Holi Offer : 3,000 ਰੁਪਏ ਤਕ ਸਸਤੇ ਹੋਏ Oppo A5 ਤੇ A7

03/20/2019 4:38:46 PM

ਗੈਜੇਟ ਡੈਸਕ– ਪਿਛਲੇ ਸਾਲ ਓਪੋ ਨੇ ਆਪਣੇ ਦੋ ਮਿਡ ਰੇਂਜ ਸਮਾਰਟਫੋਨਸ ਏ5 ਅਤੇ ਏ7 ਨੂੰ ਭਾਰਤ ’ਚ ਲਾਂਚ ਕੀਤਾ ਸੀ। ਓਪੋ ਨੇ ਏ5 ਨੂੰ 14,990 ਰੁਪਏ ਅਤੇ ਏ7 ਨੂੰ 16,990 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਸੀ। ਹੁਣ ਹੋਲੀ ਦੇ ਮੌਕੇ ’ਤੇ ਕੰਪਨੀ ਨੇ ਹੋਲੀ ਆਫਰ ਪੇਸ਼ ਕੀਤਾ ਹੈ ਜਿਸ ਵਿਚ ਇਨ੍ਹਾਂ ਦੋਵਾਂ ਸਮਾਰਟਫੋਨਜ਼ ਦੀ ਕੀਮਤ ’ਚ ਕਟੌਤੀ ਕੀਤੀ ਗਈ ਹੈ। ਓਪੋ ਏ5 ਨੂੰ 3,000 ਰੁਪਏ ਦੇ ਡਿਸਕਾਊਂਟ ਨਾਲ 11,990 ਰੁਪਏ ਦੀ ਕੀਮਤ ’ਚ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਓਪੋ ਏ7 ’ਤੇ ਵੀ 1,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਸਮਾਰਟਫੋਨ ਨੂੰ ਹੁਣ 15,990 ਰੁਪਏ ਦੀ ਕੀਮਤ ’ਚ ਖਰੀਦਿਆ ਜਾ ਸਕਦਾ ਹੈ। ਦੋਵਾਂ ਹੀ ਸਮਾਰਟਫੋਨਸ ਨੂੰ ਓਪੋ ਮੋਬਾਇਲ ਸਟੋਰ, ਫਲਿਪਕਾਰਟ, ਅਮੇਜ਼ਨ ਇੰਡੀਆ, ਪੇਟੀਐੱਮ ਅਤੇ TataCLiQ ਤੋਂ ਖਰੀਦਿਆ ਜਾ ਸਕਦਾ ਹੈ। 


Related News