ਵਨਪਲਸ 3 ਯੂਜ਼ਰਸ ਲਈ ਆਇਆ ਨਵਾਂ ਅਪਡੇਟ
Sunday, Nov 20, 2016 - 05:07 PM (IST)
ਜਲੰਧਰ : ਵਨਪਲਸ ਨੇ ਆਪਣੇ ਸਮਾਰਟਫੋਨਸ ਲਈ ਬੀਟਾ ਆਕਸੀਜਨ ਓ. ਐੱਸ.3.5.6 ਵਰਜਨ ਨੂੰ ਪੇਸ਼ ਕੀਤਾ ਹੈ ਜੋ ਵਨਪਲਸ 3 ਫੋਨਸ ਲਈ ਹੈ। ਇਸ ਨਵੇਂ ਅਪਡੇਟ ''ਚ ਬਹੁਤ ਸਾਰੇ ਬਦਲਾਵ ਕੀਤੇ ਗਏ ਹਨ ਜਿਸ ''ਚ ਨਵੰਬਰ ਮਹੀਨੇ ਦੇ ਐਂਡ੍ਰਾਇਡ ਸਕਿਓਰਿਟੀ ਪੈਚ ਨੂੰ ਅਪਡੇਟ ਕੀਤਾ ਗਿਆ ਹੈ।
ਬਦਲਾਵ ਦੀ ਗੱਲ ਕਰੀਏ ਤਾਂ ਇਸ ''ਚ ਨਵੇਂ ਆਡੀਓ ਟਿਊਨਰ, ਲਾਕ ਯੂ. ਆਈ ਨੂੰ ਰੀਡਿਜ਼ਾਇੰਡ ਕੀਤਾ ਗਿਆ ਹੈ। ਇਸ ਅਪਡੇਟ ਦਾ ਸਾਇਜ਼ 1.5 ਜੀ. ਬੀ. ਦਾ ਹੈ ਜਿਸ ''ਚ ਬਹੁਤ ਸੀ ਸਮੱਸਿਆਵਾਂ ਨੂੰ ਦੂਰ ਕੀਤਾ ਗਿਆ ਹੈ ਅਤੇ ਸਿਸਟਮ ਸਟੈਬੀਲਿਟੀ ''ਚ ਵੀ ਸੁਧਾਰ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਕੁੱਝ ਮੁੱਖ ਬੱਗ ਨੂੰ ਵੀ ਫਿਕਸ ਕੀਤਾ ਗਿਆ ਹੈ।
