ਸਾਵਧਾਨ! ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ, ਇਕ SMS ਖਾਲ੍ਹੀ ਕਰ ਦੇਵੇਗਾ ਤੁਹਾਡਾ ਬੈਂਕ ਖਾਤਾ
Thursday, Jun 10, 2021 - 04:06 PM (IST)
ਨਵੀਂ ਦਿੱਲੀ– ਟੈਕਨਾਲੋਜੀ ’ਚ ਵਾਧਾ ਹੋਇਆ ਤਾਂ ਲੋਕਾਂ ਦੇ ਭੁਗਤਾਨ ਕਰਨ ਦਾ ਤਰੀਕਾ ਵੀ ਬਦਲ ਗਿਆ, ਖ਼ਾਸਤੌਰ ’ਤੇ ਦੇਸ਼ ’ਚ ਨੋਟਬੰਦੀ ਤੋਂ ਬਾਅਦ ਹੀ ਡਿਜੀਟਲ ਪੇਮੈਂਟ ਵਧਦੀ ਜਾ ਰਹੀ ਹੈ ਅਤੇ ਹੁਣ ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ ਤਾਂ ਇਸ ਨੂੰ ਇਸਤੇਮਾਲ ਕਰਨ ਵਾਲੇ ਯੂਜ਼ਰਸ ’ਚ ਵੀ ਵਾਧਾ ਹੋ ਰਿਹਾ ਹੈ। ਡਿਜੀਟਲ ਪੇਮੈਂਟ ’ਚ ਵਾਧਾ ਹੋਣ ਦੇ ਨਾਲ-ਨਾਲ ਆਨਲਾਈਨ ਧੋਖਾਧੜੀ ਦੀ ਇਕ ਨਵੀਂ ਪਰੇਸ਼ਾਨੀ ਸਾਹਮਣੇ ਆ ਰਹੀ ਹੈ।
ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ
ਬੀਤੇ ਸਾਲ ਆਈ ਕੋਵਿਡ-19 ਮਹਾਮਾਰੀ ਤੋਂ ਬਾਅਦ ਬਹੁਤ ਸਾਰੇ ਲੋਕ ਜਾਅਲਸਾਜ਼ੀ ’ਚ ਫਸੇ ਹਨ। ਹਾਲ ਹੀ ’ਚ ਏਅਰਟੈੱਲ ਸੀ.ਈ.ਓ. ਗੋਪਾਲ ਵਿੱਤਲ ਨੇ ਟੈਲੀਕਾਮ ਆਪਰੇਟਰਾਂ ਨੂੰ ਸਾਈਬਰ ਅਪਰਾਧ ਤੋਂ ਬਚਣ ਲਈ ਸਾਵਧਾਨ ਕੀਤਾ ਸੀ। ਅੱਜ ਦੇ ਸਮੇਂ ’ਚ ਆਨਲਾਈਨ ਹੈਕਿੰਗ ’ਚ ਕਾਫੀ ਵਾਧਾ ਹੋ ਗਿਆ ਹੈ, ਜਿਸ ਨੂੰ ਵੇਖਦੇ ਹੋਏ ਓ.ਟੀ.ਪੀ. ਸਕੈਮ ਤੋਂ ਬਚੇ ਰਹਿਣਾ ਚਾਹੀਦਾ ਹੈ। ਉਥੇ ਹੀ ਬਹੁਤ ਸਾਰੇ ਸਕਿਓਰਿਟੀ ਮਾਹਿਰਾਂ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਕਈ ਫਰਜ਼ੀ ਐਪਸ ਰਾਹੀਂ ਯੂਜ਼ਰਸ ਦਾ ਡਾਟਾ ਲੀਕ ਹੋ ਰਿਹਾ ਹੈ।
