ਵਾਟਰਡ੍ਰੋਪ ਡਿਸਪਲੇਅ ਵਾਲਾ Oppo A7X ਸਮਾਰਟਫੋਨ ਚੀਨ ''ਚ ਹੋਇਆ ਪੇਸ਼

Tuesday, Sep 11, 2018 - 10:32 AM (IST)

ਵਾਟਰਡ੍ਰੋਪ ਡਿਸਪਲੇਅ ਵਾਲਾ Oppo A7X ਸਮਾਰਟਫੋਨ ਚੀਨ ''ਚ ਹੋਇਆ ਪੇਸ਼

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਓਪੋ (Oppo) ਨੇ ਆਪਣਾ ਏ7 ਐਕਸ (A7X) ਸਮਾਰਟਫੋਨ ਚੀਨ 'ਚ ਆਧਿਕਾਰਤ ਤੌਰ 'ਤੇ ਲਿਸਟ ਕਰ ਦਿੱਤਾ ਹੈ। ਕੰਪਨੀ ਮੁਤਾਬਕ ਇਹ ਸਮਾਰਟਫੋਨ ਸੀ. ਐੱਨ. ਵਾਈ 2099 (ਲਗਭਗ 22,000 ਰੁਪਏ) ਦੀ ਕੀਮਤ ਨਾਲ ਲਿਸਟ ਕੀਤਾ ਗਿਆ ਹੈ ਅਤੇ 14 ਸਤੰਬਰ ਨੂੰ ਵਿਕਰੀ ਲਈ ਉਪਲੱਬਧ ਹੋਵੇਗਾ। ਚੀਨ 'ਚ ਇਹ ਸਮਾਰਟਫੋਨ ਦੋ ਕਲਰ ਆਪਸ਼ਨਜ਼ ਸਟਾਰ ਪਰਪਲ ਅਤੇ ਆਈਸ ਫਲੈਮ ਬਲੂ 'ਚ ਪੇਸ਼ ਕੀਤਾ ਗਿਆ ਸੀ ਪਰ ਇਸ ਸਮਾਰਟਫੋਨ ਦੀ ਭਾਰਤ 'ਚ ਲਾਂਚਿੰਗ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। 

ਫੀਚਰਸ-
ਓਪੋ A7X ਸਮਾਰਟਫੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਓਪੋ F9 ਪ੍ਰੋ ਵਰਗੀ 'ਵੀ' ਸ਼ੇਪ ਵਾਲੀ ਵਾਟਰਡ੍ਰਾਪ ਡਿਸਪਲੇਅ ਨਾਲ ਪੇਸ਼ ਕੀਤਾ ਗਿਆ ਹੈ। ਸਮਾਰਟਫੋਨ 'ਚ 6.3 ਇੰਚ ਦੀ ਫੁੱਲ ਐੱਚ. ਡੀ. ਪਲੱਸ ਡਿਸਪਲੇਅ ਨਾਲ 19.5:9 ਆਸਪੈਕਟ ਰੇਸ਼ੋ ਮੌਜੂਦ ਹੈ। ਸਮਾਰਟਫੋਨ ਨੂੰ ਐਂਡਰਾਇਡ ਓਰਿਓ ਆਧਾਰਿਤ ਕਲਰ ਓ. ਐੱਸ 5.2 ਅਤੇ 2.0 ਗੀਗਾਹਰਟਜ਼ ਕਲਾਕ ਸਪੀਡ ਵਾਲੇ ਪ੍ਰੋਸੈਸਰ ਦੇ ਨਾਲ ਮੀਡੀਆਟੈੱਕ ਹੀਲੀਓ p60 ਚਿਪਸੈੱਟ 'ਤੇ ਕੰਮ ਕਰਦਾ ਹੈ।ਇਸ ਸਮਾਰਟਫੋਨ 'ਚ 4 ਜੀ. ਬੀ. ਰੈਮ ਦੇ ਨਾਲ 128 ਜੀ. ਬੀ. ਇੰਟਰਨਲ ਸਟੋਰੇਜ ਮੌਜੂਦ ਹੈ। ਗ੍ਰਾਫਿਕਸ ਲਈ ਇਹ ਸਮਾਰਟਫੋਨ ਮਾਲੀ ਜੀ72 ਜੀ. ਪੀ. ਯੂ. ਨੂੰ ਸੁਪੋਰਟ ਕਰਦਾ ਹੈ।

PunjabKesari

ਫੋਟੋਗ੍ਰਾਫੀ ਲਈ ਸਮਾਰਟਫੋਨ ਦੇ ਬੈਕ ਪੈਨਲ 'ਤੇ ਫਲੈਸ਼ ਲਾਈਟ ਨਾਲ 16 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦੇ ਦੋ ਕੈਮਰੇ ਸੈਂਸਰ ਦਿੱਤੇ ਗਏ ਹਨ। ਸੈਲਫੀ ਲਈ ਸਮਾਰਟਫੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰੇ ਨੂੰ ਸੁਪੋਰਟ ਕਰਦਾ ਹੈ।ਇਸ ਤੋਂ ਇਲਾਵਾ ਸਮਾਰਟਫੋਨ ਦੇ ਬੈਕ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ ਅਤੇ ਸਮਾਰਟਫੋਨ 'ਚ ਫੇਸ ਅਨਲਾਕ ਫੀਚਰ ਨੂੰ ਵੀ ਸੁਪੋਰਟ ਕਰਦਾ ਹੈ। ਇਹ ਸਮਾਰਟਫੋਨ ਡਿਊਲ ਸਿਮ ਅਤੇ 4G ਐੱਲ. ਟੀ. ਈ. ਨਾਲ ਬੇਸਿਕ ਕੁਨੈਕਟੀਵਿਟੀ ਫੀਚਰਸ ਨੂੰ ਸੁਪੋਰਟ ਕਰਦਾ ਹੈ। ਪਾਵਰ ਬੈਕਅਪ ਦੇ ਲਈ ਸਮਾਰਟਫੋਨ 'ਚ 4,230 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। 


Related News