Oppo ਜਲਦ ਭਾਰਤ ’ਚ ਲਾਂਚ ਕਰੇਗੀ ਨਵਾਂ Reno 7 SE ਸਮਾਰਟਫੋਨ, ਇੰਨੀ ਹੋ ਸਕਦੀ ਹੈ ਕੀਮਤ

Tuesday, Jan 25, 2022 - 04:16 PM (IST)

Oppo ਜਲਦ ਭਾਰਤ ’ਚ ਲਾਂਚ ਕਰੇਗੀ ਨਵਾਂ Reno 7 SE ਸਮਾਰਟਫੋਨ, ਇੰਨੀ ਹੋ ਸਕਦੀ ਹੈ ਕੀਮਤ

ਗੈਜੇਟ ਡੈਸਕ– ਓਪੋ ਜਲਦ ਹੀ ਆਪਣੀ ਰੇਨੋ ਸਮਾਰਟਫੋਨ ਸੀਰੀਜ਼ ਤਹਿਤ ਨਵੇਂ ਫੋਨ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, Oppo Reno 7 SE, Oppo Reno 7 ਅਤੇ Oppo Reno 7 Pro ਸਮਾਰਟਫੋਨਜ਼ ਨੂੰ ਇਕੱਠੇ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਲਾਂਚ ਕੀਤਾ ਜਾ ਸਕਦਾ ਹੈ।

ਇੰਨੀ ਹੋ ਸਕਦੀ ਹੈ ਕੀਮਤ
ਲੀਕ ਰਿਪੋਰਟਾਂ ਦੀ ਮੰਨੀਏ ਤਾਂ Oppo Reno 7 ਸੀਰੀਜ਼ ਨੂੰ 25,000 ਰੁਪਏ ਤੋਂ ਲੈ ਕੇ 45,000 ਰੁਪਏ ਦੇ ਵਿਚਕਾਰ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਉਤਾਰਿਆ ਜਾਵੇਗਾ। ਇਨ੍ਹਾਂ ’ਚੋਂ Oppo Reno 7 SE ਸਮਾਰਟਫੋਨ ਨੂੰ 336 ਡਾਲਰ ਕਰੀਬ 25,000 ਰੁਪਏ ’ਚ ਲਾਂਚ ਕੀਤਾ ਜਾ ਸਕਦਾ ਹੈ।

Oppo Reno 7 SE ਦੇ ਸੰਭਾਵਿਤ ਫੀਚਰਜ਼
- ਇਸ ਸਮਾਰਟਫੋਨ ਨੂੰ 6.43 ਇੰਚ ਦੀ ਅਮੋਲੇਡ ਫੁਲ-ਐੱਚ.ਡੀ. ਪਲੱਸ ਡਿਸਪਲੇਅ ਦੇ ਨਾਲ ਲਿਆਇਆ ਜਾ ਸਕਦਾ ਹੈ ਜੋ ਕਿ 90Hz ਦੇ ਰਿਫ੍ਰੈਸ ਰੇਟ ਨੂੰ ਸਪੋਰਟ ਕਰਦੀ ਹੈ।
- ਇਸ ਫੋਨ ’ਚ ਇੰਨ-ਸਕਰੀਨ ਫਿੰਗਰਪ੍ਰਿੰਟ ਸਕੈਨਰ ਦਿੱਤਾ ਜਾਵੇਗਾ।
-ਇਸਦੇ ਰੀਅਰ ’ਚ 48 ਮੈਗਾਪਿਕਸਲ ਦਾ ਮੇਨ ਕੈਮਰਾ ਮਿਲੇਗਾ, ਇਸਤੋਂ ਇਲਾਵਾ ਇਸ ਵਿਚ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਦਿੱਤਾ ਗਿਆ ਹੋਵੇਗਾ।
- ਸੈਲਫੀ ਲਈ ਫੋਨ ਦੇ ਫਰੰਟ ’ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾਵੇਗਾ।
- ਇਸ ਨੂੰ ਡਾਈਮੈਂਸਿਟੀ 900 ਚਿਪਸੈੱਟ, 8 ਜੀ.ਬੀ. ਰੈਮ+128 ਜੀ.ਬੀ./256 ਜੀ.ਬੀ. ਸਟੋਰੇਜ ਆਪਸ਼ੰਸ ਨਾਲ ਲਿਆਇਆ ਜਾ ਸਕਦਾ ਹੈ।
- ਫੋਨ ਚ 4,500mAh ਦੀ ਬੈਟਰੀ ਮਿਲੇਗੀ ਜਿਸ ਨੂੰ 33 ਵਾਟ ਫਾਸਟ ਚਾਰਜਿੰਗ ਦੀ ਸਪੋਰਟ ਨਾਲ ਲਿਆਇਆ ਜਾਵੇਗਾ।


author

Rakesh

Content Editor

Related News