ਦੁਨੀਆ ਦਾ ਪਹਿਲਾ ਸਮਾਰਟਫੋਨ, ਸੈਲਫੀ ਲਈ ਹੋਣਗੇ 2 ਖਾਸ ਕੈਮਰੇ

02/11/2020 12:32:45 PM

ਗੈਜੇਟ ਡੈਸਕ–  ਓਪੋ ਦਾ ਇਕ ਖਾਸ ਸਮਾਰਟਫੋਨ ਆ ਰਿਹਾ ਹੈ। ਇਹ ਫੋਨ OPPO Reno3 Pro ਹੋਵੇਗਾ। ਇਸ ਸਮਾਰਟਫੋਨ ’ਚ ਖਾਸ ਸੈਲਫੀ ਕੈਮਰਾ ਸੈੱਟਅਪ ਹੋਵੇਗਾ। ਫੋਨ ’ਚ ਸੈਲਫੀ ਲਈ 2 ਕੈਮਰੇ ਹੋਣਗੇ। ਫੋਨ ਦੇ ਫਰੰਟ ’ਚ 44 ਮੈਗਾਪਿਕਸਲ ਦੇ ਨਾਲ ਇਕ ਹੋਰ ਕੈਮਰਾ ਹੋਵੇਗਾ। OPPO Reno3 Pro ਸਮਾਰਟਫੋਨ ਚੀਨ ’ਚ ਪਹਿਲਾਂ ਹੀ ਆ ਚੁੱਕਾ ਹੈ। 91ਮੋਬਾਇਲ ਦੀ ਰਿਪੋਰਟ ਮੁਤਾਬਕ, ਭਾਰਤ ’ਚ ਇਹ ਸਮਾਰਟਫੋਨ ਕੁਝ ਅਲੱਗ ਸਪੈਸੀਫਿਕੇਸ਼ੰਸ ਦੇ ਨਾਲ ਲਾਂਚ ਹੋਵੇਗਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਡਿਊਲ ਪੰਚ-ਹੋਲ ਸੈਲਫੀ ਕੈਮਰਾ ਸੈੱਟਅਪ ਇਸ ਵਿਚ ਵੱਡਾ ਬਦਲਾਅ ਹੋਵੇਗਾ। OPPO Reno3 Pro ਦਾ ਭਾਰਤੀ ਵੇਰੀਐਂਟ ਦੁਨੀਆ ਦਾ ਪਹਿਲਾ ਸਮਾਰਟਫੋਨ ਹੋਵੇਗਾ, ਜਿਸ ਵਿਚ 44 ਮੈਗਾਪਿਕਸਲ ਦੇ ਫਰੰਟ ਕੈਮਰੇ ਨਾਲ ਸੈਕੇਂਡਰੀ ਸੈਂਸਰ ਵੀ ਹੋਵੇਗਾ। 

91ਮੋਬਾਇਲਸ ਨੇ ਇਕ ਪੋਸਟਰ ਵੀ ਸ਼ੇਅਰ ਕੀਤਾ ਹੈ, ਜਿਸ ਵਿਚ OPPO Reno3 Pro ਦੇ ਬੈਨਰ ਐਡ ਨੂੰ ਸ਼ੋਅਕੇਸ ਕੀਤਾ ਗਿਆ ਹੈ। ਹੁਣ ਓਪੋ ਇੰਡੀਆ ਦੇ ਵਾਇਸ ਪ੍ਰੈਜ਼ੀਡੈਂਟ ਅਤੇ R&D ਹੈੱਡ ਤਸਲੀਮ ਆਰਿਫ ਨੇ ਪੁਸ਼ਟੀ ਕੀਤੀ ਹੈ ਕਿ ਕੰਪਨੀ ਜਲਦ ਹੀ ਭਾਰਤ ’ਚ OPPO Reno3 Pro ਲਾਂਚ ਕਰੇਗੀ। ਚੀਨ ’ਚ ਪੇਸ਼ ਕੀਤਾ ਗਿਆ OPPO Reno3 Pro ਸਮਾਰਟਫੋਨ X52 5G ਮਾਡਮ ਦੇ ਨਾਲ ਸਨੈਪਡ੍ਰੈਗਨ 765ਜੀ ਨਾਲ ਲੈਸ ਹੋਵੇਗਾ। ਆਰਿਫ ਦੇ ਟਵੀਟ ਤੋਂ ਖੁਲਾਸਾ ਹੋਇਆ ਹੈ ਕਿ OPPO Reno3 Pro ਸਮਾਰਟਫੋਨ ਭਾਰਤ ’ਚ 4ਜੀ ਸਪੈਸੀਫਿਕੇਸ਼ੰਸ ਦੇ ਨਾਲ ਆਏਗਾ। ਓਪੋ ਦੇ ਇਸ ਸਮਾਰਟਫੋਨ ਦੇ 44 ਮੈਗਾਪਿਕਸਲ ਡਿਊਲ ਸੈਲਫੀ ਕੈਮਰਾ ਸੈੱਟਅਪ ਦੇ ਨਾਲ ਆਉਣ ਦੀ ਉਮੀਦ ਹੈ, ਅਜਿਹੇ ’ਚ ਇਸ ਨੂੰ 'Expert Camera' ਫੋਨ ਦੇ ਰੂਪ ’ਚ ਐਡਵਰਟਾਈਜ਼ ਕੀਤਾ ਜਾ ਸਕਦਾ ਹੈ। 

