65W ਫਾਸਟ ਚਾਰਜਿੰਗ ਸੁਪੋਰਟ ਨਾਲ Oppo Reno 5 ਸੀਰੀਜ਼ ਦੇ ਦੋ ਨਵੇਂ ਫੋਨ ਲਾਂਚ, ਜਾਣੋ ਕੀਮਤ

Friday, Dec 11, 2020 - 02:07 PM (IST)

65W ਫਾਸਟ ਚਾਰਜਿੰਗ ਸੁਪੋਰਟ ਨਾਲ Oppo Reno 5 ਸੀਰੀਜ਼ ਦੇ ਦੋ ਨਵੇਂ ਫੋਨ ਲਾਂਚ, ਜਾਣੋ ਕੀਮਤ

ਗੈਜੇਟ ਡੈਸਕ– ਓਪੋ ਨੇ ਆਪਣੀ Oppo Reno 5 ਸੀਰੀਜ਼ ਦੇ ਦੋ ਨਵੇਂ ਸਮਾਰਟਫੋਨ ਚੀਨ ’ਚ ਲਾਂਚ ਕੀਤੇ ਹਨ। ਇਸ ਵਿਚ Oppo Reno 5 5ਜੀ ਅਤੇ Oppo Reno 5 ਪ੍ਰੋ 5ਜੀ ਸ਼ਾਮਲ ਹਨ। ਦੋਵੇਂ ਹੀ ਸਮਾਰਟਫੋਨ ਸ਼ਾਨਦਾਰ ਡਿਜ਼ਾਇਨ ਅਤੇ ਬਿਹਤਰੀਨ ਫੀਚਰਜ਼ ਨਾਲ ਲੈਸ ਹਨ। ਇਨ੍ਹਾਂ ਨੂੰ ਸਨੈਪਡ੍ਰੈਗਨ ਅਤੇ ਮੀਡੀਆਟੈੱਕ ਪ੍ਰੋਸੈਸਰ ਨਾਲ ਪੇਸ਼ ਕੀਤਾ ਗਿਆ ਹੈ। ਫਿਲਹਾਲ ਇਸ ਸੀਰੀਜ਼ ਨੂੰ ਚੀਨ ’ਚ ਲਾਂਚ ਕੀਤਾ ਹੈ ਪਰ ਉਮੀਦ ਹੈ ਕਿ ਜਲਦੀ ਹੀ ਦੂਜੇ ਦੇਸ਼ਾਂ ’ਚ ਵੀ ਇਹ ਫੋਨ ਦਸਤਕ ਦੇਣਗੇ। 

ਇਨ੍ਹਾਂ ਦੋਵਾਂ ਫੋਨਾਂ ’ਚ ਸਭ ਤੋਂ ਵੱਡਾ ਫਰਕ ਚਿਪਸੈੱਟ ਦਾ ਹੈ। ਓਪੋ ਰੇਨੋ 5 5ਜੀ ’ਚ ਸਨੈਪਡ੍ਰੈਗਨ 765ਜੀ ਪ੍ਰੋਸੈਸਰ ਲੱਗਾ ਹੈ। ਉਥੇ ਹੀ ਓਪੋ ਰੇਨੋ 5 ਪ੍ਰੋ 5ਜੀ ’ਚ MediaTek Dimensity 1000+ ਪ੍ਰੋਸੈਸਰ ਹੈ। ਦੋਵਾਂ ਫੋਨਾਂ ਦੀ ਸਟੋਰੇਜ ਇੱਕੋ ਜਿੰਨੀ ਹੈ। ਇਹ 8 ਜੀ.ਬੀ. ਰੈਮ+128 ਜੀ.ਬੀ. ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਨਾਲ ਮਿਲਣਗੇ। 

PunjabKesari

ਕੀਮਤ
ਓਪੋ ਰੇਨੋ 5 ਸਮਾਰਟਫੋਨ ਦੇ 8 ਜੀ.ਬੀ. ਮਾਡਲ ਨੂੰ CNY 2,700 (ਕਰੀਬ 30,500 ਰੁਪਏ) ਜਦਕਿ 12 ਜੀ.ਬੀ. ਰੈਮ ਵਾਲੇ ਮਾਡਲ ਦੀ ਕੀਮਤ CNY 3,000 (ਕਰੀਬ 33,800 ਰੁਪਏ) ਹੈ। ਓਪੋ ਰੇਨੋ 5 ਪ੍ਰੋ 5ਜੀ ਦੇ 8 ਜੀ.ਬੀ. ਰੈਮ ਵਾਲੇ ਮਾਡਲ ਦੀ ਕੀਮਤ CNY 3,400 (ਕਰੀਬ 38,800 ਰੁਪਏ) ਜਦਕਿ 12 ਜੀ.ਬੀ. ਰੈਮ ਵਾਲੇ ਮਾਡਲ ਦੀ ਕੀਮਤ CNY 3,800 (ਕਰੀਬ 42,800 ਰੁਪਏ) ਹੈ। 

ਫੀਚਰਜ਼
ਓਪੋ ਦੇ ਰੇਨੋ 5 ਪ੍ਰੋ 5ਜੀ ਫੋਨ ’ਚ 6.55 ਇੰਚ ਦੀ ਓ.ਐੱਲ.ਈ.ਡੀ. ਡਿਸਪਲੇਅ ਲੱਗੀ ਹੈ। ਉਥੇ ਹੀ ਓਪੋ ਰੇਨੋ 5 5ਜੀ ਚ 6.43 ਇੰਚ ਦੀ ਓ.ਐੱਲ.ਈ.ਡੀ. ਡਿਸਪਲੇਅ ਮਿਲੇਗੀ। ਦੋਵਾਂ ਫੋਨਾਂ ਦੀ ਡਿਸਪਲੇਅ ’ਚ 90Hz ਰਿਫ੍ਰੈਸ਼ ਰੇਟ ਅਤੇ 180Hz ਟੱਚ ਸੈਂਪਲਿੰਗ ਰੇਟ ਮਿਲਦਾ ਹੈ। ਫੋਟੋਗ੍ਰਾਫੀ ਲਈ ਫੋਨ ’ਚ 64 ਮੈਗਾਪਿਕਸਲ ਦਾ ਪ੍ਰਾਈਮਰੀ ਲੈੱਨਜ਼, 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ 2 ਮੈਗਾਪਿਕਸਲ ਡੈਪਥ ਸੈਂਸਰ ਨਾਲ 2 ਮੈਗਾਪਿਕਸਲ ਮੈਕ੍ਰੋ ਲੈੱਨਜ਼ ਦਿੱਤਾ ਗਿਆਹੈ। ਸੈਲਫੀ ਲਈ ਫੋਨ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 

ਫੋਨ ’ਚ 4,300mAh ਦੀ ਬੈਟਰੀ ਮਿਲਦੀ ਹੈ ਜੋ 65 ਵਾਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਦੋਵੇਂ ਹੀ ਫੋਨ 18 ਵਾਟ ਤਕ ਦੀ ਸਪੀਡ ਨਾਲ ਰਿਵਰਸ ਚਾਰਜ ਨੂੰ ਸੁਪੋਰਟ ਕਰਦੇ ਹਨ। 


author

Rakesh

Content Editor

Related News