Oppo ਐੱਫ3 ਪਲਸ ਸਮਾਰਟਫੋਨ ਦੇ Black Edition ਦੀ ਵਿਕਰੀ ਭਾਰਤ ''ਚ ਸ਼ੁਰੂ

Tuesday, Apr 18, 2017 - 01:09 PM (IST)

Oppo ਐੱਫ3 ਪਲਸ ਸਮਾਰਟਫੋਨ ਦੇ Black Edition ਦੀ ਵਿਕਰੀ ਭਾਰਤ ''ਚ ਸ਼ੁਰੂ

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਆਪਣਾ ਸੈਲਫੀ ਸਪੈਸ਼ਲ ਸਮਾਰਟਫੋਨ ਐੱਫ3 ਪਲਸ ਨੂੰ ਮਾਰਚ ਮਹੀਨੇ ''ਚ ਭਾਰਤ ''ਚ ਲਾਂਚ ਕੀਤਾ ਗਿਆ ਸੀ। ਇਸ ਦੌਰਾਨ ਕੰਪਨੀ ਨੇ ਜਾਣਕਾਰੀ ਦਿੱਤੀ ਸੀ ਕਿ ਇਹ ਫੋਨ ਬਲੈਕ ਅਤੇ ਗੋਲਡ ਕਲਰ ਵੇਰਿਅੰਟ ''ਚ ਮਿਲੇਗਾ। ਹਾਲਾਂਕਿ,ਓਪੋ ਐੱਫ3 ਪਲਸ ਦੇ ਬਲੈਕ ਐਡੀਸ਼ਨ ਦੀ ਵਿਕਰੀ 15 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਫੋਨ ਹੁਹੁੱਣ ਬਲੈਕ ਕਲਰ ''ਚ ਆਨਲਾਈਨ ਦੇ ਨਾਲ ਆਫਲਾਈਨ ਪਲੇਟਫਾਰਮ ''ਤੇ ਉਪਲੱਬਧ ਹੈ।

ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਇਸ ''ਚ ਦਿੱਤਾ ਗਿਆ ਡਿਊਲ ਸੈਲਫੀ ਕੈਮਰਾ ਸੈਟਅਪ। ਇਸ ਫੋਨ ''ਚ ਅਪਰਚਰ ਐੱਫ/2.0 ਦੇ ਨਾਲ 16 ਮੈਗਾਪਿਕਸਲ 1/3.1 ਇੰਚ ਸੈਂਸਰ ਜਦ ਕਿ ਦੂੱਜਾ 8 ਮੈਗਾਪਿਕਸਲ ਸੈਂਸਰ ਹੈ। ਇਸ ਫੋਨ ''ਚ ਅਪਰਚਰ ਐੱਫ/2.0 ਦੇ ਨਾਲ 16 ਮੈਗਾਪਿਕਸਲ 1/3.1 ਇੰਚ ਸੈਂਸਰ ਜਦ ਕਿ ਦੂੱਜਾ 8 ਮੈਗਾਪਿਕਸਲ ਸੈਂਸਰ ਹੈ। ਪਹਿਲਾਂ ਸੈਂਸਰ ''ਚ 76.4 ਡਿਗਰੀ ਵਾਇਡ-ਐਂਗਲ ਲੈਨਜ਼ ਜਦ ਕਿ ਦੂੱਜੇ ਸੈਂਸਰ ''ਚ 120 ਡਿਗਰੀ ਵਾਈਡ-ਐਂਗਲ ਲੈਨਜ਼ ਦਿੱਤਾ ਗਿਆ ਹੈ। ਇਹ ਸਮਾਰਟਫੋਨ ਸਮਾਰਟ ਫੇਸ਼ਿਅਲ ਰਿਕਗਨਿਸ਼ਨ ਫੀਚਰ ਦੇ ਨਾਲ ਆਉਂਦਾ ਹੈ ਸਮਾਰਟਫੋਨ ''ਚ ਕਈ ਦੂੱਜੇ ਕੈਮਰਾ ਫੀਚਰ ਜਿਵੇਂ ਬਿਊਟੀਫਾਈ 4.0 ਐਪ, ਸੈਲਫੀ ਪੈਨੋਰਮਾ, ਸਕ੍ਰੀਨ ਫਲੈਸ਼ ਅਤੇ ਪਾਮ ਸ਼ਟਰ ''ਤੇ ਗਏ ਹਨ।

