ਪੈਨਾਸੋਨਿਕ ਨੇ ਲਾਂਚ ਕੀਤੀ ਪਾਰਦਰਸ਼ੀ OLED ਡਿਸਪਲੇਅ, ਵੇਖ ਸਕੋਗੇ ਟੀ.ਵੀ. ਦੇ ਆਰ-ਪਾਰ।

11/24/2020 1:17:17 PM

ਗੈਜੇਟ ਡੈਸਕ– ਪੈਨਾਸੋਨਿਕ ਨੇ ਹਾਲ ਹੀ ’ਚ ਆਪਣੀ ਪਹਿਲੀ ਪਾਰਦਰਸ਼ੀ ਓ.ਐੱਲ.ਈ.ਡੀ. ਡਿਸਪਲੇਅ ਲਾਂਚ ਕੀਤੀ ਹੈ ਜਿਸ ਨੂੰ ਕੰਪਨੀ ਨੇ ਸਭ ਤੋਂ ਪਹਿਲਾਂ CIIE 2019 ’ਚ ਪੇਸ਼ ਕੀਤਾ ਸੀ। ਕੰਪਨੀ ਦੀ ਡਿਸਪਲੇਅ ਰੇਂਜ ’ਚ TP-55ZT110 ਅਤੇ TP-55ZT100 ਸ਼ਾਮਲ ਹਨ। ਇਸ ਪਾਰਦਰਸ਼ੀ ਓ.ਐੱਲ.ਈ.ਡੀ. ਡਿਸਪਲੇਅ ਨੂੰ ਐੱਲ.ਜੀ. ਵਲੋਂ ਤਿਆਰ ਕੀਤਾ ਗਿਆ ਹੈ। ਦੋਵੇਂ ਡਿਸਪਲੇਅ ਇਸ ਤਰ੍ਹਾਂ ਤਿਆਰ ਕੀਤੀਆਂ ਗਈਆਂ ਹਨ ਕਿ ਇਨ੍ਹਾਂ ਦੇ ਆਰ-ਪਾਰ ਵੇਖਿਆ ਜਾ ਸਕੇ। ਇਹ ਆਫ ਹੋਣ ’ਤੇ ਕਿਸੇ ਸ਼ੀਸ਼ੇ ਦੀ ਤਰ੍ਹਾਂ ਨਜ਼ਰ ਆਉਂਦੀਆਂ ਹਨ। 

ਦੋਵੇਂ ਹੀ ਡਿਸਪਲੇਅ 55 ਇੰਚ ਦੇ ਓ.ਐੱਲ.ਈ.ਡੀ. ਪੈਨਲ ਹਨ, ਜਿਨ੍ਹਾਂ ਦਾ ਰੈਜ਼ੋਲਿਊਸ਼ਨ 1920x1080 ਪਿਕਸਲ ਹੈ ਅਤੇ ਭਾਰ ਸਿਰਫ 1.75 ਕਿਲੋਗ੍ਰਾਮ ਹੈ। ਦੋਵਾਂ ’ਚ ਇਕ ਵੱਡਾ ਫਰਕ ਡਿਮਿੰਗ ਯੂਨਿਟ ਦਾ ਹੈ। ਐੱਲ.ਜੀ. ਡਿਸਪਲੇਅ ਵਲੋਂ ਡਿਸਪਲੇਅ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਦਾ ਆਪਰੇਟਿੰਗ ਤਾਪਮਾਨ 0 ਤੋਂ 40 ਡਿਗਰੀ ਸੈਲਸੀਅਸ ਹੈ। TP-55ZT110 ਦੇ ਬੈਕ ਪੈਨਲ ’ਚ ਇਕ ਡਿਮਿੰਗ ਯੂਨਿਟ ਵੀ ਦਿੱਤਾ ਗਿਆ ਹੈ, ਇਸ ਨੂੰ ਖ਼ਾਸਤੌਰ ’ਤੇ ਪੈਨਾਸੋਨਿਕ ਨੇ ਤਿਆਰ ਕੀਤਾ ਹੈ ਅਤੇ ਇਹ ਡਿਸਪਲੇਅ ਨੂੰ ‘ਬਲੈਕ ਮੋਡ’ ’ਚ ਲੈ ਜਾਂਦਾ ਹੈ। 

ਇੰਝ ਕੰਮ ਕਰੇਗਾ ਡਿਮਿੰਗ ਯੂਨਿਟ
ਡਿਮਿੰਗ ਯੂਨਿਟ ਦੀ ਮਦਦ ਨਾਲ ਟੀਵੀ ਦੀ ਪਾਰਦਰਸ਼ਤਾ ਨੂੰ ਘੱਟ ਕੀਤਾ ਜਾ ਸਕੇਗਾ, ਜਿਸ ਨਾਲ ਇਮੇਜ ਕੁਆਲਿਟੀ ਬਿਹਤਰ ਹੋ ਜਾਵੇਗੀ। ਡਿਮਿੰਗ ਯੂਨਿਟ ਦੀ ਮਦਦ ਨਾਲ ਕੰਟ੍ਰਾਸਟ ਵਧਾਇਆ ਜਾ ਸਕੇਗਾ ਜੋ ਪਿਕਚਰ ਕੁਆਲਿਟੀ ਅਤੇ ਰੰਗ ਬਿਹਤਰ ਵਿਖਾਉਣ ’ਚ ਮਦਦ ਕਰੇਗਾ। ਆਸਾਨ ਭਾਸ਼ਾ ’ਚ ਸਮਝੀਏ ਤਾਂ TP-55ZT110 ਨੂੰ ਰੈਗੁਲਰ ਡਿਸਪਲੇਅ ਅਤੇ ਪਾਰਦਰਸ਼ੀ ਡਿਸਪਲੇਅ ਦੋਵਾਂ ਤਰ੍ਹਾਂ ਇਸਤੇਮਾਲ ਕੀਤਾ ਜਾ ਸਕੇਗਾ। ITHome ਰਿਪੋਰਟ ਦੀ ਮੰਨੀਏ ਤਾਂ ਦੋਵਾਂ ਮਾਡਲਾਂ ਦੀ ਸੇਲ ਏਸ਼ੀਆ-ਪੈਸੀਫਿਕ ਅਤੇ ਜਾਪਾਨੀਜ਼ ਬਾਜ਼ਾਰ ’ਚ ਦਸੰਬਰ 2020 ’ਚ ਸ਼ੁਰੂ ਹੋ ਜਾਵੇਗੀ। 


Rakesh

Content Editor

Related News