OPPO Find N2 Flip ਦੀ ਭਾਰਤ ''ਚ ਪਹਿਲੀ ਸੇਲ ਅੱਜ, ਸੈਮਸੰਗ ਫਲਿੱਪ ਨਾਲ ਹੈ ਮੁਕਾਬਲਾ

03/17/2023 12:40:45 PM

ਗੈਜੇਟ ਡੈਸਕ- ਓਪੋ ਦੇ ਨਵੇਂ ਫੋਨ OPPO Find N2 Flip ਨੂੰ ਅੱਜ ਯਾਨੀ 17 ਮਾਰਚ ਨੂੰ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਕਰਵਾਇਆ ਗਿਆ ਹੈ। OPPO Find N2 Flip ਨੂੰ ਪਿਛਲੇ ਹਫਤੇ ਭਾਰਤ 'ਚ ਲਾਂਚ ਕੀਤਾ ਗਿਆ ਹੈ। ਓਪੋ ਦੇ ਇਸ ਫੋਨ ਦੇ ਨਾਲ 5000 ਰੁਪਏ ਦਾ ਕੈਸ਼ਬੈਕ ਵੀ ਮਿਲ ਰਿਹਾ ਹੈ। ਸਮਾਰਟਫੋਨ ਬ੍ਰਾਂਡ ਓਪੋ ਨੇ ਸੋਮਵਾਰ ਨੂੰ ਆਪਣੇ ਫੋਲਡੇਬਲ ਫੋਨ OPPO Find N2 Flip ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। 

OPPO Find N2 Flip ਦੀ ਕੀਮਤ

OPPO Find N2 Flip ਨੂੰ ਸ਼ੁੱਕਰਵਾਰ ਤੋਂ ਓਪੋ ਦੇ ਸਟੋਰ, ਫਲਿਪਕਾਰਟ ਅਤੇ ਰਿਟੇਲ ਸਟੋਰ ਤੋਂ 89,999 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕੇਗਾ। ਕੈਸ਼ਬੈਕ ਦੇ ਨਾਲ ਫੋਨ ਦੀ ਇਫੈਕਟਿਵ ਕੀਮਤ 79,999 ਰੁਪਏ ਹੋ ਜਾਵੇਗੀ। ਇਹ ਫੋਨ ਇਕ ਹੀ ਵੇਰੀਐਂਟ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਦੇ ਨਾਲ ਆਉਂਦਾ ਹੈ। ਜੇਕਰ ਤੁਸੀਂ HDFC, ICICI Bank, SBI Cards, Kotak Bank, IDFC First Bank, HDB Financial Services, One Card ਅਤੇ Amex ਦੇ ਕਾਰਡ ਰਾਹੀਂ ਪੇਮੈਂਟ ਕਰਦੇ ਹੋ ਤਾਂ 5,000 ਰੁਪਏ ਦਾ ਕੈਸ਼ਬੈਕ ਮਿਲੇਗਾ। ਇਸਤੋਂ ਇਲਾਵਾ 2,000 ਰੁਪਏ ਦਾ ਐਕਸਚੇਂਜ ਆਫਰ ਮਿਲ ਰਿਹਾ ਹੈ ਅਤੇ 5,000 ਰੁਪਏ ਤਕ ਦਾ ਐਕਸਚੇਂਜ + ਲਾਇਲਟੀ ਬੋਨਸ ਵੀ ਮਿਲ ਰਿਹਾ ਹੈ।

OPPO Find N2 Flip ਦੇ ਫੀਚਰਜ਼

OPPO Find N2 Flip ਨੂੰ ਭਾਰਤ 'ਚ ਵੀ ਗਲੋਬਲ ਵੇਰੀਐਂਟ ਵਾਲੇ ਫੀਚਰਜ਼ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਨ 'ਚ 6.8 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਲੇਅ ਹੈ, ਜੋ (1,080x2,520 ਪਿਕਸਲ) ਰੈਜ਼ੋਲਿਊਸ਼ਨ, 120Hz ਅਡਾਪਟਿਵ ਰਿਫ੍ਰੈਸ਼ ਰੇਟ ਅਤੇ 1600 ਨਿਟਸ ਪੀਕ ਬ੍ਰਾਈਟਨੈੱਸ ਦੇ ਨਾਲ ਆਉਂਦੀ ਹੈ। ਡਿਸਪਲੇਅ ਦੇ ਨਾਲ ਪਿਕਸਲ ਡੈਨਸਿਟੀ 403ppi ਅਤੇ ਟੱਚ ਸੈਂਪਲਿੰਗ ਰੇਟ 240Hz ਮਿਲਦਾ ਹੈ। ਉਥੇ ਹੀ ਕਵਰ ਡਿਸਪਲੇਅ 'ਚ 382x720 ਪਿਕਸਲ ਰੈਜ਼ੋਲਿਊਸ਼ਨ ਅਤੇ 60Hz ਦੀ ਰਿਫ੍ਰਸ਼ ਰੇਟ ਦੇ ਨਾਲ-ਨਾਲ 250ppi ਦੀ ਪਿਕਸਲ ਡੈਨਸਿਟੀ ਮਿਲਦੀ ਹੈ।

