6,000 ਰੁਪਏ ਸਸਤਾ ਹੋਇਆ Oppo R17 Pro ਸਮਾਰਟਫੋਨ

Friday, Mar 01, 2019 - 03:33 PM (IST)

6,000 ਰੁਪਏ ਸਸਤਾ ਹੋਇਆ Oppo R17 Pro ਸਮਾਰਟਫੋਨ

ਗੈਜੇਟ ਡੈਸਕ– ਓਪੋ ਨੇ ਭਾਰਤ ਆਪਣੇ R17 Pro ਸਮਰਟਫੋਨ ਦੀ ਕੀਮਤ ’ਚ 6,000 ਰੁਪਏ ਦੀ ਕਟੌਤੀ ਕੀਤੀ ਹੈ। ਦੱਸ ਦੇਈਏ ਕਿ ਕੰਪਨੀ ਨੇ ਇਸ ਸਮਾਰਟਫੋਨ ਨੂੰ ਭਾਰਤ ’ਚ 5 ਦਸੰਬਰ ਨੂੰ ਲਾਂਚ ਕੀਤਾ ਸੀ। ਲਾਂਚਿੰਗ ਸਮੇਂ ਇਸ ਸਮਾਰਟਫੋਨ ਦੀ ਕੀਮਤ 45,990 ਰੁਪਏ ਸੀ। 6,000 ਰੁਪਏ ਦੀ ਕਟੌਤੀ ਤੋਂ ਬਾਅਦ ਹੁਣ ਇਹ ਸਮਾਰਟਫੋਨ 39,990 ਰੁਪਏ ’ਚ ਮਿਲ ਰਿਹਾ ਹੈ। ਆਨਲਾਈਨ ਅਤੇ ਆਫਲਾਈਨ ਦੋਵਾਂ ਪਲੇਟਫਾਰਮਸ ’ਤੇ ਹੁਣ ਇਹ ਸਮਾਰਟਫੋਨ ਨਵੀਂ ਕੀਮਤ ਨਾਲ ਉਪਲੱਬਧ ਹੈ। 

Oppo R17Pro ’ਚ 6.4 ਇੰਚ ਦੀ ਫੁੱਲ-ਐੱਚ.ਡੀ.+ ਡਿਸਪਲੇਅ (1080x2340 ਪਿਕਸਲ) ਦਿੱਤੀ ਗਈ ਹੈ। ਇਹ ਅਮੋਲੇਡ ਸਕਰੀਨ ਹੈ ਅਤੇ ਇਸ ਵਿਚ ਵਾਟਰਡ੍ਰੋਪ ਨੌਚ ਦਿੱਤੀ ਗਈ ਹੈ। ਨਾਲ ਹੀ ਡਿਸਪਲੇਅ ਕਾਰਨਿੰਗ ਗੋਰਿਲਾ ਗਲਾਸ 6 ਦੀ ਪ੍ਰੋਟੈਕਸ਼ਨ ਨਾਲ ਆਉਂਦੀ ਹੈ। ਡਿਊਲ ਸਿਮ ਵਾਲਾ ਇਹ ਸਮਾਰਟਫੋਨ ਐਂਡਰਾਇਡ 8.1 ਓਰੀਓ ਆਧਾਰਿਤ ਕਲਰ ਓ.ਐੱਸ. 5.2 ’ਤੇ ਰਨ ਕਰਦਾ ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 710 ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਭਾਰਤ ’ਚ ਇਸ ਦਾ 8 ਜੀ.ਬੀ. ਰੈਮ ਵੇਰੀਐਂਟ ’ਚ ਪੇਸ਼ ਕੀਤ ਗਿਆ ਹੈ, ਜਿਸ ਦੀ ਇੰਟਰਨਲ ਸਟੋਰੇਜ 128 ਜੀ.ਬੀ. ਹੈ। 


Related News