ਇਹ ਵੀ ਪੜ੍ਹੋ– ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਦੇ ਫੇਫੜਿਆਂ ਅਤੇ ਪੇਟ ਤਕ ਪੁੱਜਾ ਬਲੈਕ ਫੰਗਸ
ਯੂਜ਼ਰਸ ਨੂੰ ਕੇ.ਵਾਈ.ਸੀ. ਵੈਰੀਫਿਕੇਸ਼ਨ ਨਾਲ ਸੰਬੰਧਿਤ ਕਈ ਮੈਸੇਜ ਆ ਰਹੇ ਹਨ, ਜਿਨ੍ਹਾਂ ’ਚ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਕੇ.ਵਾਈ.ਸੀ. ਪੂਰੀ ਨਹੀਂ ਕੀਤੀ ਤਾਂ ਉਨ੍ਹਾਂ ਨੂੰ ਨੰਬਰ 24 ਘੰਟਿਆਂ ਬਾਅਦ ਬੰਦ ਕਰ ਦਿੱਤਾ ਜਾਵੇਗਾ। ਦੇਸ਼ ’ਚ ਵੋਡਾਫੋਨ-ਆਈਡੀਆ, ਏਅਰਟੈੱਲ ਅਤੇ ਰਿਲਾਇੰਸ ਜੀਓ ਗਾਹਕਾਂ ਨੂੰ ਜ਼ਿਆਦਾਤਰ ਅਜਿਹੇ ਐੱਸ.ਐੱਮ.ਐੱਸ. ਆ ਰਹੇ ਹਨ। ਯੂਜ਼ਰਸ ਨੂੰ ਅਜਿਹੇ ਵੀ ਕਈ ਮੈਸੇਜ ਆ ਰਹੇ ਹਨ, ਜਿਨ੍ਹਾਂ ’ਚ ਇਹ ਕਿਹਾ ਜਾ ਰਿਹਾ ਹੈ ਕਿ ਯੂਜ਼ਰਸ ਨੂੰ ਕਸਟਮਰ ਕੇਅਰ ਨੂੰ ਕਾਲ ਕਾਲ ਕਰਨੀ ਚਾਹੀਦੀ ਹੈ। ਬਹੁਤ ਸਾਰੇ ਯੂਜ਼ਰਸ ਨੇ ਇਸੇ ਜਾਅਲਸਾਜ਼ੀ ਨੂੰ ਟਵਿੱਟਰ ’ਤੇ ਉਜਾਗਰ ਵੀ ਕੀਤਾ ਹੈ।
ਧੋਖਾਧੜੀ ਤੋਂ ਇੰਝ ਬਚੋ
ਜੇਕਰ ਤੁਸੀ ਧੋਖਾਧੜੀ ਦੀ ਪਛਾਣ ਕਰਨੀ ਹੈ ਤਾਂ ਉਸ ਲਈ ਤੁਹਾਨੂੰ ਉਨ੍ਹਾਂ ਮੈਸੇਜ ’ਚ ਮੌਜੂਦ ਸਪੈਲਿੰਗ ਨੂੰ ਚੈੱਕ ਕਰਨਾ ਚਾਹੀਦਾ ਹੈ, ਜ਼ਿਆਦਾਤਰ ਫਰਜ਼ੀ ਮੈਸੇਜ ਅਜਿਹੀਆਂ ਗਲਤੀਆਂ ਨਾਲ ਭਰਪੂਰ ਹੁੰਦੇ ਹਨ ਅਤੇ ਇਸ ਤੋਂ ਇਲਾਵਾ ਵੀ ਉਨ੍ਹਾਂ ’ਚ ਕਈ ਹੋਰ ਗਲਤੀਆਂ ਹੁੰਦੀਆਂ। ਇਸੇ ਤਰ੍ਹਾਂ ਦੀਆਂ ਗਲਤੀਆਂ ਨੂੰ ਪਛਾਣਨਾ ਇਕ ਸਮਝਦਾਰ ਇਨਸਾਨ ਲਈ ਤਾਂ ਆਸਾਨ ਹੈ ਪਰ ਭੋਲੇ-ਭਾਲੇ ਲੋਕ ਇਸ ਵਿਚ ਫਸ ਜਾਂਦੇ ਹਨ।
