Oppo ਲਿਆ ਰਹੀ 5,000mAh ਦੀ ਬੈਟਰੀ ਤੇ 4 ਕੈਮਰਿਆਂ ਵਾਲਾ ਸਸਤਾ ਫੋਨ

Saturday, May 29, 2021 - 06:11 PM (IST)

Oppo ਲਿਆ ਰਹੀ 5,000mAh ਦੀ ਬੈਟਰੀ ਤੇ 4 ਕੈਮਰਿਆਂ ਵਾਲਾ ਸਸਤਾ ਫੋਨ

ਗੈਜੇਟ ਡੈਸਕ– ਪ੍ਰਸਿੱਧ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਜਲਦ ਹੀ ਬਜਟ ਸੈਗਮੈਂਟ ਦਾ ਨਵਾਂ ਫੋਨ Oppo A16 ਲਾਂਚ ਕਰਨ ਵਾਲੀ ਹੈ ਜੋ ਕਿ ਦਮਦਾਰ ਬੈਟਰੀ, ਵੱਡੀ ਡਿਸਪਲੇਅ ਅਤੇ ਜ਼ਬਰਦਸਤ ਪ੍ਰੋਸੈਸਰ ਨਾਲ ਲੈਸ ਹੋਵੇਗਾ। ਹਾਲ ਹੀ ’ਚ Oppo A16 ਨੂੰ ਭਾਰਤ ਦੀ ਬੀ.ਆਈ.ਐੱਸ., ਯੂਰਪੋ ਦੀ ਈ.ਸੀ.ਸੀ., ਅਮਰੀਕਾ ਦੀ ਐੱਫ.ਸੀ.ਸੀ. ਅਤੇ ਸਿੰਗਾਪੁਰ ਦੀ ਆਈ.ਐੱਮ.ਡੀ.ਏ. ਸਮੇਤ ਹੋਰ ਦੇਸ਼ਾਂ ਦੀਆਂ ਸਰਟੀਫਿਕੇਸ਼ਨ ਸਾਈਟਾਂ ’ਤੇ ਵੇਖਿਆ ਗਿਆ ਹੈ। ਇਨ੍ਹਾਂ ਸਾਈਟਾਂ ’ਤੇ Oppo A16 ਦੇ ਫੀਚਰਜ਼ ਵੀ ਲੀਕ ਹੋ ਗਏ ਹਨ। 

ਇਨ੍ਹਾਂ ਖੂਬੀਆਂ ਨਾਲ ਲੈਸ ਹੋਵੇਗਾ ਫੋਨ
ਲੀਕ ਰਿਪੋਰਟਾਂ ਮੁਤਾਬਕ, Oppo A ਸੀਰੀਜ਼ ਦੇ ਇਸ ਫੋਨ ’ਚ 10 ਵਾਟ ਫਾਸਟ ਚਾਰਜਿੰਗ ਸੁਪੋਰਟ ਵਾਲੀ 5000mAh ਦੀ ਬੈਟਰੀ ਹੋਵੇਗੀ। ਨਾਲ ਹੀ ਇਸ ਵਿਚ ਰੈਕਟੈਂਗੁਲਰ ਸ਼ੇਰ ਦਾ ਕੈਮਰਾ ਮਡਿਊਲ ਵੇਖਣ ਨੂੰ ਮਿਲੇਗਾ। ਲੀਕ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ Oppo A15 ਦੇ ਸਕਸੈਸਰ ਇਸ 4ਜੀ ਸਮਾਰਟਫੋਨ ਦੇ ਰੀਅਰ ’ਚ ਕਵਾਡ ਕੈਮਰਾ ਸੈੱਟਅਪ ਵੇਖਣ ਨੂੰ ਮਿਲੇਗਾ। ਓਪੋ ਦੇ ਅਪਕਮਿੰਗ ਬਜਟ ਸਮਾਰਟਫੋਨ ਦੀਆਂ ਸੰਭਾਵਿਤ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਨੂੰ ਲੇਟੈਸਟ Android 11 OS ਦੇ ColorOS 11.1 ਨਾਲ ਪੇਸ਼ ਕੀਤਾ ਜਾਵੇਗਾ। Oppo A16 ਨੂੰ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਆਪਸ਼ਨ ’ਚ ਪੇਸ਼ ਕੀਤਾ ਜਾਵੇਗਾ। ਉਥੇ ਹੀ ਫੋਨ ’ਚ 6.5 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਮਿਲੇਗੀ। 


author

Rakesh

Content Editor

Related News