Oppo ਨੇ ਹੈਦਰਾਬਾਦ ’ਚ ਖੋਲ੍ਹਿਆ ਪਹਿਲਾ R&D ਸੈਂਟਰ
Sunday, Dec 16, 2018 - 12:07 PM (IST)
ਗੈਜੇਟ ਡੈਸਕ– ਚੀਨੀ ਕੰਪਨੀ ਓਪੋ ਨੇ ਹੈਦਰਾਬਾਦ ’ਚ ਆਪਣੇ ਪਹਿਲੇ ਇੰਡੀਅਨ ਰਿਸਰਚ ਐਂਡ ਡਿਵੈਲਪਮੈਂਟ (R&D) ਸੈਂਟਰ ਦਾ ਉਦਘਾਟਨ ਕਰ ਦਿੱਤਾ ਹੈ। ਓਪੋ ਦਾ ਇਹ ਦੁਨੀਆ ’ਚ ਚੌਥਾ ਗਲੋਬਲੀ R&D ਸੈਂਟਰ ਹੈ। ਉਦਘਾਟਨ ਮੌਕੇ ਕੰਪਨੀ ਨੇ ਦੱਸਿਆ ਕਿ ਪਹਿਲੇ 6 ਤੋਂ 12 ਮਹੀਨਿਆਂ ’ਚ ਉਹ ਭਾਰਤੀ ਕੰਪਿਊਟਰ ਨੂੰ ਸਮਝ ਕੇ ਉਨ੍ਹਾਂ ਦੇ ਹਿਸਾਬ ਨਾਲ ਟੈਕਨਾਲੋਜੀ ਨੂੰ ਡਿਵੈਲਪ ਕਰਨ ’ਤੇ ਫੋਕਸ ਕਰੇਗੀ।
ਓਪੋ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਅਤੇ R&D ਹੈੱਡ Tasleem Arif ਨੇ ਕਿਹਾ ਕਿ ਇਸ ਸੈਂਟਰ ’ਚ ਸਭ ਤੋਂ ਜ਼ਿਆਦਾ ਸਾਫਟਵੇਅਰ ਬੇਸਡ ਸਲਿਊਸ਼ੰਸ ’ਤੇ ਫੋਕਸ ਕੀਤਾ ਜਾਵੇਗਾ ਜਿਨ੍ਹਾਂ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ (AI), ਕੈਮਰਾ, ਚਾਰਜਿੰਗ ਅਤੇ 5ਜੀ ’ਤੇ ਫੋਕਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਜਲਦੀ ਹੀ ਭਾਰਤ ’ਚ ਪੂਰੀ ਤਰ੍ਹਾਂ ਡਿਵੈਲਪ ਕੀਤੇ ਸਮਾਰਟਫੋਨਜ਼ ਨੂੰ ਦੇਖਾਂਗੇ ਜਿਨ੍ਹਾਂ ਨੂੰ 2019 ’ਚ ਲਾਂਚ ਕੀਤਾ ਜਾ ਸਕਦਾ ਹੈ।
Tasleem Arif ਨੇ ਕਿਹਾ ਕਿ R&D ਸੈਂਟਰ ’ਚ ਸਮਾਰਟਫੋਨ ਤੋਂ ਇਲਾਵਾ ਦੂਜੇ ਪ੍ਰੋਡਕਟਸ ’ਤੇ ਵੀ ਫੋਕਸ ਕੀਤਾ ਜਾਵੇਗਾ। ਇਨ੍ਹਾਂ ਪ੍ਰੋਡਕਟਸ ’ਚ ਸਮਾਰਟਵਾਚ ਅਤੇ ਦੂਜੇ ਇੰਟਰਨੈੱਟ ਆਫ ਥਿੰਗਸ ਵਰਗੇ ਪ੍ਰੋਡਕਟਸ ਹੋਣਗੇ। ਹੈਦਰਾਬਾਦ ਦੇ R&D ਸੈਂਟਰ ’ਚ ਅਜੇ 50 ਡਿਵੈਲਪਰ ਅਤੇ 50 ਕੁਆਲਿਟੀ ਟੈਸਟਰਜ਼ ਕੰਮ ਕਰਨਗੇ। ਕੰਪਨੀ ਅਗਲੇ 3 ਤੋਂ 4 ਸਾਲਾਂ ’ਚ ਇਥੇ ਹੋਰ 500 ਇੰਜੀਨੀਅਰਾਂ ਨੂੰ ਹਾਇਰ ਕਰੇਗੀ।
