ਪੈਨਾਸੋਨਿਕ ਵੱਲੋਂ ਕੈਮਰੇ ਦੀ ਦੁਨੀਆਂ ''ਚ 20 ਮੈਗਾਪਿਕਸਲ ਸੈਂਸਰ ਦੀ ਨਵੀਂ ਪੇਸ਼ਕਸ਼

Thursday, Jan 21, 2016 - 05:44 PM (IST)

ਪੈਨਾਸੋਨਿਕ ਵੱਲੋਂ ਕੈਮਰੇ ਦੀ ਦੁਨੀਆਂ ''ਚ 20 ਮੈਗਾਪਿਕਸਲ ਸੈਂਸਰ ਦੀ ਨਵੀਂ ਪੇਸ਼ਕਸ਼

ਜਲੰਧਰ- ਪੈਨਾਸੋਨਿਕ ਨੇ  Lumix DMC-CM1 ਕੈਮਰਾ ਸਮਾਰਟਫੋਨ ਦੇ ਕੈਮਰਾ-ਓਨਲੀ ਵਰਜਨ '' Lumix DM3 CM10'' ਨੂੰ ਲਾਂਚ ਕੀਤਾ ਹੈ ।  ਇਹ ਕੈਮਰਾ 25 ਫਰਵਰੀ ਤੋਂ ਜਾਪਾਨ ''ਚ JPY 100,000 ( 58,500) ਰੁਪਏ ਦੀ ਕੀਮਤ ਨਾਲ ਸੇਲ ਲਈ ਉਪੱਲਬਧ ਹੋਵੇਗਾ । 

2014 ''ਚ ਲਾਂਚ ਹੋਣ ਵਾਲੇ ਇਸ ਦੇ ਟੈਲੀਫੋਨੀ ਵਰਜਨ ਦੀਆਂ ਸਾਰੀਆਂ ਖੂਬੀਆਂ ਪੈਨਾਸੋਨਿਕ Lumix DMC - CM10 ਕੈਮਰੇ ''ਚ ਮੌਜੂਦ ਹਨ । 135 . 4x68 . 0x21 . 1mm ਸਾਈਜ਼ ਵਾਲੇ ਇਸ ਕੈਮਰੇ ਦਾ ਭਾਰ 204 ਗ੍ਰਾਮ ਹੈ ਅਤੇ ਇਸ ਵਿਚ 20 ਮੈਗਾਪਿਕਸਲ ਸੈਂਸਰ ਦੇ ਨਾਲ 10mm  ( 28mm-equivalent )  f / 2.8 Leica DC Elmarit ਲੈਂਜ਼ ਲਗਾਇਆ ਗਿਆ ਹੈ ।

ਇਸ ਤੋਂ ਇਲਾਵਾ ਇਸ ''ਚ ਮਕੈਨਿਕਲ ਸ਼ਟਰ ਅਤੇ ਮੈਨੁਅਲ ਕੰਟਰੋਲ ਰਿੰਗ ਵੀ ਦਿੱਤੀ ਗਈ ਹੈ ਜਿਸ ਨਾਲ ISO ਲੈਵਲ ਅਤੇ ਹੋਰ ਫੰਕਸ਼ਨਜ਼ ਨੂੰ ਅਨੁਕੂਲ ਕੀਤਾ ਜਾ ਸਕਦਾ ਹੈ । ਆਟੋਫੋਕਸ ਲਾਕ, ਆਟੋਫੋਕਸ ਟਰੈਕਿੰਗ , ਮੈਨੁਅਲ ਫੋਕਸ ਫਰੇਮ ਰਿਮੂਵਿੰਗ, ਮੈਨੁਅਲ ਫੋਕਸ ਅਸਿਸਟ ਅਤੇ ਹੋਰ ਵੀ ਕਈ ਫੀਚਰਸ ਸ਼ਾਮਿਲ ਹਨ ਇਸ ਦਾ 20 ਮੈਗਾਪਿਕਸਲ ਸੈਂਸਰ 1 - inch MOS ਦੀ ਤਰ੍ਹਾਂ ਹੈ । ਕੈਮਰੇ ''ਚ ਵੀਨਸ ਇੰਜਨ ਲਗਾਇਆ ਗਿਆ ਹੈ ਜੋ ਆਮ ਤੌਰ ''ਤੇ ਕੰਪਨੀ ਦੇ ਲਿਊਮਿਕਸ ਕੈਮਰੇ ''ਚ ਦੇਖੀ ਜਾਂਦੀ ਹੈ । 
ਕੈਮਰੇ ''ਚ ਮੌਜੂਦ ਵਾਈਟ ਬੈਲੇਂਸ ਆਪਸ਼ਨਜ਼ ''ਚ auto , sunny, cloudy, shade, incandescent ਅਤੇ ਹੋਰ ਵੀ ਕਈ ਆਪਸ਼ਨਜ਼ ਸ਼ਾਮਿਲ ਹਨ ।

Lumix DMC - CM10 ''ਚ 4K ਵੀਡੀਓ ਰਿਕਾਰਡਿੰਗ ਆਪਸ਼ਨ ਵੀ ਮੌਜੂਦ ਹੈ । ਇਹ ਫੀਚਰ iPhone 6s Plus ,  Samsung Galaxy S6 series ,  Sony Xperia Z5 , ਅਤੇ ਹੋਰ ਹਾਈ-ਐਂਡ ਫੋਨਜ਼ ''ਚ ਵੀ ਮੌਜੂਦ ਹਨ । Lumix DMC - CM1 ਕੈਮਰਾ ਐਂਡ੍ਰਾਇਡ 5.0 ਲਾਲੀਪਾਪ ''ਤੇ ਚੱਲਦਾ ਹੈ । ਇਸ ''ਚ 2.378 ਰੁਪਏ ਵਾਡ-ਕੋਰ ਕਵਾਲਕਾਮ ਸਨੈਪਡਰੈਗਨ 801 ਪ੍ਰੋਸੈਸਰ ਅਤੇ 2GB ਦਾ ਰੈਮ ਲਗਾਇਆ ਗਿਆ ਹੈ । ਇਸ ''ਚ 4.7 ਇੰਚ ਦਾ ਫੁਲ HD  ( 1080x1920 ਪਿਕਸਲ ) ਡਿਸਪਲੇ ਹੈ । ਕੁਨੈਕਟੀਵਿਟੀ ਲਈ ਪੈਨਾਸੋਨਿਕ Lumix DMC - CM10 ''ਚ 4G LTE ਨੈੱਟਵਰਕ ਦੇ ਨਾਲ GPS , Wi - Fi , a/b/g/n/ac , Micro - USB 2.0  ਅਤੇ Bluetooth 4.0 ਮੌਜੂਦ ਹਨ ।

ਇਹ 16GB  ਦੇ ਇੰਟਰਨਲ ਸਟੋਰੇਜ  ਦੇ ਨਾਲ ਉਪਲੱਬਧ ਹੈ ਅਤੇ ਇਸ ਨੂੰ ਮਾਇਕਰੋ SD ਕਾਰਡ  ਦੇ ਦੁਆਰਾ 128GB ਤੱਕ ਵਧਾਇਆ ਜਾ ਸਕਦਾ ਹੈ । 2600mAh Li-ion ਬੈਟਰੀ ਵਾਲਾ ਇਹ ਕੈਮਰਾ ਕਵਾਲਕਾਮ ਕੁਇਕ ਚਾਰਜ 2.0 ਨਾਲ ਲੈਸ ਹੈ ।

 


Related News