 

ਫੋਨ ਦੇ ਰੀਅਰ ’ਚ ਹੋਣਗੇ 4 ਕੈਮਰੇ
ਆਰਿਫ ਨੇ ਇਹ ਖੁਲਾਸਾ ਕੀਤਾ ਹੈ ਕਿ ਓਪੋ ਇੰਡੀਆ ਦੀ ਇਸ ਸਾਲ ਦੇ ਅੰਤ ਤਕ 5ਜੀ ਵਰਜ਼ਨ ਦੇ ਨਾਲ ਨਵਾਂ ਪ੍ਰੋਡਕਟ ਲਾਂਚ ਕਰਨ ਦੀ ਯੋਜਨਾ ਹੈ। ਜਿਥੋਂ ਤਕ OPPO Reno3 Pro ਦੀ ਗੱਲ ਹੈ ਤਾਂ ਇਹ ਸਮਾਰਟਫੋਨ ਇਸ ਮਹੀਨੇ ਆ ਸਕਦਾ ਹੈ। ਲੀਕ ਪੋਸਟ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਸਮਾਰਟਫੋਨ ਦੇ ਅਪਰ-ਲੈੱਫਟ ਕਾਰਨਰ ’ਚ ਸਕਰੀਨ ’ਤੇ ਪਿਲ-ਸ਼ੇਪਡ ਕਟਆਊਟ ਹੋਵੇਗਾ, ਇਸ ਵਿਚ 2 ਫਰੰਟ-ਫੇਸਿੰਗ ਕੈਮਰਾ ਹੋਣਗੇ। ਸੈਲਫੀ ਲਈ ਫਰੰਟ ’ਚ 44 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ 2 ਮੈਗਾਪਿਕਸਲ ਦਾ ਸੈਕੇਂਡਰੀ ਕੈਮਰਾ ਹੋਵੇਗਾ। ਇਸ ਸਮਾਰਟਫੋਨ ਦੇ ਰੀਅਰ ’ਚ ਕਵਾਡ ਕੈਮਰਾ ਸੈੱਟਅਪ ਹੋ ਸਕਦਾ ਹੈ। OPPO Reno3 Pro ਦੇ ਭਾਰਤੀ ਵੇਰੀਐਂਟ ’ਚ Sony IMX586 ਮੇਨ ਕੈਮਰਾ ਹੋ ਸਕਦਾ ਹੈ। ਇਸ ਤੋਂ ਇਲਾਵਾ ਫੋਨ ਦੇ ਬੈਕ ’ਚ 13 ਮੈਗਾਪਿਕਸਲ ਦਾ ਟੈਲੀਫੋਟੋ ਸ਼ੂਟਰ, 8 ਮੈਗਾਪਿਕਸਲ ਦਾ ਅਲਟਰਾ-ਵਾਈਡ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਮੋਨੋਕ੍ਰੋਮ ਲੈੱਨਜ਼ ਹੋਵੇਗਾ। 

ਫਰੰਟ ਕੈਮਰੇ ਅਤੇ ਪ੍ਰੋਸੈਸਰ ਤੋਂ ਇਲਾਵਾ ਓਪੋ ਰੈਨੋ 3 ਪ੍ਰੋ ਦੇ ਭਾਰਤੀ ਵੇਰੀਐਂਟ ਦੇ ਫੀਚਰਜ਼ ਇਸ ਦੇ ਚਾਈਨੀਜ਼ ਵੇਰੀਐਂਟ ਵਰਗੇ ਹੋ ਸਕਦੇ ਹਨ। ਇਸ ਸਮਾਰਟਫੋਨ ’ਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਓ.ਐੱਲ.ਈ.ਡੀ. ਡਿਸਪਲੇਅ ਹੋ ਸਕਦੀ ਹੈ, ਜਿਸ ਦਾ ਰੀਫਰੈਸ਼ ਰੇਟ 90Hz ਹੋਵੇਗਾ। ਇਸ ਤੋਂ ਇਲਾਵਾ ਫੋਨ ’ਚ 12 ਮੈਗਾਪਿਕਸਲ ਤਕ ਦੀ ਰੈਮ ਅਤੇ 256 ਜੀ.ਬੀ. ਤਕ ਦੀ ਸਟੋਰੇਜ ਦਿੱਤੀ ਜਾ ਸਕਦੀ ਹੈ। ਫੋਨ ’ਚ 30 ਵਾਟ ਫਾਸਟ ਚਾਰਜਿੰਗ ਅਤੇ VOOC 4.0 ਦੇ ਨਾਲ 4,025mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। 


Related News