ਦਮਦਾਰ ਬੈਟਰੀ ਬੈਕਅਪ ਨਾਲ ਲਾਂਚ ਹੋਇਆ ਪੈਨਾਸੋਨਿਕ Eluga 12
Friday, May 27, 2016 - 10:48 AM (IST)
ਜਲੰਧਰ: ਜਾਪਾਨ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕਸ ਕੰਪਨੀ ਪੈਨਾਸੋਨਿਕ ਨੇ ਆਪਣਾ ਨਵਾਂ ਸਮਾਰਟਫੋਨ ਐਲੁਗਾ 12 ਪੇਸ਼ ਕੀਤਾ ਜਿਸ ਦੀ ਕੀਮਤ 9,490 ਰੁਪਏ ਹੈ। ਕੰਪਨੀ ਦੇ ਬਿਆਨ ਅਨੁਸਾਰ ਡੁਅਲ ਸਿਮ ਸਹੂਲਤ ਵਾਲਾ ਐਲੁਗਾ 12 ''ਚ ਪੰਜ ਇੰਚ ਜੀ ਸਕ੍ਰੀਨ ਹੈ ਅਤੇ ਇਸ ''ਚ 3gb ਰੈਮ ਅਤੇ 16gb ਮੈਮੋਰੀ ਹੈ।
ਪੈਨਾਸੋਨਿਕ ਐਲੁਗਾ 12 ''ਚ ਐੱਲ. ਈ. ਡੀ ਫਲੈਸ਼ ਨਾਲ 8MP ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦਾ ਫ੍ਰੰਟ ਕੈਮਰਾ 5 MP ਦਾ ਹੈ। ਹੈਂਡਸੈੱਟ ਦਾ ਡਾਇਮੇਂਸ਼ਨ 143.8x 72x8.9 ਮਿਲੀਮੀਟਰ ਅਤੇ ਭਾਰ 167.5 ਗਰਾਮ ਹੈ । ਪਾਵਰ ਦੇਣ ਲਈ 4000 MAh ਦੀ ਬੈਟਰੀ ਮੌਜੂਦ ਹੈ। ਇਸ ਹੈਂਡਸੈੱਟ ''ਚ 3.5 mm ਆਡੀਓ ਜੈਕ, ਐੱਫ, ਐੱਮ ਰੇਡੀਓ, 4G ਐੱਲ. ਟੀ ਈ /3G ਐੱਚ. ਐੱਸ. ਪੀ. ਏ+, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.0 ਅਤੇ ਜੀ. ਪੀ. ਐੱਸ ਕੁਨੈੱਕਟੀਵਿਟੀ ਫੀਚਰ ਮੌਜੂਦ ਹੈ। ਇਸ ਹੈਂਡਸੈੱਟ ਦੇ ਇਛੁੱਕ ਗਾਹਕਾਂ ਨੂੰ ਹੈਂਡਸੈੱਟ ਦੇ ਨਾਲ 399 ਰੁਪਏ ਦਾ ਇਕ ਸਕ੍ਰੀਨ ਗਾਰਡ ਫ੍ਰੀ ਮਿਲੇਗਾ।
