4GB ਰੈਮ ਨਾਲ ਲਾਂਚ ਹੋਇਆ Oppo A83 2018 ਐਡੀਸ਼ਨ

04/26/2018 2:16:34 PM

ਜਲੰਧਰ- ਓਪੋ ਨੇ ਆਪਣੇ ਮਿਡ-ਰੇਂਜ ਸਮਾਰਟਫੋਨ ਏ83 ਦਾ ਇਕ ਨਵਾਂ ਅਪਗ੍ਰੇਡਿਡ ਐਡੀਸ਼ਨ ਓਪੋ ਏ83 2018 ਨਾਂ ਨਾਲ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਨਵੇਂ ਸਮਾਰਟਫੋਨ ਦੀ ਕੀਮਤ 15,990 ਰੁਪਏ ਹੈ ਅਤੇ ਇਹ ਬਲੂ ਤੇ ਗੋਲਡ ਕਲਰ ਆਪਸ਼ਨ ਦੇ ਨਾਲ ਪੇਸ਼ ਹੋਇਆ ਹੈ। ਇਹ ਫੋਨ ਵਿਕਰੀ ਲਈ ਅਮੇਜ਼ਨ, ਫਲਿਪਕਾਰਟ, ਪੇ.ਟੀ.ਐੱਮ. ਸਮੇਤ ਆਫਲਾਈਨ ਸਟੋਰਾਂ 'ਤੇ ਉਪਲੱਬਧ ਹੋਵੇਗਾ। 

ਫੀਚਰਸ
ਫੋਨ 'ਚ 5.7-ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 1440x720 ਪਿਕਸਲ ਹੈ ਅਤੇ ਇਸ ਦਾ ਅਸਪੈਕਟ ਰੇਸ਼ੀਓ 18:9 ਹੈ। ਇਸ ਦੇ ਨਾਲ ਹੀ ਫੋਨ 'ਚ 2.5 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ, 4ਜੀ.ਬੀ. ਰੈਮ ਅਤੇ 64ਜੀ.ਬੀ. ਦੀ ਇੰਟਰਨਲ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ 'ਚ 3180 ਐੱਮ.ਏ.ਐੱਚ. ਦੀ ਬੈਟਰੀ ਹੈ ਅਤੇ ਇਹ ਸਮਾਰਟਫੋਨ ਫੇਸ਼ੀਅਲ ਰਿਕੋਗਨੀਸ਼ਨ ਫੀਚਰ ਨਾਲ ਲੈਸ ਹੈ। 
ਫੋਟੋਗ੍ਰਾਫੀ ਲਈ ਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਐੱਲ.ਈ.ਡੀ. ਫਲੈਸ਼ ਦੇ ਨਾਲ ਮੌਜੂਦ ਹੈ। ਉਥੇ ਹੀ ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਹ ਸਮਾਰਟਫੋਨ ਐਂਡਰਾਇਡ 7.1.1 ਨੂਗਟ ਆਪਰੇਟਿੰਗ ਸਿਸਟਮ ਦੇ ਨਾਲ ਕੰਪਨੀ ਦੇ ਕਲਰ ਓ.ਐੱਸ. 3.2 'ਤੇ ਆਧਾਰਿਤ ਹੈ। ਕੁਨੈਕਟੀਵਿਟੀ ਲਈ ਇਸ ਫੋਨ 'ਚ 4ਜੀ ਵੀ.ਓ.ਐੱਲ.ਟੀ.ਈ., ਵਾਈ-ਫਾਈ 802.11 ਏਸੀ, ਬਲੂਟੁੱਥ 4.2, ਯੂ.ਐੱਸ.ਬੀ. ਟਾਈਪ-ਸੀ, ਜੀ.ਪੀ.ਐੱਸ., ਗਲੋਨਾਸ ਅਤੇ ਡਿਊਲ ਸਿਮ ਆਦਿ ਹਨ।


Related News