ਅਗਲੇ ਹਫਤੇ ਲਾਂਚ ਹੋ ਸਕਦੈ Oppo ਦਾ ਫੋਲਡੇਬਲ ਫੋਨ

Saturday, Dec 04, 2021 - 04:09 PM (IST)

ਅਗਲੇ ਹਫਤੇ ਲਾਂਚ ਹੋ ਸਕਦੈ Oppo ਦਾ ਫੋਲਡੇਬਲ ਫੋਨ

ਗੈਜੇਟ ਡੈਸਕ– ਓਪੋ ਇਸ ਸਾਲ ਦਸੰਬਰ ਦੇ ਦੂਜੇ ਹਫਤੇ ਆਪਣੇ ਸਾਲਾਨਾ ਈਵੈਂਟ ਦਾ ਆਯੋਜਨ ਕਰੇਗੀ। ਇਸ ਈਵੈਂਟ ਨੂੰ ਲੈ ਕੇ ਅਧਿਕਾਰਤ ਪੁਸ਼ਟੀ ਵੀ ਕੰਪਨੀ ਨੇ ਕਰ ਦਿੱਤੀ ਹੈ। ਓਪੋ ਦਾ ਇਹ ਈਵੈਂਟ ਵਰਚੁਲ ਹੀ ਆਯੋਜਿਤ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਈਵੈਂਟ ’ਚ ਕੰਪਨੀ ਨਵਾਂ ਫੋਲਡੇਬਲ ਸਮਾਰਟਫੋਨ ਲਾਂਚ ਕਰੇਗੀ। ਓਪੋ ਦਾ ਇਹ Oppo Inno Day 2021 ਈਵੈਂਟ 14-15 ਦਸੰਬਰ ਨੂੰ ਚੀਨ ਦੇ ਸ਼ੇਨਜੇਨ ਸ਼ਹਿਰ ’ਚ ਆਯੋਜਿਤ ਹੋਵੇਗਾ ਜਿਸ ਦੀ ਸ਼ੁਰੂਆਤ 14 ਦਸੰਬਰ ਨੂੰ ਦੁਪਹਿਰ 1.30 ਵਜੇ ਹੋਵੇਗੀ। 

ਓਪੋ ਦੇ ਪਹਿਲੇ ਫੋਲਡੇਬਲ ਫੋਨ ਦਾ ਕੋਡਨੇਮ ‘PEUM00’ ਰੱਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਕੰਪਨੀ Oppo Find N 5G ਦੇ ਨਾਂ ਨਾਲ ਪੇਸ਼ ਕਰ ਸਕਦੀ ਹੈ ਪਰ ਇਸ ਸਬੰਧ ’ਚ ਅਜੇ ਤਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ। 

ਫੋਲਡੇਬਲ ਸਮਾਰਟਫੋਨ ’ਚ ਮਿਲ ਸਕਦੇ ਹਨ ਇਹ ਫੀਚਰਜ਼
ਇਸ ਫੋਨ ’ਚ 8 ਇੰਚ ਦੀ LTPO ਡਿਸਪਲੇਅ ਮਿਲੇਗੀ ਜੋ ਕਿ 120Hz ਦੇ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰੇਗੀ, ਉਥੇ ਹੀ ਦੂਜੀ ਡਿਸਪਲੇਅ ਕਰਵਡ ਹੋਵੇਗੀ ਜਿਸ ਦਾ ਰਿਫ੍ਰੈਸ਼ ਰੇਟ 60Hz ਹੋਵੇਗਾ ਇਸ ਵਿਚ ਸਨੈਪਡ੍ਰੈਗਨ 888 ਪ੍ਰੋਸੈਸਰ ਮਿਲ ਸਕਦਾ ਹੈ। 

ਇਸ ਤੋਂ ਇਲਾਵਾ ਇਹ ਫੋਨ ਐਂਡਰਾਇਡ 11 ’ਤੇ ਆਧਾਰਿਤ ColorOS ’ਤੇ ਕੰਮ ਕਰੇਗਾ। ਇਸ ਵਿਚ ਤਿੰਨ ਰੀਅਰ ਕੈਮਰੇ ਮਿਲਣਗੇ ਜਿਨ੍ਹਾਂ ’ਚੋਂ ਪ੍ਰਾਈਮਰੀ ਕੈਮਰਾ 50 ਮੈਗਾਪਿਕਸਲ ਦਾ Sony IMX766 ਹੋਵੇਗਾ, ਉਥੇ ਹੀ ਦੂਜਾ ਲੈੱਨਜ਼ 16 ਮੈਗਾਪਿਕਸਲ ਦਾ ਅਤੇ ਤੀਜਾ ਲੈੱਨਜ਼ 13 ਮੈਗਾਪਿਕਸਲ ਦਾ Samsung ISOCELL SK3M5 ਹੋਵੇਗਾ। ਇਸ ਦੇ ਫਰੰਟ ’ਚ 32 ਮੈਗਾਪਿਕਸਲ ਦਾ ਕੈਮਰਾ ਮਿਲ ਸਕਦਾ ਹੈ। 


author

Rakesh

Content Editor

Related News