ਇਹ ਵੀ ਪੜ੍ਹੋ– ਸਹੁਰੇ ਨੂੰ ਪਿੱਠ 'ਤੇ ਚੁੱਕ ਹਸਪਤਾਲ ਲੈ ਗਈ ਨੂੰਹ ਪਰ ਨਹੀਂ ਬਚਾ ਸਕੀ ਜਾਨ, ਫੋਟੋਆਂ ਖਿੱਚਦੇ ਰਹੇ ਲੋਕ
ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਜੇਕਰ ਕੋਈ ਵੀ ਟੈਲੀਕਾਮ ਕੰਪਨੀ ਤੁਹਾਡੇ ਕੋਲੋਂ ਕੇ.ਵਾਈ.ਸੀ. ਦੀ ਜਾਣਕਾਰੀ ਮੰਗਦੀ ਹੈ ਤਾਂ ਉਹ ਆਪਣੇ ਅਧਿਕਾਰਤ ਸਾਧਨ ਰਾਹੀਂ ਇਹ ਕਰੇਗੀ ਨਾ ਕਿ ਕਿਸੇ ਵੀ ਰੈਂਡਮ ਨੰਬਰ ਤੋਂ ਤੁਹਾਨੂੰ ਕਾਲ ਆਏਗੀ। ਜੇਕਰ ਤੁਹਾਡੇ ਕੋਲੋਂ ਕਿਸੇ ਵੀ ਮੈਸੇਜ ਜਾਂ ਕਾਲ ਰਾਹੀਂ ਕੁਝ ਜਾਣਕਾਰੀ ਮੰਗੀ ਜਾਂਦੀ ਹੈ ਜਾਂ ਫਿਰ ਮੈਸੇਜ ’ਚ ਲਿੰਕ ਭੇਜਿਆ ਜਾਂਦਾ ਹੈ ਤਾਂ ਉਸ ’ਤੇ ਕਲਿੱਕ ਨਾ ਕਰੋ। ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ ਨੇ ਲੋਕਾਂ ਨੂੰ ਸਾਵਧਾਨ ਕੀਤਾ ਹੈ ਕਿ ਇਸ ਤਰ੍ਹਾਂ ਦੇ ਮੈਸੇਜ ਤੋਂ ਸਾਵਧਾਨ ਰਹੋ। ਕਿਸੇ ਵੀ ਯੂਜ਼ਰ ਕੋਲ ਇਸ ਤਰ੍ਹਾਂ ਦਾ ਕੋਈ ਮੈਸੇਜ ਆਉਂਦਾ ਹੈ, ਜਿਸ ’ਤੇ ਤੁਹਾਨੂੰ ਸ਼ੱਕ ਹੋਵੇ ਤਾਂ ਉਸ ’ਤੇ ਕਲਿੱਕ ਨਾ ਕਰੋ।
ਇਹ ਵੀ ਪੜ੍ਹੋ– ਰਿਵਾੜੀ ’ਚ ਨਾਬਾਲਿਗ ਕੁੜੀ ਨਾਲ ਸਮੂਹਿਕ ਜਬਰ-ਜ਼ਨਾਹ, ਮੁਲਜ਼ਮਾਂ ਨੇ ਵਾਇਰਲ ਕੀਤੀ ਵੀਡੀਓ
ਇਸ ਤਰ੍ਹਾਂ ਦੇ ਲਿੰਕ ਤੁਹਾਡਾ ਨਿੱਜੀ ਡਾਟਾ ਚੋਰੀ ਕਰਨ ਅਤੇ ਤੁਹਾਡੀ ਮਿਹਨਤ ਦੀ ਕਮਾਈ ’ਤੇ ਸੰਨ੍ਹ ਲਗਾਉਣ ਲਈ ਤਿਆਰ ਕੀਤੇ ਜਾਂਦੇ ਹਨ। ਅਜਿਹੇ ’ਚ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੋਣ ’ਤੇ ਸਾਈਬਰ ਪੁਲਸ ਜਾਂ ਉਸ ਨੈੱਟਵਰਕ ਪ੍ਰੋਵਾਈਡਰ ਦੀ ਕੰਪਨੀ ਨਾਲ ਸੰਪਰਕ ਕਰਨਾ ਚਾਹੀਦਾ ਹੈ।