ਪੈਨਾਸੋਨਿਕ ਨੇ ਲਾਂਚ ਕੀਤੇ ਨਵੇਂ Speakers
Saturday, Dec 19, 2015 - 09:45 PM (IST)

ਜਲੰਧਰ— ਪੈਨਾਸੋਨਿਕ ਨੇ ਭਾਰਤੀ ਬਾਜ਼ਾਰ ''ਚ ਮਲਟੀ ਚੈਨਲ ਸਪੀਕਰਾਂ SC-HT40GW-K ਅਤੇ SC-HT20GW-K ਨੂੰ ਲਾਂਚ ਕੀਤਾ ਹੈ। ਇਨ੍ਹਾਂ ਦੀ ਕੀਮਤ 7,599 ਤੇ 5,990 ਰੁਪਏ ਹੈ। ਨਵਾਂ ਪੈਨਾਸੋਨਿਕ SC-HT20GW-K 4.1 ਚੈਨਲ ਸਪੀਕਰ ਸਿਸਟਮ ਹੈ ਜੋ 80WRMS ਦੀ ਪਾਵਰ ਦੇ ਨਾਲ ਆਉਂਦਾ ਹੈ। ਕੰਧ ''ਤੇ ਲੱਗਣ ਵਾਲੇ ਡਿਜ਼ਾਈਨ ਦੇ ਨਾਲ ਹੀ ਇਨ੍ਹਾਂ ''ਚ ਬਲੂਟੂਥ ਕਨੈਕਟੀਵਿਟੀ ਸਪੋਰਟ ਦਿੱਤਾ ਗਿਆ ਹੈ। ਦੂਜੇ ਪਾਸੇ SC-HT20GW 2.1 ਚੈਨਲ ਸਪੀਕਰਜ਼ 60WRMS ਪਾਵਰ ਦੇ ਨਾਲ ਆਉਂਦੇ ਹਨ। ਦੋਵੇਂ ਸਪੀਕਰ ਮਾਡਲ ਹੈਂਡਕ੍ਰਾਫਟੇਡ ਵੁਡਨ ਕੈਬਿਨੇਟ ਨਾਲ ਆਉਂਦੇ ਹਨ ਜੋ ਬਾਸ ਨੂੰ ਵਧਾਉਂਦੇ ਹਨ।