ਭਾਰਤ ''ਚ ਓਪੋ ਤੀਸਰਾ ਸਭ ਤੋਂ ਭਰੋਸੇਮੰਦ ਸਮਾਰਟਫੋਨ ਬ੍ਰੈਂਡ
Wednesday, Jun 19, 2019 - 01:41 AM (IST)

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਕੰਪਨੀ ਓਪੋ ਭਾਰਤ 'ਚ ਤੀਸਰਾ ਸਭ ਤੋਂ ਭਰੋਸੇਮੰਦ ਸਮਾਰਟਫੋਨ ਬ੍ਰੈਂਡ ਬਣ ਗਈ ਹੈ। ਮੁੰਬਈ ਸਥਿਤ ਐਨਾਲਿਟਿਕਸ ਫਰਮ ਟਰੱਸਟ ਐਡਵਾਇਜਰੀ (ਟੀ.ਆਰ.ਏ.) ਦੀ ਰਿਪੋਰਟ ਮੁਤਾਬਕ ਇਸ ਦਾ ਐਲਾਨ ਕੰਪਨੀ ਨੇ ਮੰਗਲਵਾਰ ਨੂੰ ਕੀਤਾ। ਹੁਣ ਜੇਕਰ ਤੁਸੀਂ ਸੋਚ ਰਹੇ ਹੋ ਕਿ ਇਸ ਲਿਸਟ 'ਚ ਪਹਿਲੇ ਅਤੇ ਦੂਜੇ ਨੰਬਰ 'ਤੇ ਕੌਣ ਹੈ ਤਾਂ ਦੱਸ ਦੇਈਏ ਕਿ ਐਪਲ ਆਈਫੋਨ ਪਹਿਲੇ ਅਤੇ ਸੈਮਸੰਗ ਦੂਜੇ ਨੰਬਰ 'ਤੇ ਭਰੋਸੇਮੰਦ ਫੋਨ ਬ੍ਰੈਂਡ ਮੰਨਿਆ ਗਿਆ ਹੈ।
ਟੀ.ਆਰ.ਏ. ਬ੍ਰੈਂਡ ਟਰੱਸਟ ਰਿਪੋਰਟ 2019 ਮੁਤਾਬਕ ਸੱਤ ਅੰਕਾਂ ਦੀ ਛਾਲ ਮਾਰ ਕੇ ਓਪੋ ਭਾਰਤ 'ਚ ਟਾਪ 10 ਸਮਾਰਟਫੋਨ ਦੀ ਲਿਸਟ ਤੀਸਰੇ ਨੰਬਰ 'ਤੇ ਆ ਗਿਆ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਕਿਫਾਇਤੀ ਸਮਰਾਟਫੋਨ ਦੀ ਸੀਰੀਜ਼ 'ਚ ਮੋਟੋਰਾਈਜਡ ਕੈਮਰਾ, 10ਐਕਸ ਹਾਈਬ੍ਰਿਡ ਜੂਮ, ਤੇਜ਼ੀ ਨਾਲ ਚਾਰਜ ਕਰਨ ਦੀ ਤਕਨੀਕ, ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਅਤੇ ਬੈਜੇਲ ਲੈਸ ਡਿਸਪਲੇਅ ਵਰਗੀ ਟੈਕਨਾਲੋਜੀ ਲਿਆਉਣ ਨਾਲ ਕੰਪਨੀ ਨੂੰ ਭਰੋਸੇਮੰਦ ਬ੍ਰੈਂਡ ਦੀ ਲਿਸਟ ਅਗੇ ਵਧਾਉਣ 'ਚ ਮਦਦ ਮਿਲੀ ਹੈ। ਓਪੋ ਦਾ ਹੈਦਰਾਬਾਦ ਸਥਿਤ ਖੋਜ ਅਤੇ ਵਿਕਾਸ ਕੇਂਦਰ ਸਭ ਤੋਂ ਵੱਡੇ ਖੋਜ ਅਤੇ ਵਿਕਾਸ ਕੇਂਦਰਾਂ 'ਚ ਸ਼ੁਮਾਰ ਹੈ ਜਿਸ ਦੇ ਰਾਹੀਂ ਕੰਪਨੀ ਭਾਰਤ 'ਚ ਆਪਣੇ ਕਾਰੋਬਾਰ 'ਚ ਤੇਜ਼ੀ ਲਿਆਉਣ 'ਤੇ ਵਿਚਾਰ ਕਰ ਰਹੀ ਹੈ।