Oppo F7 ਦਾ ਕ੍ਰਿਕੇਟ ਲਿਮਟਿਡ ਐਡੀਸ਼ਨ ਲਾਂਚ, ਕੀਮਤ 21,990 ਰੁਪਏ

05/07/2018 4:43:51 PM

ਜਲੰਧਰ— IPL 2018 ਦੀ ਖੁਮਾਰੀ ਦੇ ਵਿਚ ਓਪੋ ਨੇ Oppo F7 ਦਾ ਨਵਾਂ ਡਾਇਮੰਡ ਬਲੈਕ ਕ੍ਰਿਕੇਟ ਲਿਮਟਿਡ ਐਡੀਸ਼ਨ ਲਾਂਚ ਕਰ ਦਿੱਤਾ ਹੈ। ਇਹ ਐਡੀਸ਼ਨ 14 ਮਈ ਤੋਂ ਓਪੋ ਦੇ ਰਿਟੇਲ ਸਟੋਰ ਅਤੇ ਈ-ਕਾਮਰਸ ਸਾਈਟ ਫਲਿਪਕਾਰਟ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਓਪੋ ਐੱਫ 7 ਦੇ ਇਸ ਵੇਰੀਐਂਟ ਦੀ ਕੀਮਤ ਵੀ 21,990 ਰੁਪਏ ਹੋਵੇਗੀ। ਇਸ ਖਾਸ ਵੇਰੀਐਂਟ ਦੇ ਤਿੰਨ ਯੂਨਿਟ 'ਤੇ ਹਾਰਦਿਕ ਪਾਂਡਿਆ, ਆਰ.ਅਸ਼ਵਿਨ ਅਤੇ ਰੋਹਿਤ ਸ਼ਰਮਾ ਦੇ ਹਸ਼ਤਾਖਰ ਹੋਣਗੇ। ਜਦ ਕਿ ਬਚੇ ਹੋਏ ਯੂਨਿਟ ਇਕ ਫੈਂਸੀ ਕੇਸ ਕਵਰ ਦੇ ਨਾਲ ਆਉਣਗੇ। ਇਨ੍ਹਾਂ ਕ੍ਰਿਕੇਟਰਸ ਨੂੰ ਹਾਲ ਹੀ 'ਚ ਕੰਪਨੀ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਸੀ। ਇਹ ਲਿਮਟਿਡ ਐਡੀਸ਼ਨ ਮਾਡਲ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਨਾਲ ਲੈਸ ਹੋ ਕੇ ਆਏਗਾ। 
ਓਪੋ ਐੱਫ 7 ਦੇ ਇਸ ਨਵੇਂ ਐਡੀਸ਼ਨ ਦੇ ਸਪੈਸੀਫਿਕੇਸ਼ਨ ਅਤੇ ਫੀਚਰ ਵੀ ਸਟੈਂਡਰਡ ਮਾਡਲ ਵਰਗੇ ਹਨ। ਫਰਕ ਇਸ ਦੇ ਡਾਇਮੰਡ ਬਲੈਕ ਫਿਨਿਸ਼ ਦਾ ਹੈ। ਓਪੋ ਐੱਫ 7 ਦੀ ਗੱਲ ਕਰੀਏ ਤਾਂ ਇਹ ਹੈਂਡਸੈੱਟ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵੇਰੀਐਂਟ 'ਚ ਵੀ ਆਉਂਦਾ ਹੈ, ਜਿਸ ਦੀ ਕੀਮਤ 26,990 ਰੁਪਏ ਹੈ। 6 ਜੀ.ਬੀ. ਵਾਲਾ ਵੇਰੀਐਂਟ ਸਿਰਫ ਸੋਲਰ ਰੈੱਡ ਅਤੇ ਡਾਇਮੰਡ ਬਲੈਕ ਆਪਸ਼ਨ 'ਚ ਹੀ ਮੌਜੂਦ ਹੈ।


Related News