Oppo Find N2 Flip 'ਚ ਐਂਡਰਾਇਡ 13 ਆਧਾਰਿਤ ColorOS 13.0 ਮਿਲਦਾ ਹੈ। ਫੋਲਡੇਬਲ ਫੋਨ ਆਕਟਾ-ਕੋਰ ਮੀਡੀਆਟੈੱਕ ਡਾਈਮੈਂਸਿਟੀ 9000 ਪ੍ਰੋਸੈਸਰ ਨਾਲ ਲੈਸ ਹੈ, ਜਿਸ ਵਿਚ ਆਰਮ ਮਾਲੀ-G710 MC10 ਜੀ.ਪੀ.ਯੂ. ਅਤੇ 8 ਜੀ.ਬੀ. LPDDR5 ਰੈਮ ਦਾ ਸਪੋਰਟ ਮਿਲਦਾ ਹੈ। ਫੋਨ 'ਚ 256 ਜੀ.ਬੀ. ਦੀ UFS 3.1 ਸਟੋਰੇਜ ਮਿਲਦੀ ਹੈ।

ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ ਜਿਸ ਵਿਚ ਮੇਨ ਲੈੱਨਜ਼ 50 ਮੈਗਾਪਿਕਸਲ ਦਾ ਸੋਨੀ IMX890 ਸੈਂਸਰ ਹੈ ਅਤੇ ਸੈਕੇਂਡਰੀ ਕੈਮਰਾ 8 ਮੈਗਾਪਿਕਸਲ ਦਾ ਅਲਟਰਾ ਵਾਈਡ IMX355 ਸੈਂਸਰ ਦੇ ਨਾਲ ਆਉਂਦਾ ਹੈ। ਫੋਲਡੇਬਲ ਫੋਨ 'ਚ ਸੈਲਫੀ ਅਤੇ ਵੀਡੀਓ ਕਾਲ ਲਈ 32 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਮਿਲਦਾ ਹੈ, ਜਿਸਦੇ ਨਾਲ ਸੋਨੀ IMX709 RGBW ਸੈਂਸਰ ਹੈ।

Oppo Find N2 Flip 'ਚ 44 ਵਾਟ ਸੁਪਰਵੂਕ ਚਾਰਜਿੰਗ ਸਪੋਰਟ ਦੇ ਨਾਲ 4,300mAh ਦੀ ਡਿਊਲ-ਸੈੱਲ ਬੈਟਰੀ ਦਿੱਤੀ ਗਈ ਹੈ। ਫੋਨ 'ਚ ਸਕਿਓਰਿਟੀ ਲਈ ਸਾਈਡ-ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕਿੰਗ ਲਈ ਬਾਇਓਮੈਟ੍ਰਿਕ ਆਥੈਂਟੀਕੇਸ਼ਨ ਦਾ ਸਪੋਰਟ ਮਿਲਦਾ ਹੈ। ਕੁਨੈਕਟੀਵਿਟੀ ਲਈ ਫੋਨ 'ਚ 5ਜੀ, 4ਜੀ ਐੱਲ.ਟੀ.ਈ., ਵਾਈ-ਫਾਈ 6, ਬਲੂਟੁੱਥ 5.3, ਜੀ.ਪੀ.ਐੱਸ./ਏ-ਜੀ.ਪੀ.ਐੱਸ., ਐੱਨ.ਐੱਫ.ਸੀ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਾ ਸਪੋਰਟ ਮਿਲਦਾ ਹੈ। ਫੋਨ 'ਚ ਇਕ ਅੰਡਰ ਸਕਰੀਨ ਐਂਬੀਅੰਟ ਲਾਈਟ ਸੈਂਸਰ ਦੇ ਨਾਲ-ਨਾਲ ਇਕ ਅੰਡਰ ਸਕਰੀਨ ਕਲਰ ਟੈਂਪਰੇਚਰ ਸੈਂਸਰ ਵੀ ਹੈ।


Rakesh

Content Editor

Related News