਲ ਨਾਲ ਬੈਂਡ ਵੀ ਹੋ ਸਕਨਗੇ। ਇਸ ਕਾਂਸੈਪਟ ਨੂੰ ਕਦੋਂ ਤੱਕ ਅਸਲੀਅਤ ਦਾ ਰੂਪ ਮਿਲੇਗਾ ਇਹ ਤਾਂ ਨਹੀਂ ਪਤਾ ਪਰ ਫਲੈਕਸੀਬਲ ਬੈਟਰੀ ਦਾ ਕਾਂਸੈਪਟ ਸੱਚ ਹੁੰਦਾ ਜਾਪ ਰਿਹਾ ਹੈ। ਜਪਾਨੀ ਕੰਪਨੀ ਪੈਨਾਸੋਨਿਕ ਨੇ ਫਲੈਕਸੀਬਲ ਲੀਥੀਅਮ ਆਓਨ ਬੈਟਰੀ ਦਾ ਨਿਰਮਾਣ ਕੀਤਾ ਹੈ। ਕੰਪਨੀ ਨੇ ਇਕ ਸਟੇਟਮੈਂਟ ''ਚ ਦੱਸਿਆ ਇਕ ਬੈਟਰੀ ਨੂੰ ਅਜੇ ਵੇਅਰੇਬਲ ਡਿਵਾਈਸਿਜ਼ ਜਿਵੇਂ ਸਮਾਰਟਵਾਚ ਆਦਿ ਲਈ ਤਿਆਰ ਕੀਤਾ ਗਿਆ ਹੈ ਤੇ ਇਨ੍ਹਾਂ ਨੂੰ ਯੂਜ਼ ਕੀਤਾ ਜਾ ਸਕਦਾ ਹੈ। ਜਲਦ ਹੀ ਪੈਨਾਸੋਨਿਕ ਵੱਡੀਆਂ ਫਲੈਕਸੀਬਲ ਬੈਟਰੀਜ਼ ਦਾ ਨਿਰਮਾਣ ਕਰੇਗੀ ਜਿਨ੍ਹਾਂ ਨੂੰ ਸਮਾਰਟਫੋਨ ''ਚ ਵਰਤਿਆ ਜਾ ਸਕੇਗਾ।

 

ਇਸ ਬੈਟਰੀ ਨੂੰ 25ਮਿਲੀ ਮੀਟਰ ਤੱਕ ਲਗਾਤਾਰ ਬੈਂਡ ਕੀਤਾ ਜਾ ਸਕਦਾ ਹੈ ਤੇ ਇਸ ਬੈਟਰੀ ਨੂੰ 25 ਡਿਰਗੀ ਐਂਗਲ ਤੱਕ ਮੋੜਿਆ ਜਾ ਸਕਦਾ ਹੈ। ਇਹ ਇਕ ਕਾਂਸੈਪਟ ਦੀ ਸ਼ੁਰੂਆਤ ਹੋਣ ਕਰਕੇ ਤੁਸੀਂ ਇਨ੍ਹਾਂ ਬੈਟਰੀਜ਼ ਤੋਂ ਜ਼ਿਆਦਾ ਕੰਮ ਨਹੀਂ ਲੈ ਸਕਦੇ, ਕਿਉਂਕਿ ਤਿਆਰ ਕੀਤੀਆਂ ਗਈਆਂ ਬੈਟਰੀਜ਼ 17.5 mah ਤੋਂ 60 mah ਤੱਕ ਚਾਰਜ ਕਰਦੀਆਂ ਹਨ।


Related News