ਹੋਰ ਖਾਸ ਫੀਚਰਸ
ਉਪੋ ਐੱਫ3 ਪਲਸ ''ਚ ਹੋਮ ਬਟਨ ''ਚ ਹੀ ਫਿੰਗਰਪ੍ਰਿੰਟ ਸੈਂਸਰ ਇੰਟੀਗਰੇਟਡ ਹੈ। ਇਸ ਦੇ 0.2 ਸੈਕਿੰਡ ''ਚ ਫੋਨ ਨੂੰ ਅਨਲਾਕ ਕਰਨ ਦਾ ਦਾਅਵਾ ਕੀਤਾ ਗਿਆ ਹੈ।
- ਐਂਡ੍ਰਾਇਡ 6.0 ਮਾਰਸ਼ਮੈਲੋ ਆਧਾਰਿਤ ਕਲਰ ਓ. ਐੱਸ 3.0 ''ਤੇ ਚਲਦਾ ਹੈ।
- 6 ਇੰਚ ਫੁੱਲ ਐੱਚ. ਡੀ (1080x1920 ਪਿਕਸਲ) ਜ਼ੈੱਡ ਆਈ ਇਨ-ਸੇਲ 2.5ਡੀ ਕਰਵਡ ਡਿਸਪਲੇ ਹੈ
- ਕਾਰਨਿੰਗ ਗੋਰਿੱਲਾ ਗਲਾਸ 5 ਪ੍ਰੋਟੈਕਸ਼ਨ।
- 1.95 ਗੀਗਾਹਰਟਜ਼ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 652 ਪ੍ਰੋਸੈਸਰ।
- ਗਰਾਫਿਕਸ ਲਈ ਐਡਰੇਨੋ 510 ਜੀ. ਪੀ. ਯੂ
- 4 ਜੀ. ਬੀ ਰੈਮ।
- 64 ਜੀ. ਬੀ ਇਨ-ਬਿਲਟ ਸਟੋਰੇਜ।
-  ਮਾਈਕ੍ਰੋ ਐੱਸ. ਡੀ 256 ਜੀ. ਬੀ ਦੀ ਸਪੋਰਟ।
- ਇਸ ''ਚ ਇਕ ਟ੍ਰਿਪਲ-ਸਲਾਟ ਟ੍ਰੇ ਹੈ, ਜਿਸ ''ਚ ਦੋ ਸਿਮ ਕਾਰਡ ਅਤੇ ਇਕ ਮਾਇਕ੍ਰੋ ਐੱਸ. ਡੀ ਕਾਰਡ ਇਕਠੇ ਇਸਤੇਮਾਲ ਕੀਤੇ ਜਾ ਸਕਦੇ ਹਨ।
- ਕੁਨੈਕਟੀਵਿਟੀ 4ਜੀ ਵੀ. ਓ. ਐੱਲ. ਟੀ. ਈ, ਵਾਈ-ਫਾਈ 802.11 ਏ/ਬੀ/ਜੀ/ਐੱਨ/ਏ. ਸੀ, ਬਲੂਟੁੱਥ 4.1, ਜੀ. ਪੀ. ਐੱਸ/ਏ-ਜੀ. ਪੀ.ਐੱਸ, 3.5 ਐਮ. ਐੱਮ ਆਡੀਓ ਜੈੱਕ ਅਤੇ ਮਾਇਕ੍ਰੋ ਯੂ. ਐੱਸ.       ਬੀ (ਓ. ਟੀ. ਜੀ) ਜਿਵੇਂ ਫੀਚਰ।
- ਫੋਨ ਨੂੰ ਪਾਵਰ ਦੇਣ ਲਈ 4,000 ਐੱਮ. ਏ. ਐੱਚ ਦੀ ਬੈਟਰੀ।
- ਕੰਪਨੀ ਦੀ ਹੀ ਵੀ. ਓ. ਸੀ. ਸੀ ਫਲੈਸ਼ ਚਾਰਜ ਫਾਸਟ ਚਾਰਜਿੰਗ ਟੈਕਨਾਲੋਜੀ ਸਪੋਰਟ ਕਰਦੀ ਹੈ।
- ਫੋਨ ''ਚ ਐਕਸੇਲੇਰੋਮੀਟਰ, ਐਬਿਅੰਟ ਲਾਈਟ ਸੈਂਸਰ, ਜਾਇਰੋਸਕੋਪ, ਮੈਗਨੇਟੋਮੀਟਰ ਅਤੇ ਪ੍ਰਾਕਸਿਮਿਟੀ ਸੈਂਸਰ ਹਨ।
- ਫੋਨ ਦਾ ਡਾਇਮੇਂਸ਼ਨ 163.63x80.8x7.35 ਮਿਲੀਮੀਟਰ ਅਤੇ ਭਾਰ 185 ਗਰਾਮ।


Related News