ਜਲਦ ਹੀ ਫੇਸਬੁੱਕ ਵੀਡੀਓ ਅਪਲੋਡ ਕਰਨ ਵਾਲਿਆ ਨੂੰ ਦੇਵੇਗੀ ਕਮਾਈ ਦਾ ਮੌਕਾ

01/17/2017 4:43:05 PM

ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਜਲਦ ਹੀ ਫੀਚਰ ਲਾਂਚ ਕਰਨ ਵਾਲੀ ਹੈ, ਜਿਸ ਦੇ ਰਾਹੀ ਯੂਜ਼ਰਸ ਪੈਸੇ ਕਮਾ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਫੇਸਬੁੱਕ ਮਿਡ ਰੋਲ ਐਡ ਫਾਰਮਰਟ ਫੀਚਰ ਲਾਂਚ ਕਰ ਸਕਦੀ ਹੈ, ਜਿਸ ਨਾਲ ਵੀਡੀਓ ਪਬਲਿਸ਼ ਕਰਨ ਵਾਲਿਆਂ ਦੀ ਕਮਾਈ ਹੋਵੇਗੀ। ਇਸ ਲਈ ਕੁਝ ਮਾਪਦੰਡ ਹੋਣਗੇ, ਜਿਸ ਦੇ ਆਧਾਰ ''ਤੇ ਵੀਡੀਓ ਅਪਲੋਡ ਕਰਨ ਵਾਲੇ ਯੂਜ਼ਰਸ ਨੂੰ ਪੈਸੇ ਦਿੱਤੇ ਜਾਣਗੇ। ਯੂਜ਼ਰਸ ਦੀ ਕਮਾਈ ਅਪਲੋਡ ਕੀਤੀ ਗਈ ਵੀਡੀਓ ''ਚ ਵਿਗਿਆਪਨਾਂ ਦੇ ਆਉਣ ਨਾਲ ਹੋਵੇਗੀ।
ਇਸ ਫੀਚਰ ਦੀਆਂ ਮੁੱਖ ਗੱਲਾਂ -
1. ਜੇਕਰ ਵੀਡੀਓ ਘੱਟ ਤੋਂ ਘੱਟ 20 ਸੈਕਿੰਡ ''ਚ ਦੇਖਿਆਂ ਜਾਂਦਾ ਹੈ ਤਾਂ 20 ਸੈਕਿੰਡ ਤੋਂ ਬਾਅਦ ਇਕ ਐਡ ਦਿਖਾਇਆ ਜਾਵੇਗਾ ਅਤੇ ਉਸ ਐਡ ਨਾਲ ਮਿਲਣ ਵਾਲੀ ਧਨ ਰਾਸ਼ੀ ਨੂੰ ਪਬਲਿਸ਼ਰ (ਜਿਸ ਨੇ ਵੀਡੀਓ ਅਪਲੋਡ ਕੀਤੀ ਹੈ) ਨੂੰ ਦੇ ਦਿੱਤਾ ਜਾਵੇਗਾ।
2. ਤੁਹਾਨੂੰ ਦੱਸ ਦਈਏ ਕਿ ਵੀਡੀਓ ਨਾਲ ਹੋਣ ਵਾਲੀ ਕਮਾਈ ਦਾ 55 ਫੀਸਦੀ ਹਿੱਸਾ, ਅਪਲੋਡ ਕਰਨ ਵਾਲੇ ਨੂੰ ਦੇ ਦਿੱਤਾ ਜਾਵੇਗਾ। ਇਹ ਉਨ੍ਹਾਂ ਹੀ ਹਿੱਸਾ ਹੈ, ਜੋ ਯੂਟਿਊਬ ''ਤੇ ਵੀਡੀਓ ਅਪਲੋਡ ਕਰਨ ਵਾਲੇ ਪਬਲਿਸ਼ਰ ਨੂੰ ਮਿਲਦਾ ਹੈ।
ਕਿਉਂ ਲਿਆ ਫੇਸਬੁੱਕ ਨੇ ਇਹ ਫੈਸਲਾ ?
ਫੇਸਬੁੱਕ ਨੇ ਇਹ ਫੈਸਲਾ ਵੀਡੀਓ ਦੇਖਣ ਵਾਲੇ ਯੂਜ਼ਰਸ ਦੀ ਵੱਧਦੀ ਸੰਖਿਆਂ ਨੂੰ ਦੇਖ ਕੇ ਲਿਆ ਹੈ। ਆਂਕੜਿਆਂ ''ਤੇ ਧਿਆਨ ਦਈਏ ਤਾਂ 2016 ''ਚ ਹਰ ਦਿਨ ਲਗਭਗ 100 ਮਿਲੀਅਨ ਯੂਜ਼ਰਸ ਨੇ ਵੀਡੀਓ ਦੇਖੀ ਹੈ। ਇਸ ਤੋਂ ਪਹਿਲਾਂ ਵੀ ਕੁਝ ਵੱਖ ਕਰਨ ਦਾ ਯਤਨ ਕੀਤਾ ਸੀ, ਜਿਸ ''ਚ ਇਕ ਵੱਖ ਵੀਡੀਓ ਸੈਕਸ਼ਨ ਨੂੰ ਕ੍ਰਿਐਟ ਕੀਤਾ ਗਿਆ ਸੀ ਅਤੇ ਇਸ ਨਾਲ ਪਬਲਿਸ਼ਰ ਨੂੰ ਰੇਵੇਨਿਊ ਜੇਰਨੇਟ ਕਰਨ ਦਾ ਮੌਕਾ ਦਿੱਤਾ ਗਿਆ ਸੀ। ਪਿਛਲੇ ਸਾਲ ਵੀ ਟੈਸਟਿੰਗ ਮਿਡ ਰੋਲ ਐਡ ਇਨ ਲਾਈਵ ਵੀਡੀਓ ਨੂੰ ਲਾਂਚ ਕੀਤਾ ਗਿਆ ਸੀ। ਇਸ ਵਾਰ ਲਾਈ ਜਾ ਰਹੀ ਇਸ ਫੇਸਬੁੱਕ ਵੀਡੀਓ ਨੂੰ ਦੇਖਣ ਦੇ ਟਾਈਮ ਨੂੰ ਡਿਫਾਈਨ ਕਰ ਦੇਵੇਗਾ। ਇਕ ਨਿਸ਼ਚਿਤ ਸਮੇਂ ਤੋਂ ਘੱਟ ਦੀ ਵੀਡੀਓ ਅਪਲੋਡ ਨਹੀਂ ਕੀਤੀ ਜਾ ਸਕੇਗੀ।

Related News