Panasonic Eluga Ray 810 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

Saturday, Nov 16, 2019 - 10:45 AM (IST)

Panasonic Eluga Ray 810 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ– ਜਪਾਨ ਦੀ ਇਲੈਕਟ੍ਰੋਨਿਕ ਕੰਪਨੀ ਪੈਨਾਸੋਨਿਕ ਨੇ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ ਸਮਾਰਟਫੋਨ Panasonic Eluga Ray 810 ਲਾਂਚ ਕਰ ਦਿੱਤਾ ਹੈ। ਇਹ ਡਿਵਾਈਸ ਕੰਪਨੀ ਦੇ Eluga Ray 800 ਸਮਾਰਟਫੋਨ ਦਾ ਸਕਸੈਸਰ ਹੈ। ਇਸ ਸਮਾਰਟਫੋਨ ਨੂੰ ਬਜਟ ਸੈਗਮੈਂਟ ’ਚ ਲਾਂਚ ਕੀਤਾ ਗਿਆ ਹੈ ਅਤੇ ਇਸ ਦੀ ਸੇਲ ਈ-ਕਾਮਰਸ ਸਾਈਟ ਫਲਿਪਕਾਰਟ ’ਤੇ ਹੋ ਰਹੀ ਹੈ। ਅਜਿਹੇ ’ਚ ਸ਼ਾਓਮੀ, ਰਿਅਲਮੀ ਅਤੇ ਬਾਕੀ ਬ੍ਰਾਂਡਸ ਦੇ ਬਜਟ ਡਿਵਾਈਸਿਜ਼ ਨਾਲ ਇਸ ਸਮਾਰਟਫੋਨ ਦਾ ਮੁਕਾਬਲਾ ਹੋਵੇਗਾ। 

ਕੀਮਤ
ਪੈਨਾਸੋਨਿਕ ਦਾ ਇਹ ਫੋਨ ਫਲਿਪਕਾਰਟ ’ਤੇ 7,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਹਾਲਾਂਕਿ, ਈ-ਕਾਮਰਸ ਸਾਈਟ ਦੀ ਲਿਸਟਿੰਗ ’ਚ Panasonic Eluga Ray 810 ਦੀ ਓਰਿਜਨਲ ਕੀਮਤ 16,999 ਰੁਪਏ ਦਿਸ ਰਹੀ ਹੈ। ਗਾਹਕ ਇਸ ਸਮਾਰਟਫੋਨ ਨੂੰ ਦੋ ਕਲਰ ਵੇਰੀਐਂਟਸ ਸਟੈਰੀ ਬਲੈਕ ਅਤੇ ਟਰਕਿਸ਼ ਬਲਿਊ ’ਚ ਖਰੀਦ ਸਕਦੇ ਹੋ। 

ਫੀਚਰਜ਼
ਪੈਨਾਸੋਨਿਕ ਦਾ ਇਹ ਫੋਨ 6.19 ਇੰਚ ਦੇ ਆਈ.ਪੀ.ਐੱਸ. ਪੈਨਲ ਦੇ ਨਾਲ ਆਉਂਦਾ ਹੈ, ਜਿਸ ਵਿਚ ਐੱਚ.ਡੀ. ਪਲੱਸ (720x1500 ਪਿਕਸਲ) ਰੈਜ਼ੋਲਿਊਸ਼ਨ ਦਿੱਤਾ ਗਿਆ ਹੈ। ਫੋਨ ਦੀ ਡਿਸਪਲੇਅ ’ਤੇ ਨੌਚ ਦਿੱਤਾ ਗਿਆ ਹੈ ਅਤੇ ਇਹ ਮੀਡੀਆਟੈੱਕ ਹੇਲੀਓ ਪੀ22 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਡਿਵਾਈਸ ’ਚ 4 ਜੀ.ਬੀ. ਰੈਮ+64 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ’ਚ 128 ਜੀ.ਬੀ. ਤੱਕ ਦਾ ਮਾਈਕ੍ਰੋ-ਐੱਸ.ਡੀ. ਕਾਰਡ ਸਪੋਰਟ ਵੀ ਗਾਹਕਾਂ ਨੂੰ ਮਿਲਦਾ ਹੈ। ਪੈਨਾਸੋਨਿਕ ਦਾ ਇਹ ਡਿਵਾਈਸ 4,000mAh ਦੀ ਬੈਟਰੀ ਦੇ ਨਾਲ ਲਾਂਚ ਕੀਤਾ ਗਿਆ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਰੀਅਰ ’ਤੇ 16 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਵਾਲਾ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਪ੍ਰਾਈਮਰੀ ਸੈਂਸਰ ਤੋਂ ਇਲਾਵਾ 2 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਡੈਪਥ ਮੈਪਿੰਗ ਲਈ ਦਿੱਤਾ ਗਿਆ ਹੈ। ਨਾਲ ਹੀ ਸੈਲਫੀ ਲਈ ਵੀ ਡਿਵਾਈਸ ’ਚ 16 ਮੈਗਾਪਿਕਸਲ ਦਾ ਹੀ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ ਐਂਡਰਾਇਡ ਪਾਈ ਓ.ਐੱਸ. ਦੇ ਨਾਲ ਆਉਂਦਾ ਹੈ ਅਤੇ ਇਸ ਵਿਚ ਵੀ ਬਾਕੀ ਪੈਨਾਸੋਨਿਕ ਡਿਵਾਈਸਿਜ਼ ਦੀ ਤਰ੍ਹਾਂ ARBO ਹਬ ਸਮਾਰਟ ਅਸਿਸਟਿਵ ਫੀਚਰ ਯੂਜ਼ਰਜ਼ ਨੂੰ ਮਿਲਦਾ ਹੈ। ਡਿਵਾਈਸ ਦੇ ਰੀਅਰ ਪੈਨਲ ’ਤੇ ਸਕਿਓਰਿਟੀ ਲਈ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। 


Related News